ਸਿਆਲਦਾ-ਰਾਜਧਾਨੀ ਐਕਸਪ੍ਰੈਸ ਤੇ ਪੱਥਰਬਾਜ਼ੀ, 6 ਯਾਤਰੀ ਜ਼ਖਮੀ

ss1

ਸਿਆਲਦਾ-ਰਾਜਧਾਨੀ ਐਕਸਪ੍ਰੈਸ ਤੇ ਪੱਥਰਬਾਜ਼ੀ, 6 ਯਾਤਰੀ ਜ਼ਖਮੀ

ਨਵੀਂ ਦਿੱਲੀ, 29 ਮਈ: ਬਿਹਾਰ ਦੇ ਮਾਨਪੁਰ ਜੰਕਸ਼ਨ ਤੇ ਸਿਆਲਦਾ ਰਾਜਧਾਨੀ ਤੇ ਪੱਥਰਬਾਜ਼ੀ ਹੋਈ| ਅਣਪਛਾਤੇ ਲੋਕਾਂ ਨੇ ਇਸ ਦੇ ਕਈ ਡੱਬਿਆਂ ਤੇ ਪੱਥਰਬਾਜ਼ੀ ਕੀਤੀ| ਪੱਥਰਬਾਜ਼ੀ ਨਾਲ ਕਈ ਕੋਚ ਦੀਆਂ ਖਿੜਕੀਆਂ ਨੂੰ ਨੁਕਸਾਨ ਪਹੁੰਚਿਆ| ਇਸ ਪੱਥਰਬਾਜ਼ੀ ਵਿੱਚ 6 ਵਿਅਕਤੀ ਜ਼ਖਮੀ ਹੋ ਗਏ|
ਇਸ ਦੇ ਬਾਅਦ ਗਯਾ ਜੰਕਸ਼ਨ ਤੇ ਟ੍ਰੇਨ ਨੂੰ ਰੋਕ ਕੇ ਖਿੜਕੀਆਂ ਬਦਲੀਆਂ ਗਈਆਂ| ਸੂਤਰਾਂ ਮੁਤਾਬਕ ਇਹ ਟ੍ਰੇਨ ਸਿਆਲਦਾ ਤੋਂ ਨਵੀਂ ਦਿੱਲੀ ਆ ਰਹੀ ਸੀ| ਟ੍ਰੇਨ ਆਪਣੇ ਠੀਕ ਟਾਈਮ ਤੇ ਚੱਲ ਰਹੀ ਸੀ| ਇਸ ਦੌਰਾਨ ਮਾਨਪੁਰ ਜੰਕਸ਼ਨ ਤੇ ਪੱਥਰਬਾਜ਼ੀ ਹੋਈ| ਪੱਥਰਬਾਜ਼ੀ ਦਾ ਕਾਰਨ ਹੁਣ ਤੱਕ ਪਤਾ ਨਹੀਂ ਚੱਲ ਸਕਿਆ ਹੈ| ਜ਼ਖਮੀ ਯਾਤਰੀਆਂ ਦਾ ਇਲਾਜ ਕੀਤਾ ਗਿਆ ਹੈ| ਕੁਝ ਦੇਰੀ ਦੇ ਬਾਅਦ ਟ੍ਰੇਨ ਨੂੰ ਰਵਾਨਾ ਕੀਤਾ ਗਿਆ|

Share Button

Leave a Reply

Your email address will not be published. Required fields are marked *