ਸਿਆਣੀ ਮੱਤ

ss1

ਸਿਆਣੀ ਮੱਤ

ਇੱਕ ਵਾਰ ਬੱਸ ਵਿੱਚ ਇਕ ਸੋਹਣੀ ਤੇ ਨੌਜਵਾਨ ਕੁੜੀ ਬਸ ਵਿੱਚ ਚੜੀ। ਉਸਨੂੰ ਕਿਧਰੇ ਸੀਟ ਨਾ ਮਿਲਣ ਕਰਕੇ ਉਹ ਬੱਸ ਦੇ ਇੰਜਨ ਤੇ ਬਣੀ ਸੀਟ ਤੇ ਬੈਠ  ਗਈ। ਸਾਰੇ ਆਪਣੀ ਆਪਣੀ ਸੀਟ ਦੀ ਖਿੜਕੀ ਰਾਹੀੰ ਬਾਹਰ ਵੱਲ ਵੇਖ ਰਹੇ, ਜਿਉਂ ਹੀ ਉਹ ਕੁੜੀ ਇੰਜਨ ਦੀ ਸੀਟ ਤੇ ਬੈਠੀ ਸਾਰੇ ਬਾਹਰ ਦੇਖਨ ਦੇ ਬਜਾਏ ਉਸ ਕੁੜੀ ਵੱਲ ਅਸ਼ਲੀਲ ਭਰੀਆਂ ਨਜ਼ਰਾਂ ਨਾਲ ਦੇਖਣ ਲੱਗੇ ਕਿਉਂਕਿ ਉਸ ਕੁੜੀ ਨੇ ਡੀਪ ਗਲੇ ਵਾਲਾ ਸੂਟ ਪਾਇਆ ਹੋਇਆ ਸੀ। ਜਿਸ ਨਾਲ ਉਸਦਾ ਜਿਸਮ ਦਿਸ ਰਿਹਾ ਸੀ। ਇਹ ਸਭ ਕੁੱਝ ਬੱਸ ਵਿੱਚ ਬੈਠੀਆਂ ਅੌਰਤਾਂ, ਬੱਚੇ, ਬਜ਼ੁਰਗ, ਮੁੰਡੇ, ਕੁੜੀਆਂ ਆਦਿ ਦੇਖ ਰਹੇ ਸੀ। ਨੋਜਵਾਨ ਮੁੰਡੇ  ਅਤੇ ਬੰਦੇਅਾਂ ਦੇ ਮਨਾਂ ਵਿੱਚ ਉਸ ਕੁੜੀ ਨੂੰ ਦੇਖ ਕੇ ਗੰਦੇ ਗੰਦੇ ਖਿਆਲ ਸੁਝ ਰਹੇ ਸੀ। ਇਹ ਸਭ ਕੁੱਝ ਦੇਖ ਕੇ ਕੋਲ ਬੈਠੀ ਇਕ ਅੌਰਤ ਨੇ ਕਿਹਾ ਪੁੱਤ ਆਪਣੀ ਚੁਨੀ ਖਿਲਾੜ ਕੇ ਲੈ, ਸਾਰੇ ਤੇਰੇ ਵੱਲ ਗੰਦੀਆਂ ਨਜ਼ਰਾਂ ਨਾਲ ਵੇਖ ਰਹੇ ਨੇ ਤੇ ਅਜਿਹੇ ਖਿਆਲਾਂ ਕਰਕੇ ਹੀ ਛੇੜਛਾੜ ਤੇ ਬਲਾਤਕਾਰ ਜੇਹਿਆਂ ਘਟਨਾਵਾਂ ਪੈਦਾ ਹੁੰਦੀਆਂ ਨੇ । ਇਹ ਸੁਨ ਕੇ ਕੁੜੀ ਨੇ ਝੱਟ ਹੀ ਆਪਣੀ ਚੁੰਨੀ ਖਿਲਾੜ ਕੇ ਲੈ ਲਈ। ਜਿਸ ਨਾਲ ਸਾਰੇ ਫਿਰ ਆਪਣੀ ਆਪਣੀ ਖਿੜਕੀ ਰਾਹੀਂ ਬਾਹਰ ਵੱਲ ਨੂੰ ਦੇਖਣ ਲੱਗ ਪਏ।
(ਕਹਾਣੀਕਾਰ ਲਵ ਧਾਰੀਵਾਲ )
Share Button

Leave a Reply

Your email address will not be published. Required fields are marked *