ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਸਾਫ਼ ਸੁੱਥਰੇ ਸੱਭਿਆਚਰਕ ਗੀਤਾਂ ਦਾ ਗਾਇਕ ਤੇ ਸਫ਼ਲ ਮੰਚ ਸੰਚਾਲਕ: ਕੁਲਵੰਤ ਉਪਲੀ

ਸਾਫ਼ ਸੁੱਥਰੇ ਸੱਭਿਆਚਰਕ ਗੀਤਾਂ ਦਾ ਗਾਇਕ ਤੇ ਸਫ਼ਲ ਮੰਚ ਸੰਚਾਲਕ: ਕੁਲਵੰਤ ਉਪਲੀ

ਕੁਲਵੰਤ ਉਪਲੀ ਪੰਜਾਬੀ ਸੱਭਿਆਚਾਰ ਅਤੇ ਗਾਇਕੀ ਦੇ ਖੇਤਰ ਵਿੱਚ ਕਿਸੇ ਵੀ ਜਾਣ ਪਛਾਣ ਦਾ ਮੁਥਾਜ ਨਹੀਂ ਕਿਉਂਕਿ ਜਿੱਥੇ ਉਹ ਸਾਫ਼ ਸੁੱਥਰੇ ਸੱਭਿਆਚਰਕ ਗੀਤਾਂ ਦਾ ਗਾਇਕ ਤੇ ਸਫ਼ਲ ਮੰਚ ਮੰਚ ਸੰਚਾਲਕ ਵੀ ਹੈ, ਜਿਸ ਕਰਕੇ ਪਿਛਲੇ ਦੋ ਦਹਾਕਿਆਂ ਤੋਂ ਪੰਜਾਬ ਅਤੇ ਖਾਸ ਕਰਕੇ ਮਾਲਵੇ ਵਿੱਚ ਹੋ ਰਹੇ ਸੱਭਿਆਚਾਰਕ ਮੇਲਿਆਂ ਦੀ ਸਾਨ ਵੀ ਰਿਹਾ ਹੈ। ਇਸ ਤੋਂ ਇਲਾਵਾ ਧਾਰਮਿਕ, ਰਾਜਨੀਤਕ, ਮਾਤਾ ਦੇ ਜਾਗਰਣ ਅਤੇ ਹੋਰ ਸਮਾਗਮਾਂ ਵਿੱਚ ਵੀ ਉਸ ਦੀ ਅਕਸਰ ਹੀ ਸ਼ਮੂਲੀਅਤ ਦੇਖੀ ਜਾ ਸਕਦੀ ਹੈ। ਹਰੇਕ ਵਿਅਕਤੀ ਵਿੱਚ ਕੋਈ ਨਾ ਕੋਈ ਕਲਾ ਹੁੰਦੀ ਹੈ ਪਰੰਤੂ ਇਸ ਕਲਾ ਨੂੰ ਆਪਣੇ ਅੰਦਰੋਂ ਲੱਭ ਕੇ ਸਿਰਜਣਾ ਉਸ ਦੇ ਆਪਣੇ ਵਸ ਹੁੰਦਾ ਹੈ ਇਸੇ ਤਰਾਂ ਕੁਲਵੰਤ ਉਪਲੀ ਨੇ ਵੀ ਆਪਣੇ ਅੰਦਰਲੀ ਪ੍ਰਤਿਭਾਂ ਤੇ ਕਲਾ ਨੂੰ ਪਛਾਣ ਕੇ ਤੇ ਅਣਥੱਕ ਮਿਹਨਤ ਨਾਲ ਸਿਜ ਕੇ ਲੋਕਾਂ ਦੇ ਰੂਬਰੂ ਕੀਤਾ ਹੈ।

ਪੰਜਾਬ ਨਾਮਵਰ ਗਾਇਕਾਂ ਵਿੱਚ ਕੁਲਵੰਤ ਉਪਲੀ ਇੱਕ ਅਜਿਹਾ ਇਨਸਾਨ ਹੈ ਜਿਸ ਦੀ ਮਿਲਣੀ ਵਿੱਚ ਅਪਣੱਤ ਤੇ ਕਹਿਰਾਂ ਦੀ ਮਿਠਾਸ ਹੈ ਤੇ ਪਹਿਲੀ ਵਾਰ ਮਿਲਦਿਆਂ ਹੀ ਹਰੇਕ ਦੇ ਧੁਰ ਅੰਦਰ ਖੁਭ ਕੇ ਆਪਣਾ ਬਣਾ ਲੈਂਦਾ ਹੈ, ਜਿਸ ਕਰਕੇ ਇੱਕ ਵਾਰ ਮਿਲਿਆਂ ਵੀ ਕੁਲਵੰਤ ਨੂੰ ਵਾਰ ਵਾਰ ਮਿਲਣ ਨੂੰ ਜੀਅ ਕਰਦਾ ਹੈ। ਮੈਂ ਪਿਛਲੇ ਦੋ ਦਹਾਕਿਆਂ ਤੋਂ ਕੁਲਵੰਤ ਨੂੰ ਬਹੁਤ ਨੇੜੇ ਹੋ ਕੇ ਦੇਖਿਆ ਹੈ ਤੇ ਸਟੇਜਾਂ ਤੇ ਅਕਸਰ ਹੀ ਮੁਲਾਕਾਤ ਹੁੰਦੀ ਹੈ। ਕੁਲਵੰਤ ਉਪਲੀ ਦੀ ਗਾਇਕੀ ਵਿੱਚ ਪੂਰੀ ਪਕੜ ਹੋਣ ਕਾਰਨ ਜਿੱਥੇ ਉਹ ਗਾਇਕੀ ਦੀਆਂ ਬਾਰੀਕੀਆਂ ਤੋਂ ਪੂਰੀ ਤਰਾਂ ਜਾਣੂ ਹੈ, ਉੱਥੇ ਮੰਚ ਸੰਚਾਲਕ ਵਜੋਂ ਵੀ ਉਹ ਆਪਣੀ ਵੱਖਰੀ ਛਾਪ ਛੱਡਦਾ ਹੈ ਅਤੇ ਪੰਜਾਬ ਵਿੱਚ ਮੰਚ ਸੰਚਾਲਣ ਕਾਰਨ ਵਾਲਿਆਂ ਵਿੱਚ ਉਹ ਪਹਿਲੀ ਕਤਾਰ ਵਿੱਚ ਗਿਣਿਆ ਜਾਂਦਾ ਹੈ, ਜਿਸ ਕਰਕੇ ਜਦ ਗਾਇਕੀ ਅਤੇ ਮੰਚ ਸੰਚਾਲਨ ਦੀ ਗੱਲ ਚੱਲਦੀ ਹੈ ਤਾਂ ਕੁਲਵੰਤ ਉਪਲੀ ਦਾ ਨਾਂ ਆਪ ਮੁਹਾਰੇ ਹੀ ਜੁਬਾਨ ਤੇ ਆ ਜਾਂਦਾ ਹੈੇ। ਕੁਲਵੰਤ ਉਪਲੀ ਦਾ ਜੀਵਨ ਬਹੁਤ ਹੀ ਸੰਘਰਸ਼ੀਲ ਰਿਹਾ ਹੈ ਪਰੰਤੂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਕੁਲਵੰਤ ਹਮੇਸ਼ਾਂ ਹੀ ਤਰੱਕੀ ਦੀਆਂ ਬੁਲੰਦੀਆਂ ਤੇ ਪਹੁੰਚਿਆ ਹੈ। ਅਜੌਕੇ ਗਾਇਕਾਂ ਵਾਂਗ ਉਹ ਨਸ਼ੇ, ਬਦਮਾਸੀ ਜਾਂ ਹਥਿਆਰਾਂ ਨੂੰ ਪਰਮੋਟ ਕਰਨ ਵਰਗੇ ਗੈਰ ਮਿਆਰੀ ਤੇ ਅਸ਼ਲੀਲ ਗਾਣੇ ਨਹੀਂ ਗਾਉਦਾ ਬਲ ਕਿ ਉਹ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲੇ ਗਾਣੇ ਹੀ ਗਾਉਦਾ ਹੈ। ਉਸ ਦਾ ਕਹਿਣਾ ਹੈ ਕਿ ਸੋਹਰਤ ਕਿਤੇ ਪੈਸਿਆਂ ਨਾਲ ਨਹੀਂ ਖ਼ਰੀਦੀ ਜਾਂਦੀ ਬਲਕਿ ਇਹ ਤਾਂ ਆਪਣੀ ਕਲਾਂ ਨਾਲ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਅਤੀਤ ਬਾਰੇ ਗੱਲ ਕਰੀਏ ਤਾਂ ਉਸ ਦਾ ਜਨਮ ਜ਼ਿਲਾ ਸੰਗਰੂਰ ਦੇ ਪਿੰਡ ਉਪਲੀ ਵਿਖੇ ਇੱਕ ਸਧਾਰਨ ਪਰਿਵਾਰ ਵਿੱਚ ਪਿਤਾ ਦੀਵਾਨ ਦੇ ਘਰ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਹੋਇਆ। ਮੁਢਲੀ ਵਿੱਦਿਆ ਉਸ ਨੇ ਨਾਨਕੇ ਪਿੰਡ ਮੂਲੋਵਾਲ ਤੋਂ ਪ੍ਰਾਪਤ ਕੀਤੀ ਤੇ ਘਰ ਵਿੱਚ ਗਰੀਬੀ ਨੇ ਪੂਰੀ ਤਰਾਂ ਪੈਰ ਪਸਾਰੇ ਹੋਣ ਕਾਰਨ ਉਸ ਨੇ ਮਜ਼ਦੂਰੀ ਕਰਕੇ ਦਸਵੀਂ ਤੱਕ ਦੀ ਪੜਾਈ ਨੈਸ਼ਨਲ ਕਾਲਜ ਭੀਖੀ ਤੋਂ ਕੀਤੀ। ਕਾਲਜ ਦੌਰਾਨ ਹੀ ਉਸ ਦਾ ਸੰਪਰਕ ਲੋਕ ਗਾਇਕ ਲਾਭ ਹੀਰਾ ਨਾਲ ਹੋ ਗਿਆ ਜਿਸ ਨੇ ਉਸ ਨੂੰ ਹੱਲਾਸੇਰੀ ਦਿੱਤੀ। ਇਸੇ ਦੌਰਾਨ ਉਹ ਪ੍ਰਸਿੱਧ ਗਾਇਕ ਹਾਕਮ ਬਤੜੀਵਾਲਾ ਦੇ ਸੰਪਰਕ ਵਿੱਚ ਆਇਆ ਅਤੇ ਇਸ ਦੌਗਾਣਾ ਜੋੜੀ ਤੋਂ ਗਾਇਕੀ ਦੀ ਤਾਲੀਮ ਲਈ ਤੇ ਸਟੇਜਾਂ ਤੇ ਗਾਉਣ ਲੱਗ ਪਿਆ ਤੇ ਕੁੱਝ ਹੀ ਸਾਲਾਂ ਵਿੱਚ ਸੱਭਿਆਚਾਰਕ ਮੇਲਿਆ ਦੀਆਂ ਸਟੇਜਾਂ ਦਾ ਸ਼ਿੰਗਾਰ ਬਣ ਗਿਆ।

ਕੁਲਵੰਤ ੳੱਪਲੀ ਦੀਆਂ ਮਾਰਕਿਟ ਵਿੱਚ ਆਈਆਂ ਕੇਸਿਟਾਂ ‘ਡੰਡੇ ਦੀ ਸਰਪੰਚੀ’, ‘ਖਿੜਦੇ ਫੁੱਲ’, ‘ਕੀ ਮਹਿੰਗੀ ਕੀ ਸਸਤੀ’, ‘ਗੁਲਦਸਤਾ’, ਆਦਿ ਸੱਭਿਆਚਾਰਕ ਗੀਤਾਂ ਨਾਲ ਪਰੋਈਆਂ ਕੈਸਿਟਾਂ ਕੱਢੀਆਂ। ਇਸ ਤੋਂ ਇਲਾਵਾ ਧਾਰਮਿਕ ਵਿਚਾਰਾਂ ਦਾ ਹੋਣ ਕਾਰਨ ਉਸ ਨੈ ਧਾਰਮਿਕ ਕੈਸਿਟਾਂ: ‘ਹੱਥ ਫੜ ਕੇ ਤਲਵਾਰ’, ‘ਮਹਿਮਾ ਸੋਭਾਂ ਦੀ’, ‘ ਖਾਲਸਾ ਜੀ ਆਇਆ ਨੂੰ’, ‘ਲੱਖ ਦਾਤਾ ਫਿਰਾਂ ਲੱਭਦੀ’ ਆਦਿ ਰਿਕਾਰਡ ਕਰਵਾਈਆਂ ਤੇ ਬਾਅਦ ਵਿੱਚ ਉਸ ਦਾ ਮੁੱਖ ਮੰਚ ਸੰਚਾਲਨ ਵੱਲ ਮੁੜਿਆ ਤੇ ਮੰਚ ਸੰਚਾਲਨ ਕਰਨ ਲੱਗ ਪਿਆ। ਕੁਲਵੰਤ ਉਪਲੀ ਜਿੱਥੇ ਗਾਇਕੀ ਵਿੱਚ ਆਪਣਾ ਲੋਹਾ ਮਨਾਉਣ ਵਿੱਚ ਸਫ਼ਲ ਰਿਹਾ, ਉੱਥੇ ਮੰਚ ਸੰਚਾਲਨ ਵਿੱਚ ਵੀ ਬਰਾਬਰ ਨਿਭਿਆ ਕਿਉਂਕਿ ਜਦੋਂ ਉਹ ਆਪਣੀ ਸ਼ਾਇਰੋ ਸ਼ਾਇਰੀ ਵਿੱਚ ਮੰਚ ਦਾ ਸੰਚਾਲਨ ਕਰਦਾ ਹੈ ਤਾਂ ਜਿਵੇਂ ਸਮਾਂ ਰੁਕ ਜਾਂਦਾ ਹੈ ਅਤੇ ਚੱਲਦੇ ਕਦਮ ਰੁਕ ਜਾਂਦੇ ਹਨ। ਮੰਚ ਸੰਚਾਲਨ ਦੌਰਾਨ ਉਸ ਦੇ ਮੂਹੋਂ ਨਿਕਲਦੇ ਮੋਤੀਆਂ ਵਰਗੇ ਸ਼ਬਦ ਹਰ ਇੱਕ ਦਾ ਮਨ ਮੋਹ ਲੈਂਦੇ ਹਨ ਕਿਉਂਕਿ ਉਹ ਹਰੇਕ ਕਲਾਕਾਰ ਜਾਂ ਪ੍ਰਮੁੱਖ ਵਿਅਕਤੀ ਇਸ ਤਰਾਂ ਸਟੇਜ ਤੇ ਪੇਸ਼ ਕਰਦਾ ਹੈ ਕਿ ਹਰ ਕੋਈ ਉਸ ਤੋਂ ਪ੍ਰਭਾਵਿਤ ਹੋ ਜਾਂਦਾ ਹੈ। ਉਹ ਹੁਣ ਤੱਕ ਸੈਂਕੜੇ ਹੀ ਕਲਾਕਾਰਾਂ ਨੂੰ ਸਮਾਗਮਾਂ ਤੇ ਸੱਭਿਆਚਾਰਕ ਮੇਲਿਆਂ ਵਿੱਚ ਪੇਸ਼ ਕਰ ਚੁੱਕਾ ਹੈ ਅਤੇ ਉਹ ਸਟਾਰ ਗਾਇਕ ਗੁਰਦਾਸ ਮਾਨ, ਹਾਕਮ ਬਖਤੜੀਵਾਲਾ, ਲਾਭ ਹੀਰਾ, ਸੁਰਿੰਦਰ ਛਿੰਦਾ, ਕੁਲਦੀਪ ਮਾਣਕ, ਕੰਵਰ ਗਰੇਵਾਲ, ਦੁਰਗਾ ਰੰਗੀਲਾ, ਗੋਰਾ ਚੱਕ ਵਾਲਾ, ਬਲਕਾਰ ਸਿੱਧੂ, ਗਿੱਲ ਹਰਦੀਪ, ਲਵਲੀ ਨਿਰਮਾਣ, ਜੱਸੀ ਲੌਗੋਵਾਲੀਆ, ਪਾਲੀ ਦੇਤਵਾਲੀਆ, ਜਸਵੰਤ ਸੰਦੀਲਾ ਆਦਿ ਗਾਇਕਾਂ ਨਾਲ ਮੰਚ ਸੰਚਾਲਨ ਦੀ ਜੁੰਮੇਵਾਰੀ ਨਿਭਾਅ ਚੁੱਕਾ ਹੈ। ਕੁਲਵੰਤ ਉਪਲੀ ਦੇ ਘਰ ਵਿੱਚ ਪਏ ਅਣਗਿਣਤ ਸਨਮਾਨ ਚਿਨਾਂ ਤੋਂ ਇਸ ਗਾਇਕ ਦੀ ਮਿਹਨਤ ਦਾ ਅੰਦਾਜਾ ਲੱਗ ਜਾਂਦਾ ਹੈ। ਉਹ ਆਪਣੀ ਇਸ ਕਲਾ ਬਦੌਲਤ ਸੈਕੜੇ ਥਾਵਾਂ ਤੋਂ ਵਿਸ਼ੇਸ ਮਾਣ ਸਨਮਾਨ ਹਾਸ਼ਿਲ ਕਰ ਚੁੱਕਾ ਹੈ ਜਿੰਨਾਂ ਵਿੱਚ ਮਹਿਲਾਂ ਵਿਖੇ ਬਲੋਰ ਮਹਿਲਾਂ ਵਾਲੇ ਵੱਲੋਂ ‘ ਪੰਜਾਬ ਦਾ ਨੰਬਰ ਇੱਕ ਮੰਚ ਸੰਚਾਲਨ’ ਦਾ ਸਨਮਾਨ, ਪਿੰਡ ਮਹਮਦਪੁਰ ਵੱਲੋਂ ਮਾਲਵੇ ਦਾ ਮਾਣ, ਸਵ: ਗਾਇਕ ਅਮਰ ਚਮਕੀਲਾ ਤੇ ਬੀਬਾ ਅਮਨਜੋਤ ਦੀ 30 ਵੀ ਬਰਸੀ ਤੇ ਵਿਸ਼ੇਸ ਤੌਰ ਤੇ ਸਨਮਾਨਿਤ ਹੋ ਚੁੱਕਾ ਹੈ। ਜੇ ਗੀਤਕਾਰਾਂ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਨਾਮ ਗੀਤਕਾਰਾਂ ਦੇਵ ਤਰੀਕੇ ਵਾਲਾ, ਰਾਜਿੰਦਰ ਬੋਪਾਰਾਏ, ਪ੍ਰੀਤ ਉਭਾਵਾਲੀਆ, ਰਾਮਫਲ ਰਾਜਲਹੇੜੀ, ਲਵਲੀ ਬਡਰੁੱਖਾਂ, ਰਮੇਸ ਬਰੇਟਾ, ਧਰਮਾ ਹਰਿਆਊ, ਭੱਟੀ ਕੁੰਭੜਵਾਲੀਆ, ਧਰਮੀ ਤੁੰਗਾ ਆਦਿ ਸ਼ਾਮਲ ਹਨ।

ਉਹ ਗਾਇਕੀ ਅਤੇ ਮੰਚ ਸੰਚਾਲਨ ਦੇ ਨਾਲ ਵੱਖ ਵੱਖ ਸੰਸਥਾਵਾਂ ਤੇ ਸਾਹਿਤਕ ਸੰਸਥਾਵਾਂ ਦਾ ਆਗੂ ਵੀ ਹੈ ਜਿਵੇਂ ਵਿਸ਼ਵ ਪੰਜਾਬੀ ਕਲਮਕਾਰ ਸੰਸਥਾ ਸੰਗਰੂਰ ਤੇ ਬਰਨਾਲਾ ਦਾ ਜ਼ੋਨ ਦਾ ਪ੍ਰੈਸ ਸਕੱਤਰ, ਜਰਨੈਲ ਘੁਮਾਣ ਕਲਾ ਮੰਚ ਦੇ ਅਤੇ ਹੋਰ ਅਹਿਮ ਸੰਸਥਾਵਾਂ ਦਾ ਅਹੁਦੇਦਾਰ ਵੀ ਹੈ। ਪਿਛਲੇ ਦਿਨੀ ਉਸ ਦਾ ਯੂ ਟਿਊਬ ਤੇ ਰਲੀਜ਼ ਹੋਇਆ ਧਾਰਮਿਕ ਗਾਣਾ ‘ਸਾਰੇ ਭਿੰਡਰਾਂ ਵਾਲੇ ਨੇ’ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਘਾਰਾ ਮਿਲ ਰਿਹਾ ਹੈ। ਕੁਲਵੰਤ ਉਪਲੀ ਦਾ ਕਹਿਣਾ ਹੈ ਕਿ ਉਸ ਨੇ ਕਦੇ ਵੀ ਪੈਸੇ ਦੀ ਖਾਤਰ ਆਪਣੀ ਕਲਾ ਦਾ ਸੌਦਾ ਨਹੀਂ ਕੀਤਾ ਅਤੇ ਨਾ ਹੀ ਅਸਲੀਲ ਗਾਇਕੀ ਦੇ ਸਹਾਰੇ ਨੋਟ ਕਮਾਉਣ ਤੱਕ ਸੋਚਿਆ ਹੈ ਬਲਕਿ ਉਹ ਤਾਂ ਸਾਫ ਸੁੱਥਰੀ ਅਤੇ ਪਰਿਵਾਰ ਵਿੱਚ ਬਹਿਕੇ ਸੁਣਨ ਵਾਲੇ ਗੀਤ ਗਾਉਣ ਨੂੰ ਹੀ ਤਰਜੀਹ ਦਿੰਦਾ ਆ ਰਿਹਾ ਹੈ ,ਜਿਸ ਕਰਕੇ ਉਸ ਨੂੰ ਸਰੋਤਿਆਂ ਦਾ ਅਥਾਹ ਪਿਆਰ ਹੈ ਅਤੇ ਉਹ ਆਪਣੇ ਸਰੋਤਿਆਂ ਨੂੰ ਰੱਬ ਵਾਂਗ ਮੰਨਦਿਆਂ ਕਹਿੰਦਾ ਹੈ ਕਿ ਸਰੋਤੇ ਹੀ ਹਨ ਜੋ ਕਲਾਕਾਰ ਨੂੰ ਅਰਸ਼ ਤੋਂ ਅਸਮਾਨ ਵਿੱਚ ਪੁਹੰਚਾ ਸਕਦੇ ਹਨ ਅਤੇ ਅਸਮਾਨ ਚੋਂ ਧਰਤੀ ਤੇ ਡੇਗਣ ਲੱਗੇ ਵੀ ਸਮਾਂ ਨਹੀਂ ਲੱਗਦਾ।

ਰਣਜੀਤ ਸਿੰਘ ਸ਼ੀਤਲ ਫ਼ਿਲਮ ਫੀਚਰ ਲੇਖਕ ਤੇ ਪੱਤਰਕਾਰ ਪੰਜਾਬੀ ਟ੍ਰਿਬਿਊਨ

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: