ਸਿਖਿਆ ਦੇ ਖੇਤਰ ਵਿਚ ਮਾਈ ਭਾਗੋ ਸਕੀਮ ਮੀਲ ਪੱਥਰ ਸਾਬਤ ਹੋ ਰਹੀ ਹੈ-ਪਰਵੀਨ ਸੋਨੀ

ss1

ਸਿਖਿਆ ਦੇ ਖੇਤਰ ਵਿਚ ਮਾਈ ਭਾਗੋ ਸਕੀਮ ਮੀਲ ਪੱਥਰ ਸਾਬਤ ਹੋ ਰਹੀ ਹੈ-ਪਰਵੀਨ ਸੋਨੀ

03

ਗੜ੍ਹਸ਼ੰਕਰ 22 ਸਤੰਬਰ (ਅਸ਼ਵਨੀ ਸ਼ਰਮਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੇਜੋਂ ਦੁਆਬਾ ਵਿਖੇ ਮਾਈ ਭਾਗੋ ਸਕੀਮ ਤਹਿਤ ਗਿਆਰਵੀਂ ਕਲਾਸ ਦੀਆਂ 26 ਵਿਦਿਆਰਥਣਾਂ ਨੂੰ ਸਾਈਕਲ ਵੰਡੇ ਗਏ। ਇਸ ਵਿਚ ਵਿਸ਼ੇਸ਼ ਤੋਰ ਤੇ ਪਹੁੰਚੇ ਰਛਪਾਲ ਸਿੰਘ ਪਾਲੀ ਜਿਲਾ ਵਾਈਸ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਬੱਚਿਆਂ ਦੀ ਪੜਾਈ ਵਿਚ ਕੋਈ ਕਸਰ ਨਹੀ ਛੱਡੀ ਜਾਵੇਗੀ। ਇਨਾਂ ਨੂੰ ਹਰੇਕ ਸਹੂਲਤ ਦਿੱਤੀ ਜਾਵੇਗੀ ਕਿਉਂਿਕ ਪੰਜਾਬ ਸਰਕਾਰ ਦਾ ਵਾਅਦਾ ਹੈ ਕਿ ਰਾਜ ਨਹੀ ਸੇਵਾ। ਇਸ ਮੌਕੇ ਗੱਲਬਾਤ ਕਰਦੇ ਹੋਏ ਪਰਵੀਨ ਸੋਨੀ ਮੈਂਬਰ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਨੇ ਕਿਹਾ ਕਿ ਸਿਖਿਆ ਦੇ ਖੇਤਰ ਵਿਚ ਮਾਈ ਭਾਗੋ ਸਕੀਮ ਮੀਲ ਪੱਥਰ ਸਾਬਤ ਹੋ ਰਹੀ ਹੈ। ਜਿਸ ਤਹਿਤ ਵਿਦਿਆਰਥਣਾਂ ਸਕੂਲ ਆਉਣ ਜਾਣ ਲਈ ਪੰਜਾਬ ਸਰਕਾਰ ਵਲੋਂ ਸਾਈਕਲ ਦਿੱਤੇ ਜਾ ਰਹੇ ਹਨ। ਇਸ ਮੌਕੇ ਸਰਪੰਚ ਕੁਲਵਿੰਦਰ ਕੌਰ, ਪੰਚ ਰਤਨ ਚੰਦ, ਐਸ ਐਮ ਸੀ ਚੇਅਰਮੈਨ ਰਮਨਦੀਪ ਕੌਰ ਬੈਂਸ, ਨਵਜੋਤ ਸਿੰਘ ਬੈਂਸ, ਪ੍ਰਿੰਸੀਪਲ ਮੋਹਣ ਲਾਲ ਸੱਲਣ, ਪੰਡਿਤ ਦੀਨਾ ਨਾਥ, ਅਸ਼ਵਨੀ ਖੰਨਾ, ਪਰਵੀਨ ਲਸਾੜਾ ਬੀ ਜੇ ਪੀ ਆਗੂ, ਮੈਡਮ ਸਰੀਨ ਸਮੇਤ ਸਟਾਫ ਹਾਜਰ ਸੀ।

Share Button

Leave a Reply

Your email address will not be published. Required fields are marked *