ਸਾਹਨੇਵਾਲੀ ਦੇ 45 ਸਾਲਾਂ ਕਿਸਾਨ ਗੁਰਜੰਟ ਸਿੰਘ ਨੇ ਆਰਥਿਕ ਤੰਗੀ ਕਾਰਨ ਕੀਤੀ ਖੁਦਕੁਸ਼ੀ

ss1

ਸਾਹਨੇਵਾਲੀ ਦੇ 45 ਸਾਲਾਂ ਕਿਸਾਨ ਗੁਰਜੰਟ ਸਿੰਘ ਨੇ ਆਰਥਿਕ ਤੰਗੀ ਕਾਰਨ ਕੀਤੀ ਖੁਦਕੁਸ਼ੀ

6-23

ਝੁਨੀਰ 6 ਅਗਸਤ (ਗੁਰਜੀਤ ਸ਼ੀਂਹ) ਪਿੰਡ ਸਾਹਨੇਵਾਲੀ ਵਿਖੇ 45 ਸਾਲਾਂ ਨੌਜਵਾਨ ਨੇ ਆਰਥਿਕ ਮੰਦੀ ਨਾ ਸਹਾਰਦਿਆਂ ਬੀਤੀ ਸ਼ਾਮ ਆਪਣੇ ਖੇਤ ਜੀਵਨ ਲੀਲਾ ਸਮਾਪਤ ਕਰ ਲਈ ਹੈ।ਜਾਣਕਾਰੀ ਅਨੁਸਾਰ ਗੁਰਤੇਜ ਸਿੰਘ 45 ਪੁੱਤਰ ਭਜਨ ਸਿੰਘ ਜੱਟ ਵਾਸੀ ਸਾਹਨੇਵਾਲੀ ਸਾਢੇ ਤਿੰਨ ਏਕੜ ਨਰਮੇ ਦੀ ਫਸਲ ਪਹਿਲਾਂ ਬਰਬਾਦ ਹੋ ਗਈ ਸੀ।ਇਸ ਵਾਰ ਵੀ ਉਸ ਨੂੰ ਫਸਲ ਦੀ ਉਮੀਦ ਨਾ ਹੋਣ ਕਾਰਨ ਉਸ ਉੱਪਰ 10 ਲੱਖ ਦੇ ਕਰਜੇ ਦਾ ਬੋਝ ਸੀ।ਜਿਸ ਵਿੱਚ 4 ਲੱਖ ਕੋਪ੍ਰੇਟਿਵ ਬੈਂਕ ਝੁਨੀਰ ,1ਲੱਖ ਸੁਸਾਇਟੀ ਦਾ ,5 ਲੱਖ ਆੜਤੀਆਂ ਦਾ ਕਰਜਾ ਦੇਣਾ ਸੀ।ਦਿਨੋ ਦਿਨ ਵਧ ਰਹੀ ਮਹਿੰਗਾਈ ਦੇ ਕਾਰਨ ਉਹ ਕਾਫੀ ਪ੍ਰੇਸ਼ਾਨ ਰਹਿੰਦਾ ਸੀ।ਜਿਸ ਨੇ ਕੱਲ ਸ਼ਾਮ 6:30 ਵਜੇ ਆਪਣੇ ਖੇਤ ਜਾ ਕੇ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।ਝੁਨੀਰ ਪੁਲਿਸ ਨੇ ਮ੍ਰਿਤਕ ਗੁਰਤੇਜ ਸਿੰਘ ਦੇ ਪੁੱਤਰ ਲਖਵਿੰਦਰ ਸਿੰਘ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਟਮ ਕਰਕੇ ਵਾਰਿਸਾਂ ਨੂੰ ਸੌਂਪ ਦਿੱਤੀ ਹੈ।ਜਿਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।

Share Button

Leave a Reply

Your email address will not be published. Required fields are marked *