ਸਿਕਲੀਗਰ ਸਿੱਖਾਂ ਤੇ ਇੱਕ ਹੋਰ ਆਫਤ ਆਈ

ss1

ਸਿਕਲੀਗਰ ਸਿੱਖਾਂ ਤੇ ਇੱਕ ਹੋਰ ਆਫਤ ਆਈ
ਤਲੇਗਾਨਾ ਦੇ ਸਿਕਲੀਗਰ ਸਿੱਖਾਂ ਦੇ ਘਰਾ ਤੇ ਫੇਰੇ ਬੁਲਡੋਜਰ

ਰਾਮਪੁਰਾ ਫੂਲ, 30 ਜੁਲਾਈ ( ਦਲਜੀਤ ਸਿੰਘ ਸਿਧਾਣਾ ) ਜਦੋ ਤੋ ਕੇਂਦਰ ਚ ਤੇ ਦੱਖਣੀ ਸੂਬਿਆਂ ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਉਦੋ ਤੋ ਹੋ ਘੱਟ ਗਿਣਤੀ ਭਾਈਚਾਰੇ ਨਾਲ ਜੁਲਮ ਤੇ ਜਿਆਦਤੀ ਕਰਨ ਦੀਆ ਘਟਨਾਵਾ ਦਿਨੋ ਦਿਨ ਵਧ ਰਹੀਆ ਨੇ ਜਿੰਨਾ ਚ ਖਾਸ ਕਰਕੇ ਬਾਹਰ ਰਹਿੰਦੇ ਗਰੀਬ ਸਿਕਲੀਗਰ ਸਿੱਖਾਂ ਤੇ ਲਗਾਤਾਰ ਜੁਲਮ ਢਾਹਿਆ ਜਾ ਰਿਹਾ ਹੈ ।ਹਾਲੇ ਕੁਝ ਮਹੀਨੇ ਪਹਿਲਾ ਹੀ ਪਹਿਰੇਦਾਰ ਨੇ ਸਿਕਲੀਗਰ ਸਿੱਖਾਂ ਤੇ ਹੁੰਦੇ ਜੁਲਮ ਹੋਣ ਦੀਆ ਖਬਰਾਂ ਪੇਪਰ ਚ ਪ੍ਰਕਾਸ਼ਤ ਕੀਤੀਆ ਸਨ ਤਾ ਇਸ ਪਾਸੇ ਸਮੁੱਚੀ ਸਿੱਖ ਕੌਮ ਦਾ ਧਿਆਨ ਗਿਆ ਤੇ ਉੱਥੇ ਵੱਡਾ ਇਕੱਠ ਕਰਕੇ ਇਸ ਮਸਲੇ ਦਾ ਹੱਲ ਕਰਨ ਦੀਆ ਵਿਚਾਰਾ ਹੋਈਆ ਸਨ ਤੇ ਸ੍ਰੋਮਣੀ ਕਮੇਟੀ ਨੇ ਵੀ ਆਪਣੀ ਤਿੰਨ ਮੈਂਬਰੀ ਟੀਮ ਭੇਜੀ ਸੀ ।ਪਰੰਤੂ ਕੁੱਝ ਸਮੇ ਲਈ ਇਹ ਜੁਲਮ ਰੁਕ ਗਿਆ ਸੀ ਪਰ ਹੁਣ ਤਾਜੀ ਘਟਨਾ ਨੇ ਫੇਰ ਸਿੱਖ ਕੌਮ ਦਾ ਧਿਆਨ ਖਿੱਚਿਆ ਹੈ ।ਇਸ ਸਮੇ ਬ੍ਰਿਟਿਸ਼ ਸਿੱਖ ਕੌਸਲ (ਯੂ ਕੇ ) ਦੇ ਤਰਸੇਮ ਸਿੰਘ ਦਿਓਲ ਨੇ ਸੋਸ਼ਲ ਮੀਡੀਆ ਰਾਹੀ ਉਕਤ ਘਟਨਾ ਦੀ ਜਾਣਕਾਰੀ ਦਿੰਦੇ ਦੱਸਿਆ ਕਿ ਤਲੇਗਾਨਾ ਦੀ ਲੋਕਲ ਕੌਂਸਲ ਨੇ ਸਿੱਖ ਸਿਕਲੀਗਰਾ ਦੇ ਘਰਾ ਨੂੰ ਬੁਲਡੋਜ਼ਰਾਂ ਨਾਲ ਤਹਿਸ ਨਹਿਸ ਕਰ ਦਿਤਾ ਹੈ । ਉਹਨਾਂ ਕਿਹਾ ਕਿ ਇੱਕ ਪਾਸੇ ਇਹਨਾਂ ਮਸਲਿਆਂ ਨੂੰ ਸਿੱਖ ਕੌਮ ਨਜਿੱਠਣ ਦਾ ਉਦਮ ਕਰਦੀ ਹੈ ਤੇ ਦੂਜੇ ਪਾਸੇ ਇੰਨਾ ਸਿੱਖਾਂ ਤੇ ਨਵੀ ਆਫਤ ਖੜੀ ਹੋ ਜਾਂਦੀ ਹੈ ।
ਇੰਨਾ ਦੇ ਘਰਾਂ ਨੂੰ ਤੋੜਣ ਦੇ ਕਾਰਣ ਇਹ ਵੀ ਬਣ ਜਾਂਦੇ ਹਨ ਕਿ ਸਿਕਲੀਗਰ ਸਿੱਖਾਂ ਕੋਲ ਬਹੁਤਾਤ ਵਿੱਚ ਆਪਣੇ ਰਹਿਣ ਵਾਸਤੇ ਆਪਣੀ ਥਾਂ ਨਹੀ ਹੁੰਦੀ । ਇਹ ਵਿਹਲੀ ਪਈ ਹੋਈ ਜ਼ਮੀਨ ਤੇ ਬਹੁਤ ਸਾਲਾ ਤੋਂ ਬੈਠੇ ਸਨ ।ਪਰੰਤੂ ਨਗਰ ਕੌਂਸਲ ਨੇ ਉਹਨਾ ਦੇ ਘਰ ਤਬਾਹ ਕਰਕੇ ਉਹਨਾ ਨੂੰ ਬੇਘਰ ਕਰ ਦਿੱਤਾ ਗਿਆ ।ਹਾਲਾਂਕਿ
ਸਰਕਾਰਾਂ ਨੂੰ ਚਾਹੀਦਾ ਹੈ ਕੋਈ ਵੀ ਸਰਕਾਰੀ ਜ਼ਮੀਨ ਤੇ ਗਰੀਬ ਘਰ ਬਣਾ ਕੇ ਰਹਿੰਦਾ ਜਿਸ ਕੋਲ ਹੋਰ ਕਿਤੇ ਵੀ ਰਹਿਣ ਵਾਸਤੇ ਥਾਂ ਨਾਂ ਹੋਵੇ । ਉਥੇ ਇੰਨਾ ਦੇ ਰਹਿਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ । ਸਾਡੀ ਸਿੱਖ ਕੌਮ ਨੂੰ ਵੀ ਇੰਨਾ ਵੱਲ ਧਿਆਨ ਦੇਣ ਦੀ ਲੋੜ ਹੈ ਜੀ ਤੇ ਸਰਕਾਰ ਦੀ ਇਸ ਧੱਕੇਸ਼ਾਹੀ ਵਿਰੁੱਧ ਅਵਾਜ ਉਠਾਉਣ ਦੀ ਲੋੜ ਹੈ।

Share Button

Leave a Reply

Your email address will not be published. Required fields are marked *