Thu. Oct 17th, 2019

ਸਾਹਮਣੇ ਆਇਆ ਰਣਵੀਰ ਸਿੰਘ ਦਾ ਨਵਾਂ ਲੁੱਕ

ਸਾਹਮਣੇ ਆਇਆ ਰਣਵੀਰ ਸਿੰਘ ਦਾ ਨਵਾਂ ਲੁੱਕ

ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਆਪਣੀ ਐਕਟਿੰਗ ਤੋਂ ਇਲਾਵਾ ਆਪਣੇ ਵੱਖ-ਵੱਖ ਲੁੱਕ ਕਾਰਨ ਚਰਚਾ ‘ਚ ਰਹਿੰਦੇ ਹਨ। ਹਾਲ ਹੀ ‘ਚ ਉਹ ਮੁੰਬਈ ‘ਚ ਹੋਏ ਆਈਫਾ ਐਵਾਰਡਜ਼ ਸੈਰੇਮਨੀ ‘ਚ ਪਹੁੰਚੇ। ਇੱਥੇ ਵੀ ਉਨ੍ਹਾਂ ਨੇ ਕੁਝ ਵੱਖ ਤਰ੍ਹਾਂ ਦਾ ਸੂਟ ਪਾਇਆ ਹੋਇਆ ਸੀ, ਜਿਸ ਦੀ ਕਾਫੀ ਚਰਚਾ ਹੋਈ। ਇਸ ਤੋਂ ਬਾਅਦ ਪਰਫਾਰਮੈਂਸ ਦੌਰਾਨ ਉਨ੍ਹਾਂ ਦੀ ਡ੍ਰੈੱਸ ਕਾਫੀ ਹੱਟਕੇ ਸੀ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿਚਿਆ। ਹੁਣ ਆਈਫਾ ਖ਼ਤਮ ਹੋਣ ਤੋਂ ਬਾਅਦ ਰਣਵੀਰ ਦੀਆਂ ਕੁਝ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ‘ਚ ਇਕ ਵਾਰ ਫਿਰ ਉਨ੍ਹਾਂ ਦਾ ਵੱਖਰਾ ਲੁੱਕ ਸਾਹਮਣੇ ਆਇਆ ਹੈ।

ਇਨ੍ਹਾਂ ਨਵੀਆਂ ਤਸਵੀਰਾਂ ‘ਚ ਰਣਵੀਰ ਕਿਸੇ ਸਟੂਡੀਊ ਤੋਂ ਬਾਹਰ ਨਿਕਲ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਰੈੱਡ ਤੇ ਆਰੇਂਜ਼ ਕਲਰ ਦਾ ਕੁਰਤਾ ਪਾਇਆ ਹੋਇਆ ਹੈ ਤੇ ਨਾਲ ਹੀ ਉਨ੍ਹਾਂ ਨੇ ਸਫੇਦ ਰੰਗ ਦਾ ਪਾਇਜ਼ਾਮਾ ਪਾਇਆ ਹੋਇਆ ਹੈ। ਕੱਪੜਿਆਂ ਦੇ ਨਾਲ ਰਣਵੀਰ ਨੇ ਕੋਹਲਾਪੁਰੀ ਚੱਪਲ ਵੀ ਪਹਿਣ ਰੱਖੀ ਹੈ ਪਰ ਜੋ ਚੀਜ਼ ਅਦਾਕਾਰ ਦੇ ਲੁੱਕ ਨੂੰ ਵੱਖ ਬਣਾ ਰਿਹਾ ਹੈ ਉਹ ਉਨ੍ਹਾਂ ਦੇ ਵਾਲ। ਤਸਵੀਰਾਂ ‘ਚ ਨਜ਼ਰ ਆ ਰਿਹਾ ਹੈ ਕਿ ਉਨ੍ਹਾਂ ਨੇ ਵਾਲਾਂ ‘ਚ ਗੋਲਡਨ ਕਲਰ ਕਰਵਾ ਕੇ ਰੱਖਿਆ ਹੈ।

Leave a Reply

Your email address will not be published. Required fields are marked *

%d bloggers like this: