ਸਿਆਸੀ ਤੌਰ ਤੇ ਕਮਜ਼ੋਰ ਕਾਂਗਰਸ ਪਕੋਕਾ ਲਿਆ ਕੇ ਪੁਲੀਸ ਨੂੰ ਤਾਕਤ ਦੇਣ ਦੀ ਤਾਕ ‘ਚ: ਚੰਦੂਮਾਜਰਾ

ss1

ਸਿਆਸੀ ਤੌਰ ਤੇ ਕਮਜ਼ੋਰ ਕਾਂਗਰਸ ਪਕੋਕਾ ਲਿਆ ਕੇ ਪੁਲੀਸ ਨੂੰ ਤਾਕਤ ਦੇਣ ਦੀ ਤਾਕ ‘ਚ: ਚੰਦੂਮਾਜਰਾ
ਚੰਦੂਮਾਜਰਾ ਨੇ ਬੰਗਾ-ਗੜਸ਼ੰਕਰ-ਸ੍ਰੀ ਆਨੰਦਪੁਰ ਸਾਹਿਬ-ਨੈਣਾ ਦੇਵੀ ਦੀ ਡੀ ਪੀ ਆਰ ਭੇਜਣ ਲਈ ਕੈਪਟਨ ਦਾ ਧੰਨਵਾਦ
ਦੋ ਰਾਸ਼ਟਰੀ ਰਾਜ ਮਾਰਗਾਂ ਨੂੰ ਮਨਜ਼ੂਰੀ ਸ੍ਰੀ ਆਨੰਦਪੁਰ ਸਾਹਿਬ ਹਲਕੇ ਲਈ ਤੋਅਫਾ: ਚੰਦੂਮਾਜਰਾ
ਹਿਮਾਚਲ ਪ੍ਰਦੇਸ਼ ਅੰਦਰ ਧੂਮਲ ਦੀ ਅਗਵਾਈ ‘ਚ ਬਣੇਗੀ ਸਰਕਾਰ: ਚੰਦੂਮਾਜਰਾ

ਸ੍ਰੀ ਆਨੰਦਪੁਰ ਸਾਹਿਬ, 7 ਨਵੰਬਰ (ਦਵਿੰਦਰਪਾਲ ਸਿੰਘ/ਅੰਕੁਸ਼): ਪੰਜਾਬ ਅੰਦਰ ਸੱਤਾ ਤੇ ਕਾਬਜ਼ ਕਾਂਗਰਸ ਸਰਕਾਰ ਸਿਆਸੀ ਤੌਰ ਤੇ ਇਨੀ ਕੁ ਕਮਜ਼ਰੋ ਹੋ ਚੁੱਕੀ ਹੈ ਕਿ ਉਨ੍ਹਾਂ ਨੂੰ ਪੰਜਾਬ ਪੁਲੀਸ ਦੇ ਅਧਿਕਾਰੀਆਂ ਦੇ ਦਬਾਅ ਹੇਠ ਆ ਕੇ ਪਕੋਕਾ ਰਾਂਹੀ ਪੁਲੀਸ ਨੂੰ ਤਾਕਤ ਦੇਣ ਦੀ ਕੌਸ਼ਿਸ਼ ‘ਚ ਹੈ। ਪਰ ਮੈਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਅਪੀਲ ਕਰਦਾ ਹਾਂ ਕਿ ਉਹ ਅਫਸਰਸ਼ਾਹੀ ਦੇ ਹੱਥਾਂ ‘ਚ ਨਾ ਖੇਡ ਕੇ ਪੰਜਾਬ ਤੇ ਪੰਜਾਬੀਅਤ ਦੇ ਭਲੇ ਦੀ ਗੱਲ ਕਰਨ। ਜਦਕਿ ਗੈਂਗਸਟਰਾਂ, ਨਸ਼ਾਖੋਰੀ ਤੇ ਹੋਰ ਕਤਲੋਗਾਰਦ ਨੂੰ ਨੱਥ ਪਾਉਣ ਲਈ ਪਹਿਲਾਂ ਤੋਂ ਹੀ ਲਾਗੂ ਕਾਨੂੰਨਾਂ ਨੂੰ ਸਹੀ ਢੰਗ ਦੇ ਨਾਲ ਅਮਲ ‘ਚ ਲਿਆਉਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਪਹੁੰਚੇ ਸ੍ਰੀ ਆਨੰਦਪੁਰ ਸਾਹਿਬ ਦੇ ਲੋਕ ਸਭਾ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤਾ।
ਚੰਦੂਮਾਜਰਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਮੰਤਰੀ ਨਿਤਿਨ ਗਡਕਰੀ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਲਈ ਦੋ ਰਾਸ਼ਟਰੀ ਰਾਜਮਾਰਗ ਜਿਨ੍ਹਾਂ ਵਿੱਚ ਮੋਰਿੰਡਾ-ਚਮਕੌਰ ਸਾਹਿਬ-ਰਾਹੋਂ-ਸਮਰਾਲਾ, ਖਰੜ-ਲੁਧਿਆਣਾ ਨੂੰ ਮਨਜ਼ੂਰੀ ਦੇ ਕੇ ਹਲਕੇ ਦੇ ਲੋਕਾਂ ਨੂੰ ਤੋਅਫਾ ਦਿੱਤਾ ਹੈ। ਇਸਲਈ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ। ਜਿੱਥੋਂ ਤੱਕ ਬੰਗਾ-ਗੜਸ਼ੰਕਰ-ਸ੍ਰੀ ਆਨੰਦਪੁਰ ਸਾਹਿਬ-ਨੈਣਾ ਦੇਵੀ ਸੜਕ ਦਾ ਸੁਆਲ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਦੀ ਸਰਕਾਰ ਬਣਨ ਤੋਂ ਬਾਅਦ ਇਸ ਸੜਕ ਦੀ ਡੀ ਪੀ ਆਰ ਕੇਂਦਰ ਸਰਕਾਰ ਨੂੰ ਭੇਜੀ ਗਈ ਹੈ ਤੇ ਜਲਦੀ ਹੀ ਉਸਨੂੰ ਵੀ ਪ੍ਰਵਾਨਗੀ ਮਿਲ ਜਾਵੇਗੀ।
ਅੱਜ ਗਵਾਂਢੀ ਸੂਬੇ ਦੇ ਹਲਕਾ ਨੈਣਾ ਦੇਵੀ ਅਧੀਨ ਆਉਂਦੇ ਪਿੰਡ ਮਜ਼ਾਰੀ ਵਿਖੇ ਭਾਜਪਾ ਉਮੀਦਵਾਰ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਮਾਫੀਆ ਰਾਜ ਤੋਂ ਦੇਵ ਭੂਮੀ ਦੇ ਲੋਕ ਦੁੱਖੀ ਹਨ ਤੇ ਇਸ ਗੱਲ ਦੇ ਸਪਸ਼ਟ ਸੰਕੇਤ ਹਨ ਕਿ ਪ੍ਰੋਫੈਸਰ ਧੂਮਲ ਦੀ ਅਗਵਾਈ ਵਿੱਚ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ।
ਸੁਖਪਾਲ ਖਹਿਰਾ ਬਾਰੇ ਬੋਲਦੇ ਹੋਏ ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਬਾਰੇ ਅਸੀਂ ਤਾਂ ਕੀ ਕਹਿਣਾ ਬਲਕਿ ਹੁਣ ਉਨ੍ਹਾਂ ਦੀ ਆਪਣੀ ਪਾਰਟੀ ਦੇ ਹੀ ਵਿਧਾਇਕ ਤੇ ਹੋਰ ਆਗੂ ਨੈਤਿਕਤਾ ਦਾ ਪਾਠ ਖਹਿਰਾ ਨੂੰ ਪੜ੍ਹਾ ਰਹੇ ਹਨ। ਪਰ ਦੁੱਖ ਦੀ ਗੱਲ ਹੈ ਕਿ ਹਰ ਗੱਲ ਤੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੇ ਅਸਤੀਫੇ ਮੰਗਣ ਵਾਲੇ ਖਹਿਰਾ ਆਪਣੀ ਵਾਰੀ ਚੁੱਪ ਕਿਉਂ ਹਨ।ਇਸ ਮੌਕੇ ਉਨ੍ਹਾਂ ਦੇ ਨਾਲ ਜਥੇਦਾਰ ਹਰਜੀਤ ਸਿੰਘ ਅਚਿੰਤ, ਸੁਰਿੰਦਰ ਸਿੰਘ ਮਟੌਰ, ਜੋਗਿੰਦਰ ਚੌਹਾਨ, ਡਾ. ਬਾਲੂ ਰਾਮ, ਪਰਮਜੀਤ ਸਿੰਘ ਪੰਮਾ, ਬੇਦੀ ਇੰਦਰਜੀਤ ਸਿੰਘ, ਅਸ਼ਵਨੀ ਧੀਮਾਨ, ਪਰਮਜੀਤ ਸਿੰਘ ਬੱਢਲ, ਪਰਦੀਪ ਕੁਮਾਰ ਚੰਦਪੁਰ ਆਦਿ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *