ਸਿਕਲੀਘਰ ਸਿੱਖਾਂ ਨੂੰ ਅਪਣੇ ਪੈਰਾਂ ਤੇ ਖੜਾ ਕਰਨ ਅਤੇ ਦਰਜ ਹੁੰਦੇ ਝੂਠੇ ਪਰਚਿਆਂ ਤੋਂ ਬਚਾਓਣ ਦੀ ਸਖਤ ਲੋੜ: ਜੀ.ਕੇ.

ss1

ਸਿਕਲੀਘਰ ਸਿੱਖਾਂ ਨੂੰ ਅਪਣੇ ਪੈਰਾਂ ਤੇ ਖੜਾ ਕਰਨ ਅਤੇ ਦਰਜ ਹੁੰਦੇ ਝੂਠੇ ਪਰਚਿਆਂ ਤੋਂ ਬਚਾਓਣ ਦੀ ਸਖਤ ਲੋੜ: ਜੀ.ਕੇ.

ਨਵੀਂ ਦਿੱਲੀ 8 ਮਾਰਚ (ਮਨਪ੍ਰੀਤ ਸਿੰਘ ਖਾਲਸਾ): ਮੱਧ ਪ੍ਰਦੇਸ਼ ਤੋਂ ਆਏ ਸਿਕਲੀਘਰ ਭਾਈਚਾਰੇ ਦੇ ਲੋਕਾਂ ਨੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਾਲ ਮੁਲਾਕਾਤ ਕੀਤੀ। ਸਿਕਲੀਘਰ ਸਮਾਜ਼ ਲਈ ਲੰਬੇ ਸਮੇਂ ਤੋਂ ਕਾਰਜ ਕਰ ਰਹੇ ਸਿੱਖ ਕੌਂਸਿਲ ਆੱਫ਼ ਸਕਾੱਟਲੈਂਡ ਦੇ ਆਗੂ ਗੁਰਦੀਪ ਸਿੰਘ ਅਤੇ ਸੁਲੱਖਣ ਸਿੰਘ ਨੇ ਮਨਜੀਤ ਸਿੰਘ ਜੀ.ਕੇ. ਨੂੰ ਸਿਕਲੀਘਰ ਸਿੱਖਾਂ ਦੀ ਮਦਦ ਕਰਨ ਦੀ ਅਪੀਲ ਕੀਤੀ। ਸਿਕਲੀਘਰ ਆਗੂਆਂ ਨੇ ਜੀ.ਕੇ. ਨੂੰ ਮੱਧ ਪ੍ਰਦੇਸ਼ ਵਿੱਚ ਪੁਲਿਸ ਵੱਲੋਂ ਉਨ੍ਹਾਂ ‘ਤੇ ਪਾਏ ਜਾ ਰਹੇ ਝੂਠੇ ਪਰਚਿਆਂ ਅਤੇ ਰੁਜ਼ਗਾਰ ਦੇ ਖਤਮ ਹੁੰਦੇ ਸਾਧਨਾ ਬਾਣੇ ਜਾਣੂ ਕਰਾਇਆ।
ਮੀਡੀਆ ਨੂੰ ਜਾਰੀ ਕੀਤੇ ਬਿਆਨ ਵਿਚ ਸ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਦਿੱਲੀ ਕਮੇਟੀ ਪਹਿਲੇ ਵੀ ਸਿਕਲੀਘਰ ਸਿੱਖਾਂ ਦੇ ਖਿਲਾਫ਼ ਦਿੱਲੀ ਵਿੱਚ ਚਲ ਰਹੇ ਕੇਸਾਂ ਲਈ ਕਾਨੂੰਨੀ ਸਹਾਇਤਾ ਦੇ ਰਹੀ ਹੈ। ਜੀ.ਕੇ. ਨੇ ਨੌਜਵਾਨਾਂ ਨੂੰ ਕਿੱਤਾ ਮੁਖੀ ਕੋਰਸ ਕਰਕੇ ਆਪਣੇ ਪੈਰਾਂ ‘ਤੇ ਖੜੇ ਹੋਣ ਦੀ ਅਪੀਲ ਕਰਦੇ ਹੋਏ ਦੱਸਿਆ ਕਿ ਕਮੇਟੀ ਨੇ ਪਹਿਲੇ ਵੀ ਇੰਦੌਰ ਨੇੜੇ ਬਣੀ ਆਈ.ਟੀ.ਆਈ. ਲਈ 5 ਲੱਖ ਰੁਪਏ ਦੀ ਮਾਇਕ ਸਹਾਇਤਾ ਦਿੱਤੀ ਹੈ ਅਤੇ ਲੋੜ ਪੈਣ ‘ਤੇ ਨੌਜਵਾਨਾਂ ਨੂੰ ਹੁਨਰਮੰਦ ਕਰਨ ਲਈ ਹੋਰ ਉਪਰਾਲੇ ਕੀਤੇ ਜਾਣਗੇ। ਜੀ.ਕੇ. ਨੇ ਸਿਕਲੀਘਰ ਸਮਾਜ਼ ਤਕ ਘੱਟਗਿਣਤੀ ਕੌਮਾਂ ਦੀ ਭਲਾਈ ਸਕੀਮਾਂ ਦਾ ਫਾਇਦਾ ਪਹੁੰਚਾਉਣ ਲਈ ਦਿੱਲੀ ਕਮੇਟੀ ਵੱਲੋਂ ਸਹਿਯੋਗ ਦੇਣ ਦਾ ਐਲਾਨ ਕਰਦੇ ਹੋਏ ਨੌਜਵਾਨਾਂ ਨੂੰ ਆਪਣੇ ਵਿਰਸੇ ‘ਤੇ ਮਾਨ ਕਰਨ ਦਾ ਸੱਦਾ ਦਿੱਤਾ। ਜੀ.ਕੇ. ਨੇ ਕਿਹਾ ਕਿ ਸਿਕਲੀਘਰ ਸਿੱਖਾਂ ਦੇ ਖਿਲਾਫ਼ ਹਥਿਆਰ ਵੇਚਣ ਦੇ ਲੱਗਦੇ ਦੋਸ਼ਾਂ ਤੋਂ ਬਚਣ ਵਾਸਤੇ ਨੀਤੀ ਘੜਨ ਦੀ ਲੋੜ ਹੈ । ਇਸ ਮੌਕੇ ਦਿੱਲੀ ਕਮੇਟੀ ਮੈਂਬਰ ਭੂਪਿੰਦਰ ਸਿੰਘ ਭੁੱਲਰ ਅਤੇ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਮੌਜੂਦ ਸਨ।

Share Button

Leave a Reply

Your email address will not be published. Required fields are marked *