ਸਾਵਣ ਦਾ ਤਿਉਹਾਰ ਮਨਾਇਆਂ

ss1

ਸਾਵਣ ਦਾ ਤਿਉਹਾਰ ਮਨਾਇਆਂ

26-16

ਹਰੀਕੇ ਪੱਤਣ 25 ਜੁਲਾਈ (ਗਗਨਦੀਪ ਸਿੰਘ) ਸਾਵਣ ਮਹੀਨੇ ਦਾ ਤਿਉਹਾਰ ਹਰ ਸਾਲ ਬੜੇ ਚਾਵਾਂ ਤੇ ਰੀਝਾਂ ਨਾਲ ਮਨਾਇਆਂ ਜਾਦਾ ਹੈ।ਇਹ ਕੁੜੀਆ ਦਾ ਤਿਉਹਾਰ ਹੈ ਨਵ ਵਿਆਹੀ ਕੁੜੀ ਇਸ ਮਹੀਨੇ ਚਾਈ-ਚਾਈ ਆਪਣੇ ਪੇਕੇ ਘਰ ਆਉਦੀ ਹੈ ਅਤੇ ਸਾਰਾ ਸਾਵਣ ਮਹੀਨਾ ਰਹਿ ਕੇ ਜਾਦੀ ਹੈ।ਸਾਵਣ ਦੇ ਮਹੀਨੇ ਵਿਚ ਕੁੜੀਆਂ ਪੀਘਾਂ ਝੂਟਦੀਆ ਅਤੇ ਸਾਵਣ ਤੇ ਗੀਤ ਬੋਲਦਿਆ ਗਿੱਧਾਂ ਪਾਉਦੀਆ ਹਨ।ਇਸ ਤਿਉਹਾਰ ਨੂੰ ਮੁੱਖ ਰੱਖਦਿਆ ਕਸਬੇ ਦੇ ਨਜ਼ਦੀਕ ਸਰਕਾਰੀ ਹਾਈ ਸਕੂਲ ਖਾਰਾ ਵਿਖੇ ਸਾਵਣ ਦਾ ਤਿਉਹਾਰ ਮਨਾਇਆਂ ਗਿਆ।ਸਾਰੀਆ ਵਿਦਿਆਰਥਣਾਂ ਨੇ ਰਲ ਕੇ ਸਾਵਣ ਦੇ ਗੀਤ ਗਾਏ ਅਤੇ ਗਿੱਧਾਂ ਪਾਇਆ। ਇਸ ਸਮਾਗਮ ਵਿਚ ਪ੍ਰਾਇਮਰੀ ਸਕੂਲ ਦੇ ਬੱਚਿਆ ਨੇ ਵੀ ਖਾਸ ਤੋਂਰ ਤੇ ਸ਼ਮੂਲਿਤ ਕੀਤੀ।ਇਸ ਮੋਕੇ ਤੇ ਬੱਚਿਆ ਨੂੰ ਖੀਰ ਪੂੜੇ ਛਕਾਏ ਗਏ।ਇਸ ਮੋਕੇ ਤੇ ਮਾਸਟਰ ਨਿਰਮਲ ਸਿੰਘ,ਅਵਿਨਾਸ ਕੋਰ,ਦਰਸਨ ਸਿੰਘ,ਕਰਨਬੀਰ ਸਿੰਘ,ਨਿਸ਼ਾਨ ਸਿੰਘ,ਸੁਖਵਿੰਦਰ ਸਿੰਘ ਆਦਿ ਸਾਰੇ ਆਧਿਆਪਕ ਹਾਜ਼ਰ ਸਨ।

Share Button

Leave a Reply

Your email address will not be published. Required fields are marked *