ਸਿਆਸੀ ਅਤੇ ਸਰਕਾਰੀ ਸ਼ਹਿ ਤੇ ਮੁਹੱਲਾ ਸ਼ੇਖੂਪੁਰਾ ਵਿਚ ਵੱਡੇ ਪੱਧਰ ਤੇ ਹੋ ਰਿਹਾ ਨਸ਼ੇ ਦਾ ਕਾਰੋਬਾਰ

ss1

ਸਿਆਸੀ ਅਤੇ ਸਰਕਾਰੀ ਸ਼ਹਿ ਤੇ ਮੁਹੱਲਾ ਸ਼ੇਖੂਪੁਰਾ ਵਿਚ ਵੱਡੇ ਪੱਧਰ ਤੇ ਹੋ ਰਿਹਾ ਨਸ਼ੇ ਦਾ ਕਾਰੋਬਾਰ

ਜੰਡਿਆਲਾ ਗੁਰੂ 3 ਜੁਲਾਈ ਵਰਿਦਰ ਸਿਂਘ :- ਅਮ੍ਰਿਤਸਰ ਜਿਲ੍ਹੇ ਦੇ ਛੋਟੇ ਜਿਹੇ ਕਸਬੇ ਜੰਡਿਆਲਾ ਗੁਰੂ ਇਲਾਕੇ ਦੇ ਮੁਹੱਲਾ ਸ਼ੇਖੂਪੁਰਾ ਵਿੱਚ ਨਸ਼ੇ ਦਾ ਕਾਰੋਬਾਰ ਪੂਰੇ ਜੋਰਾਂ ਤੇ ਹੈ ਇਥੇ ਜਿਆਦਾ ਤਰ ਲੋਕ ਨਸ਼ਾ ਵੇਚਣ ਤੇ ਘਰ ਬਿਠਾ ਕੇ ਪਿਆਉਣ ਦਾ ਕੰਮ ਕਰਦੇ ਹਨ ਜਿਨ੍ਹਾਂ ਨੇ ਅੱਜ ਤੱਕ ਨਸ਼ੇ ਦਾ ਹੀ ਕੰਮ ਕੀਤਾ ਹੈ ਓਹਨਾਂ ਦੇ ਸ਼ਹਿਰ ਦੇ ਸਰਕਾਰ ਦੇ ਨੁਮਾਇੰਦਿਆਂ ਤੇ ਪੁਲਿਸ ਨਾਲ ਹੱਥ ਮਿਲੇ ਹੋਏ ਹਨ ਹੁਣ ਕੋਈ ਅਜਿਹਾ ਘਰ ਨਹੀਂ ਹੋਣਾ ਜੋ ਚਿੱਟਾ ਅਤੇ ਗੈਰ ਕਾਨੂੰਨੀ ਨਸ਼ਾ ਨਾ ਵੇਚਦਾ ਹੋਵੇ। ਸਹਿਰ ਦੇ ਨੋਜਵਾਨ ਇਥੇ ਕਾਰਾਂ ਗੱਡੀਆਂ ਤੇ ਆਉਂਦੇ ਹਨ ਅਤੇ ਨਸ਼ਾ ਲੈ ਕੇ ਚਲਦੇ ਬਣਦੇ ਹਨ। ਇਸ ਮੁਹੱਲੇ ਦੇ ਬੱਚੇ ਵੀ ਨਸ਼ੇ ਵੇਚਦੇ ਹਨ ਘਰ ਘਰ ਵਿੱਚ ਦੇਸੀ ਦਾਰੂ ਕੱਢੀ ਤੇ ਪਿਆਈ ਜਾਂਦੀ ਹੈ। ਇਨ੍ਹਾਂ ਲੋਕਾਂ ਨੇ ਆਪਣੇ ਕੀਮਤੀ ਸਾਮਾਨ ਤੇ ਜਮੀਨ ਜਾਇਦਾਦ ਚਿੱਟਾ ਅਤੇ ਗੈਰ ਕਾਨੂੰਨੀ ਨਸ਼ਾ ਵੇਚਕੇ ਬਣਾਈ ਹੋਈ ਹੈ ਅਤੇ ਐਸ਼ ਦੀ ਜਿੰਦਗੀ ਬਤੀਤ ਕਰ ਰਹੇ ਹਨ। ਮੁਹੱਲਾ ਸ਼ੇਖੂਪੁਰਾ ਨੇ ਪੂਰੇ ਜੰਡਿਆਲੇ ਤੇ ਨਾਲ ਲੱਗਦੇ ਹੋਰ ਸ਼ਹਿਰਾਂ ਤੇ ਪਿੰਡਾ ਵਿੱਚ ਆਪਣੇ ਇਸ ਗੈਰ ਕਾਨੂੰਨੀ ਕੰਮ ਦੇ ਚਰਚੇ ਕਰਾਏ ਹੋਏ ਹਨ ਅਤੇ ਨਾਲ ਲਗਦੇ ਪਿੰਡਾਂ ਦੇ ਨੌਜਵਾਨ ਵੀ ਇਸ ਦੀ ਲਪੇਟ ਵਿੱਚ ਆਏ ਹੋਏ ਹਨ, ਪਿੰਡਾਂ ਦੇ ਨੌਜਵਾਨ ਅਤੇ ਗਰੀਬ ਜਨਤਾ ਕੋਲ ਜਿਆਦਾ ਪੈਸੇ ਨਾ ਹੋਣ ਕਾਰਨ 100 ਤੋ 500 ਰੁਪਏ ਤੱਕ ਦੇ ਚਿੱਟੇ ਨਾਲ ਭਰ ਕੇ ਟੀਕੇ ਦਿੱਤੇ ਜਾਂਦੇ ਹਨ ਅਤੇ 10 ਰੁਪਏ ਦਾ ਇਕ ਦੇਸੀ ਸ਼ਰਾਬ ਦਾ ਪੈਗ ਵੀ ਦਿਤਾ ਜਾਂਦਾ ਹੈ , ਇਹਨਾਂ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਦੇ ਆਪਣੇ ਨਿੱਕੇ ਤੇ ਵੱਡੇ ਨੋਜਵਾਨ ਵੀ ਨਸ਼ੇ ਲੈ ਰਹੇ ਹਨ।

ਨਸ਼ੇ ਕਾਰਨ ਆਏ ਦਿਨ ਕੋਈ ਨਾ ਕੋਈ ਮੌਤ ਵੀ ਹੁੰਦੀ ਰਹਿੰਦੀ ਹੈ ਥੋੜ੍ਹੇ ਦਿਨ ਪਹਿਲਾਂ ਹੀ 2 ਮੋਤਾ ਹੋ ਚੁਕੀਆਂ ਹਨ , ਅਗਰ ਪੁਲਿਸ ਦੀ ਗੱਲ ਕਰੀਏ ਤਾਂ ਪੁਲਿਸ ਨੇ ਐਕਸਾਈਜ਼ ਵਿਭਾਗ ਦੀ ਟੀਮ ਨੇ 1-2 ਮਹੀਨੇ ਪਹਿਲਾਂ ਇਸ ਮੁਹੱਲੇ ਨੂੰ ਜਾਣ ਵਾਲੇ ਰਸਤੇ ਤੇ ਨਾਕਾਬੰਦੀ ਕਰਕੇ ਲੋਕਾਂ ਦੀ ਤਲਾਸ਼ੀ ਲਈ ਸੀ ਪਰ ਸਰਕਾਰੀ ਅਸ਼ੀਰਵਾਦ ਨਾਲ ਉਲਟਾ ਐਕਸਾਈਜ ਵਿਭਾਗ ਦੀ ਟੀਮ ਨੂੰ ਹੀ ਭਜਣਾ ਪਿਆ। ਪੁਲਿਸ ਵਲੋਂ ਖਾਨਾਪੂਰਤੀ ਲਈ ਇਸ ਮੁਹੱਲੇ ਵਿਚ ਜਿਸ ਨੋਜਵਾਨ ਕੋਲ ਨਸ਼ੇ ਫੜੇ ਜਾਂਦੇ ਉਸ ਦੀ ਪਹਿਲਾ ਕੁੱਟਮਾਰ ਕੀਤੀ ਜਾਂਦੀ ਹੈ ਫਿਰ ਉਹਨਾਂ ਦੇ ਘਰ ਵਾਲਿਆਂ ਨਾਲ ਲੈਣ ਦੇਣ ਕਰਕੇ ਛੱਡ ਦਿੱਤਾ ਜਾਦਾ ਹੈ। ਜੋ ਲੋਕ ਇਹ ਗੈਰਕਾਨੂੰਨੀ ਨਸ਼ੇ ਵੇਚਦੇ ਹਨ ਉਨ੍ਹਾਂ ਨੂੰ ਇਲਾਕੇ ਦੀ ਪੁਲਿਸ ਚੌਂਕੀ ਦੀ ਪੁਲਿਸ ਕੁਝ ਨਹੀਂ ਕਹਿੰਦੀ। ਮੁਹੱਲੇ ਦੇ ਲੋਕ ਹੀ ਦਸਦੇ ਹਨ ਕਿ ਓਹ ਪੁਲਸ ਨੂੰ ਪੈਸੇ ਦਿੰਦੇ ਹਨ ਹਫਤਾ ਭਰਦੇ ਹਨ. ਕਦੇ ਕਦੇ ਨਵੇ ਅਫਸਰ ਨੇ ਆ ਕੇ ਇਕ ਦੋ ਬੰਦੇ ਫੜ ਕੇ ਕੇਸ ਪਾ ਦੇਣੇ ਫਿਰ ੳਹੀ ਬੰਦਾ ਚਾਰ ਪੰਜ ਮਹੀਨੇ ਬਾਅਦ ਜਮਾਨਤ ਤੇ ਬਹਾਰ ਆ ਕੇ ਫਿਰ ਇਹੀ ਕਾਰੋਬਾਰ ਕਰਨ ਲੱਗ ਜਾਂਦਾ ਹੈ. ਇਹ ਵੀ ਸੁਣਨ ਚ ਆਇਆ ਹੈ ਕਿ ਇਲਕੇ ਦੀ ਪੁਲਸ ਚੌਂਕੀ ਵਿਚ ਬਦਲੀ ਕਰਾਉਣ ਲਈ ਪੂਰਾ ਪੈਸਾ ਚਲਦਾ ਹੈ ਕਿਉਂਕਿ ਇਥੇ ਉਪਰੋਂ ਮੋਟੀ ਕਮਾਈ ਹੁੰਦੀ ਹੈ/ ਸ਼ੋਸ਼ਲ ਮੀਡੀਆ ਤੇ ਚਲ ਰਹੇ ਉਪਰੋਕਤ ਮੈਸੇਜ ਵਿਚ ਕਿਹਾ ਗਿਆ ਹੈ ਕਿ ਅਗਰ ਤੁਸੀਂ ਜਿਆਦਾ ਜਾਣਕਾਰੀ ਲੈਣੀ ਹੈ ਤਾ ਜੰਡਿਆਲਾ ਗੁਰੂ ਆ ਕੇ ਮੁਹੱਲਾ ਸ਼ੇਖੂਪੁਰਾ ਦਾ ਰਸਤਾ ਪਤਾ ਕਰਕੇ ਮੁਹੱਲੇ ਤੋ ਬਹਾਰ 20 ਮਿੰਟ ਰੁਕ ਜਾਵੋਗੇ ਤਾਂ ਤੁਹਾਨੂੰ ਹਲਾਤ ਨਜਰ ਆਉਣੇ ਸੁਰੂ ਹੋ ਜਾਣਗੇ। ਪਰ ਇਹ ਸੱਚਾਈ ਆ ਕੁਝ ਦੋਸਤਾਂ ਅਤੇ ਪੱਤਰਕਾਰਾਂ ਨੇ ਨਸ਼ਾ ਰੋਕਣ ਦੇ ਬੜੇ ਓਪਰਾਲੇ ਕੀਤੇ ਹਨ ਪਰ ਊਪਰ ਵੀ ਸਿਆਸੀ ਹਥੌੜਾ ਚਲਾ ਦਿਤਾ ਜਾਂਦਾ ਹੈ। ਇੱਥੇ ਇਹ ਦੱਸਣਾ ਹੋਵੇਗਾ ਕਿ ਅਲਕੋਹਿਲੀਕ ਦੇਸੀ ਸ਼ਰਾਬ , ਟੀਕੇ, ਚਿੱਟਾ ਬੰਦੇ ਨੂੰ ਖਤਮ ਕਰ ਦਿੰਦਾ ਹੈ ਪਰ ਅਗਰ ਮੋਹੱਲਾ ਨਿਵਾਸੀ ਅਤੇ ਸਿਆਸੀ ਲੀਡਰ ਅਪਨੀ ਚੌਧਰ ਛੱਡਕੇ ਹਿੰਮਤ ਕਰਨ ਤਾਂ ਇਹ ਗੈਰ ਕਾਨੂੰਨੀ ਨਸ਼ਾ ਅਤੇ ਚਿਟੇ ਦੀ ਸਮਾਪਤੀ ਕੀਤੀ ਜਾ ਸਕਦੀ ਹੈ। ੳਪਰੋਕਤ ਸਾਰੀ ਪੋਸਟ ਅੱਜਕਲ ਜੰਡਿਆਲਾ ਗੁਰੂ ਸੋਸ਼ਲ ਮੀਡੀਆ ਵਿਚ ਪੂਰੀ ਚਰਚਿਤ ਚਲ ਰਹੀ ਹੈ ਅਤੇ ਜਨਤਾ ਵਲੋਂ ਇਸਨੂ ਵਧ ਤੋਂ ਵਧ ਸ਼ੇਅਰ ਕੀਤਾ ਜਾ ਰਿਹਾ ਹੈ. ਇਹ ਮੈਸੇਜ ਜੰਡਿਆਲਾ ਗੁਰੂ ਤੋਂ ਇਲਾਵਾ ਦੂਰ ਦੂਰ ਤੱਕ ਫੈਲਣ ਤੋਂ ਬਾਅਦ ਥਾਣਾ ਜੰਡਿਆਲਾ ਗੁਰੂ ਤੋਂ ਐਸ ਐਚ ਓ ਅਮਨਦੀਪ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਮੁਹੱਲੇ ਵਿਚ ਗਸ਼ਤ ਕੀਤੀ ਪਰ ਉਹ ਵੀ ਖਾਲੀ ਹੱਥ ਵਾਪਿਸ ਥਾਣੇ ਆ ਗਏ ਪਰ ਸਖ਼ਤ ਆਦੇਸ਼ ਦੇ ਗਏ ਕਿ ਕਿਸੇ ਵੀ ਨਸ਼ੇ ਦੇ ਸੌਦਾਗਰ ਦਾ ਕੋਈ ਲਿਹਾਜ ਨਹੀਂ ਹੋਵੇਗਾ। ਬਲਕਿ ਜੋ ਇਹਨਾਂ ਦੀ ਸਿਫਾਰਸ਼ ਕਰੇਗਾ ਉਹ ਵੀ ਨਾਲ ਹੀ ਜੇਲ੍ਹ ਦੀ ਹਵਾ ਖਾਏਗਾ।

Share Button

Leave a Reply

Your email address will not be published. Required fields are marked *