Tue. Jul 23rd, 2019

ਸਾਲ ਦੀ ਸਭ ਤੋਂ ਵੱਡੀ ਓਪਨਰ ਬਣੀ ‘ਕੇਸਰੀ’, ਦੋ ਦਿਨਾਂ ਵਿਚ ਫਿਲਮ ਨੇ ਕੀਤੀ ਇੰਨੀ ਕਮਾਈ

 ਸਾਲ ਦੀ ਸਭ ਤੋਂ ਵੱਡੀ ਓਪਨਰ ਬਣੀ ‘ਕੇਸਰੀ’, ਦੋ ਦਿਨਾਂ ਵਿਚ ਫਿਲਮ ਨੇ ਕੀਤੀ ਇੰਨੀ ਕਮਾਈ

ਸਾਲ 2018 ਵਿਚ ਆਰ ਬਾਲਕੀ ਦੀ ਪੈਡਮੈਨ, ਰੀਮਾ ਕਾਗਤੀ ਦੀ ਗੋਲਡ ਅਤੇ ਸ਼ੰਕਰ ਦੀ 2.0 ਨਾਲ ਇਕ ਤੋਂ ਬਾਅਦ ਇਕ ਹਿੱਤ ਦੇਣ ਵਾਲੇ ਅਕਸ਼ੈ ਕੁਮਾਰ ਇਸ ਸਾਲ ਹੋਲੀ ‘ਤੇ ‘ਕੇਸਰੀ’ ਨਾਲ ਵਾਪਸ ਆਏ। ਫਿਲਮ ਦੀ ਬੰਪਰ ਓਪਨਿੰਗ ਹੋਈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਬਾਕਸ ਆਫਿਸ ‘ਤੇ ਹਾਲੇ ਇਸ ਦੀ ਰਫ਼ਤਾਰ ਘੱਟ ਹੋਣ ਵਾਲੀ ਨਹੀਂ ਹੈ।

ਕੇਸਰੀ ਨੇ ਪਹਿਲੇ ਦਿਨ 21.06 ਕਰੋੜ ਰੁਪਏ ਕਮਾਏ, ਜਿਸ ਨਾਲ ਇਹ ਸਾਲ ਦੀ ਹੁਣ ਤਕ ਦੀ ਸਭ ਤੋਂ ਵੱਡੀ ਓਪਨਰ ਬਣੀ। ਫਿਲਮ ਨੇ ਸਮੀਖਿਅਕਾਂ ਅਤੇ ਦਰਸ਼ਕਾਂ ਦੋਵਾਂ ਦਾ ਦਿਲ ਜਿੱਤਿਆ। ਫਿਲਮ ਨੇ ਰਿਲੀਜ਼ ਦੇ ਦੂਸਰੇ ਦਿਨ 16.70 ਕਰੋੜ ਦੀ ਕਮਾਈ ਕੀਤੀ। ਇਸ ਤਰ੍ਹਾਂ ‘ਕੇਸਰੀ’ ਨੇ ਦੋ ਦਿਨਾਂ ਵਿਚ 37.76 ਕਰੋੜ ਦੀ ਕਮਾਈ ਕਰ ਲਈ ਹੈ।

ਕੇਸਰੀ ਦੁਨੀਆ ਭਰ ਵਿਚ 4200 ਸਕ੍ਰੀਨਾਂ ‘ਤੇ ਦਿਖਾਈ ਜਾ ਰਹੀ ਹੈ। ਭਾਰਤ ਵਿਚ 3,600 ਸਕ੍ਰੀਨਾਂ ‘ਤੇ ਚੱਲ ਰਹੀ ਹੈ। ਅਕਸ਼ੈ ਦੀ ਫਿਲਮ ‘ਕੇਸਰੀ’ ਬੈਟਲ ਆਫ ਸਾਰਾਗੜ੍ਹੀ ‘ਤੇ ਆਧਾਰਿਤ ਹੈ। ਕੇਸਰੀ ਉਨ੍ਹਾਂ 21 ਸਿੱਖ ਜਵਾਨਾਂ ‘ਤੇ ਆਧਾਰਿਤ ਹੈ ਜਿਨ੍ਹਾਂ ਨੇ 12 ਸਤੰਬਰ 1891 ਵਿਚ ਆਪਣੀ ਵੀਰਤਾ ਅਤੇ ਜਾਂਬਾਜ਼ੀ ਨਾਲ 10,000 ਅਫ਼ਗਾਨੀਆਂ ਨਾਲ ਲੜਾਈ ਕਰ ਕੇ ਸਾਰਾਗੜ੍ਹੀ ਨੂੰ ਬਚਾਇਆ ਸੀ। ਫਿਲਮ ਵਿਚ ਅਕਸ਼ੈ ਰੀਅਲ ਲਾਈਫ ਹੀਰੋ ਹੌਲਦਾਰ ਈਸ਼ਰ ਸਿੰਘ ਦੇ ਕਿਰਦਾਰ ਵਿਚ ਨਜ਼ਰ ਆ ਰਹੇ ਹਨ। ਇਸ ਪੀਰੀਅਡ ਡਰਾਮਾ ਵਿਚ ਅਕਸੈ ਨਾਲ ਦਿਸ ਰਹੀ ਹੈ ਪਰਿਣੀਤੀ ਚੋਪੜਾ ਜੋ ਕਿ ਉਨ੍ਹਾਂ ਦੀ ਪਤਨੀ ਦਾ ਕਿਰਦਾਰ ਨਿਭਾਅ ਰਹੀ ਹੈ।

Leave a Reply

Your email address will not be published. Required fields are marked *

%d bloggers like this: