Wed. Aug 21st, 2019

ਸਾਰੇ ਸੈਕਸ ਕ੍ਰਾਈਮ ਦੇ ਕੇਸ ਲੇਡੀ ਇੰਸਪੈਕਟਰਾਂ ਦੇ ਹਵਾਲੇ ਕਰੋ , ਨਾਮੀ ਅਪਰਾਧੀਆਂ ਦੀਆਂ ਲਿਸਟਾਂ ਲਾਓ -ਦਿਨਕਰ ਗੁਪਤਾ

ਸਾਰੇ ਸੈਕਸ ਕ੍ਰਾਈਮ ਦੇ ਕੇਸ ਲੇਡੀ ਇੰਸਪੈਕਟਰਾਂ ਦੇ ਹਵਾਲੇ ਕਰੋ , ਨਾਮੀ ਅਪਰਾਧੀਆਂ ਦੀਆਂ ਲਿਸਟਾਂ ਲਾਓ -ਦਿਨਕਰ ਗੁਪਤਾ

ਡੀ.ਜੀ.ਪੀ. ਵੱਲੋਂ ਗੈਂਗਸਟਰਾਂ, ਅੱਤਵਾਦੀ ਸਰਗਰਮੀਆਂ ਤੇ ਨਸ਼ਿਆਂ ਵਿਰੁੱਧ ਮੁਹਿੰਮ ਲਈ ਪੁਲਿਸ ਲਈ ਪ੍ਰਾਥਮਿਕਤਾ ਤੈਅ

ਖੇਤਰੀ ਅਧਿਕਾਰੀਆਂ ਨੂੰ ‘ਮਿਸ਼ਨ ਸੀ.ਸੀ.ਟੀ.ਵੀ. ਕੈਮਰਾਜ਼’ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਦੇ ਹੁਕਮ

ਚੰਡੀਗੜ੍ਹ  (ਗੁਰਵਿੰਦਰ ਸਿੰਘ ਮੋਹਾਲੀ) 26 ਮਈ: ਅਪਰਾਧਾਂ ‘ਤੇ ਕਾਬੂ ਰੱਖਣ ਅਤੇ ਨਸ਼ਾਖੋਰੀ ਦੇ ਖ਼ਾਤਮੇ ਦੇ ਉਦੇਸ਼ ਸਮੇਤ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼਼ ਪੁਲਿਸ ਦਿਨਕਰ ਗੁਪਤਾ ਨੇ ਅੱਜ ਪੰਜਾਬ ਪੁਲਿਸ ਲਈ ਪ੍ਰਾਥਮਿਕਤਾਵਾਂ ਨਿਰਧਾਰਿਤ ਕਰਦਿਆਂ ਸੂਬੇ ਵਿੱਚ ਅੱਤਵਾਦੀ ਸਰਗਰਮੀਆਂ, ਗੈਂਗਸਟਰ ਗਤੀਵਿਧੀਆਂ, ਨਸ਼ਿਆਂ ਵਿਰੁੱਧ ਮੁਹਿੰਮ ਅਤੇ ਹੋਰ ਘਿਨੌਣੇ ਅਪਰਾਧਾਂ ‘ਤੇ ਢੁਕਵੇਂ ਢੰਗ ਨਾਲ ਨਿਯੰਤਰਨ ਰੱਖਣ ‘ਤੇ ਜ਼ੋਰ ਦਿੱਤਾ। ਇਸਤੋਂ ਇਲਾਵਾ ਉਨ੍ਹਾਂ ਫ਼ੀਲਡ ਅਧਿਕਾਰੀਆਂ ਨੂੰ ਮਹਿਲਾਵਾਂ ਵਿਰੁੱਧ ਅਪਰਾਧਿਕ ਮਾਮਲਿਆਂ ਦੀ ਰੋਕਥਾਮ ਅਤੇ ਕੰਟਰੋਲ ਸਮੇਤ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨ ਦੇ ਆਦੇਸ਼਼ ਵੀ ਦਿੱਤੇ।
ਸੂਬੇ ਵਿੱਚ ਅਪਰਾਧਿਕ ਗਤੀਵਿਧੀਆਂ ‘ਤੇ ਰੋਕ ਲਈ ‘ਮਿਸ਼ਨ ਸੀ.ਸੀ.ਟੀ.ਵੀ.ਕੈਮਰਾਜ਼’ ਬਾਰੇ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਨੇ ਸਾਰੇ ਰੇਂਜ ਅਫ਼ਸਰਾਂ ਅਤੇ ਐਸ.ਐਸ.ਪੀਜ਼ ਨੂੰ ਸਮੂਹ ਸੰਵੇਦਨਸ਼ੀਲ ਸਥਾਨਾਂ ਸਮੇਤ ਸ਼ਹਿਰਾਂ ਵਿੱਚ ਦਾਖਲ ਹੋਣ ਅਤੇ ਬਾਹਰ ਜਾਣ ਵਾਲੇ ਸਾਰੇ ਰਸਤਿਆਂ ‘ਤੇ ਇਹ ਕੈਮਰੇ ਲਗਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਕਿਹਾ।
ਅਦਾਲਤੀ ਮਾਮਲਿਆਂ ਦੇ ਨਿਪਟਾਰੇ ਉਪਰੰਤ ਥਾਣਿਆਂ ਵਿੱਚ ਪਈਆਂ ਸਬੰਧਿਤ ਸੰਮਤੀਆਂ ਅਤੇ ਪੁਰਾਣੇ ਵਾਹਨਾਂ ਦੇ ਤੁਰੰਤ ਨਿਪਟਾਰੇ ਲਈ ਦਿਨਕਰ ਗੁਪਤਾ ਨੇ ਸਬੰਧਿਤ ਸੀਨੀਅਰ ਅਧਿਕਾਰੀਆਂ ਨੂੰ ਤਰਜੀਹੀ ਖੇਤਰਾਂ ਲਈ ਡਾਟਾ ਅਧਾਰਿਤ ਐਪਲੀਕੇਸ਼ਨਾਂ ਵਿਕਸਿਤ ਕਰਨ ਲਈ ਕਿਹਾ ਤਾਂ ਜੋ ਰੇਂਜ ਪੱਧਰ ਅਤੇ ਪੁਲਿਸ ਜ਼ਿਲ੍ਹਾ ਦਫ਼ਤਰਾਂ ਵਿਖੇ ਪੁਰਾਣੇ ਵਾਹਨਾਂ ਦੇ ਨਿਪਟਾਰੇ ਦੀ ਪ੍ਰਕਿਰਿਆ ਨੂੰ ਸੁਖਾਲਾ ਕੀਤਾ ਜਾ ਸਕੇ। ਇਸ ਦੇ ਨਾਲ ਹੀ ਸ੍ਰੀ ਗੁਪਤਾ ਨੇ ਸਬੰਧਿਤ ਅਧਿਕਾਰੀਆਂ ਨੂੰ ਅਸਲਾ ਲਾਇਸੈਸਾਂ, ਅਸਲੇ ਦੀ ਡੀਲਰਾਂ, ਪੁਲਿਸ ਨਫ਼ਰੀ, ਵਾਹਨਾਂ ਅਤੇ ਡਰਾਈਵਿੰਗ ਲਾਇਸੈਸਾਂ ਨਾਲ ਸਬੰਧਿਤ ਡਾਟਾ ਜ਼ਿਲ੍ਹਾ ਪੁਲਿਸ ਮੁਖੀਆਂ ਨਾਲ ਤਾਲਮੇਲ ਜ਼ਰੀਏ ਅਜਿਹੀਆਂ ਆਨਲਾਈਨ ਐਪਲੀਕੇਸ਼ਨਾਂ ‘ਤੇ ਅੱਪਡੇਟ ਕਰਨ ਦੇ ਨਿਰਦੇਸ਼ ਵੀ ਦਿੱਤੇ।
ਸਮੂਹ ਸੀ.ਪੀਜ਼ ਅਤੇ ਐਸ.ਐਸ.ਪੀਜ਼ ਦੀ ਸੂਬਾ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕ੍ਰਾਈਮ ਐਂਡ ਕਰਿਮੀਨਲ ਟਰੈਕਿੰਗ ਨੈੱਟਵਰਕ ਐਂਡ ਸਿਸਟਮਜ਼ ਫਾਰਮਜ਼ (ਸੀ.ਸੀ.ਟੀ.ਐਨ.ਐਸ) ਸਮੇਤ ਪੁਲਿਸ ਥਾਣਿਆਂ ਦੇ ਰਿਕਾਰਡ ਦੀ ਕੰਪਿਊਟਰਾਈਜੇਸ਼ਨ ਅਤੇ ਹਰ ਪ੍ਰਕਾਰ ਦੇ ਅਪਰਾਧਿਕ ਡਾਟੇ ਨੂੰ ਪਲੇਟਫ਼ਾਰਮ ‘ਤੇ ਸਮੇਂ ਸਿਰ ਅੱਪਡੇਟ ਕਰਨ ਦਾ ਆਦੇਸ ਵੀ ਦਿੱਤਾ।
ਆਪਣੀ ਪ੍ਰਗਤੀ ਬਾਰੇ ਪੇਸ਼ਕਾਰੀ ਦਿੰਦਿਆਂ ਏ.ਡੀ.ਜੀ.ਪੀ. ਆਈ. ਟੀ. ਐਂਡ ਟੀ, ਕੁਲਦੀਪ ਸਿੰਘ ਨੇ ਦੱਸਿਆ ਕਿ ਸੀ.ਸੀ.ਟੀ.ਐਨ.ਐਸ. ‘ਤੇ ਡਾਟਾ ਅਧਾਰਿਤ ਰਿਕਾਰਡ ਅੱਪਡੇਟ ਕਰਨ, ਅਤੇ ਇਸ ਆਨਲਾਈਨ ਐਪਲੀਕੇਸ਼ਨ ਦੀ ਪੂਰੀ ਵਰਤੋਂ ਕਰਨ ਦੇ ਮਾਮਲੇ ਵਿੱਚ ਪੰਜਾਬ ਪੂਰੇ ਦੇਸ਼ ਵਿੱਚੋਂ ਮੋਹਰੀ ਸੂਬਾ ਹੈ। ਉਨ੍ਹਾਂ ਜ਼ਿਲ੍ਹਾ ਮੁਖੀਆਂ ਨੂੰ ਥਾਣਾ ਪੱਧਰ ‘ਤੇ ਰੋਜ਼ਾਨਾ ਦਾ ਡਾਟਾ ਅਤੇ ਰਿਕਾਰਡ ਨੂੰ ਸਿਸਟਮ ‘ਤੇ ਸਮੇਂ ਸਿਰ ਅੱਪਡੇਟ ਕਰਨ ਲਈ ਕਿਹਾ।
ਮੀਟਿੰਗ ਦੌਰਾਨ ਐਸ.ਐਸ.ਪੀਜ਼ ਲਈ ਆਪਣੇ ‘ਐਕਸ਼ਨ ਪੁਆਇੰਟਸ’ ਦਾ ਜ਼ਿਕਰ ਕਰਦਿਆਂ, ਡੀ.ਜੀ.ਪੀ. ਨੇ ਉਨ੍ਹਾਂ ਨੂੰ ਜਿਨਸੀ ਸ਼ੋਸ਼ਣ ਦੇ ਸਾਰੇ ਮਾਮਲਿਆਂ ਦੀ ਜਾਂਚ ਸਮੇਂ ਸਿਰ ਨਿਪਟਾਉਣ, ਹਰ ਜ਼ਿਲ੍ਹੇ ਵਿੱਚ ਸਿਖਰਲੇ 100 ਅਪਰਾਧੀਆਂ ਦੀ ਸੂਚੀ ਤਿਆਰ ਕਰਨ ਅਤੇ ਹਰੇਕ ਥਾਣੇ ਵਿੱਚ ਜਿਨਸੀ ਸ਼ੋਸ਼ਣ ਦੇ ਕੇਸਾਂ ਕਦੀ ਤਫ਼ਤੀਸ਼ ਕਰਨ ਲਈ ਮਹਿਲਾ ਇੰਸਪੈਕਟਰ ਤਾਇਨਾਤ ਕਰਨ ਦਾ ਸੁਝਾਅ ਦਿੱਤਾ।
ਉਨ੍ਹਾਂ ਸਾਰੇ ਸਕੂਲਾਂ/ਕਾਲਜਾਂ ਲਈ ਸੰਪਰਕ ਅਫ਼ਸਰ ਨਿਯੁਕਤ ਕਰਨ ਦਾ ਸੁਝਾਅ ਵੀ ਦਿੱਤਾ। ਇਸ ਤੋਂ ਇਲਾਵਾ ਦਿਨਕਰ ਗੁਪਤਾ ਨੇ ਫ਼ੀਲਡ ਅਧਿਕਾਰੀਆਂ ਨੂੰ ਜ਼ਿਲ੍ਹਾ ਪੱਧਰ ‘ਤੇ ਵਿਭਿੰਨ ਵਿਸ਼ੇਸ਼ ਅਪਰਾਧਿਕ ਟੀਮਾਂ, ਸੋਸ਼ਲ ਮੀਡੀਆ ਟੀਮਾਂ, ਜਾਂਚ ਅਤੇ ਤਕਨੀਕੀ ਟੀਮਾਂ ਦੇ ਗਠਨ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਜੁਰਮਾਂ ਦਾ ਤੁਰੰਤ ਪਤਾ ਲਗਾਇਆ ਜਾ ਸਕੇ।
ਇਸ ਮੀਟਿੰਗ ਵਿੱਚ ਏ.ਡੀ.ਜੀ.ਪੀ. ਪੰਜਾਬ ਬਿਉਰੋ ਆਫ ਇਨਵੈਸਟੀਗੇਸਨ ਪ੍ਰਬੋਧ ਕੁਮਾਰ ਅਤੇ ਆਈ.ਜੀ. ਕ੍ਰਾਈਮ ਪਰਵੀਨ ਕੁਮਾਰ ਸਿਨਹਾ ਨੇ ਵੀ ਆਪਣੀਆਂ ਪੇਸ਼ਕਾਰੀਆਂ ਸਾਂਝੀਆਂ ਕੀਤੀਆਂ।

Leave a Reply

Your email address will not be published. Required fields are marked *

%d bloggers like this: