Wed. Apr 24th, 2019

ਸਾਰਾ ਪੰਥ ਵਹੀਰਾਂ ਘੱਤਕੇ 8 ਦਸੰਬਰ ਨੂੰ ਸਰਬੱਤ ਖਾਲਸਾ ਵਿੱਚ ਤਖਤ ਦਮਦਮਾ ਸਾਹਿਬ ਪੁੱਜੇ- ਜਥੇਦਾਰ ਹਵਾਰਾ

ਸਾਰਾ ਪੰਥ ਵਹੀਰਾਂ ਘੱਤਕੇ 8 ਦਸੰਬਰ ਨੂੰ ਸਰਬੱਤ ਖਾਲਸਾ ਵਿੱਚ ਤਖਤ ਦਮਦਮਾ ਸਾਹਿਬ ਪੁੱਜੇ- ਜਥੇਦਾਰ ਹਵਾਰਾ   

download-4ਜੰਡਿਆਲਾ ਗੁਰੂ 1 ਦਸੰਬਰ (ਵਰਿਦਰ ਸਿਂਘ)- ਸ਼੍ਰੀ਼ ਅਕਾਲ ਤਖਤ ਸਾਹਿਬ ਦੇ ਥਾਪੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ 10 ਨਵੰਬਰ ਦੇ ਸਰਬੱਤ ਖਾਲਸਾ ਉੱਪਰ ਪਾਬੰਦੀ ਲਗਾਉਣ ਅਤੇ ਹਜਾਰਾਂ ਸਿੱਖ ਆਗੂਆਂ ਵਰਕਰਾ ਨੂੰ ਗ੍ਫਿਤਾਰ ਕਰਨ ਕਰਕੇ ਜੇਲਾਂ ਵਿੱਚ ਬੰਦ ਕਰਨ ਤੇ ਬਾਦਲ ਸਰਕਾਰ ਦੀ ਸਖ਼ਤ ਸਬਦਾਂ ਚ ਨਿਖੇਧੀ ਕੀਤੀ ਹੈ,ਐਡਵੋਕੇਟ ਅਮਰ ਸਿੰਘ ਚਾਹਲ ਰਾਹੀਂ ਆਪਣਾ ਬਿਆਨ ਜਾਰੀ ਕਰਦਿਆਂ ਜਥੇਦਾਰ ਹਵਾਰਾ ਨੇ ਕਿਹਾ ਕਿ ਤਖਤ ਸ਼੍ਰੀ਼ ਦਮਦਮਾ ਸਾਹਿਬ ਸਰਬੱਤ ਖਾਲਸੇ ਤੇ ਲੱਖਾਂ ਸੰਗਤਾਂ ਦੀ ਆਮਦ ਨੂੰ ਵੇਖਦਿਆ ਅਤੇ ਸਿੱਖਾਂ ਵਲੋਂ ਆਪਣੇ ਭਵਿੱਖ ਦੇ ਫੈਸਲੇ ਆਪ ਕਰਦਿਆਂ  ਵੇਖਕੇ ਬਾਦਲ ਘਬਰਾਅ ਗਏ,ਕਿਉਕੇ ਬਾਦਲ ਸਿੱਖ ਤਖਤਾਂ ਗੁਰਦੁਆਰਿਆ ਗੁਰਧਾਮਾਂ ਸ਼੍ਰੋਮਣੀ ਸੰਸਥਾਂਵਾ ਉਪਰ ਗਲਤ ਤਰੀਕੇ ਨਾਲ ਆਪਣਾ ਕੀਤਾ ਕਬਜ਼ਾ ਨਹੀ ਛੱਡਣਾ ਚਹੁੰਦੇ,ਇਸ ਲਈ ਬਾਦਲਾਂ ਨੇ ਸੀ ਆਰ ਪੀ ਐਫ ਆਰਮੀ ਅਤੇ ਹਜ਼ਾਰਾਂ ਪੁਲਿਸ ਫੋਰਸਾਂ ਲਗਾ ਕੇ ਤਖਤ ਸਾਹਿਬ ਅਤੇ ਪੂਰੇ ਪੰਜਾਬ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰਨ ਦਾ ਘੋਰ ਅਪਰਾਧ ਕੀਤਾ ਹੈ,ਜਿਸਨੂੰ ਸਿੱਖ ਪੰਥ ਕਦੇ ਬਰਦਾਸਤ ਨਹੀ ਕਰੇਗਾ ਅਤੇ ਸਮਾਂ ਆਉਣ ਤੇ ਇਸ ਦਾ ਜਵਾਬ ਦੇਵੇਗਾ,ਇਹੋ ਜਹੇ ਹਾਲਾਤਾਂ ਸਮੇਂ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਵਲੋਂ ਪੰਥ ਦਰਦੀਆਂ ਸਿੱਖ ਜਥੇਬੰਦੀਆਂ ਦੇ ਸੁਝਾਵ ਲੈਕੇ ਸਰਬੱਤ ਖਾਲਸਾ ਕੁੱਝ ਸਮੇਂ ਲਈ ਮੁਲਤਵੀ ਕਰਨਾ ਸਾਡੀਆ ਅਤੇ ਦੇਸ਼ ਵਿਦੇਸ਼ ਵਿੱਚ ਵਸਦੇ ਸਿੱਖ ਪੰਥ ਦੀਆਂ ਭਾਵਨਾਵਾਂ ਅਨੁਸਾਰ ਇਤਹਾਸਕ ਧਰਤੀ ਗੁਰਦੁਆਰਾ ਬੁੱਢਾ ਜੋਹੜ ਰਾਜਸਥਾਨ ਤੋਂ 10 ਨਵੰਬਰ ਨੂੰ ਪਰਕਾਸ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਦਿੱਤੇ ਰਾਜਨੀਤਕ ਬਾਈਕਾਟ ਦਾ ਅਦੇਸ਼ ਬੇਹੱਦ ਸਲਾਘਾਯੋਗ ਹੈ,ਜਿਸ ਉਪਰ ਹੁਣ ਸਾਰੀ ਸਿੱਖ ਕੌਮ ਨੂੰ ਪਹਿਰਾ ਦੇਣਾ ਚਾਹੀਦਾ ਹੈ,ਜਥੇਦਾਰ ਹਵਾਰਾ ਸਾਿਹਬ ਨੇ ਕਿਹਾ ਕਿ 10 ਨਵੰਬਰ ਵਾਲੇ ਸਰਬੱਤ ਖਾਲਸਾ ਲਈ ਜੋ ਪੰਜ ਸਿੰਘਾਂ (ਪੰਜ ਪਿਆਰੇ) ਭਾਈ ਸਤਨਾਮ ਸਿੰਘ ਖੰਡੇਵਾਲਾ ਅਤੇ ਉਨਾਂ ਦੇ ਸਾਥੀਆਂ ਦੀਆਂ ਜੋ ਸੇਵਾਵਾਂ ਲਗਾਈਆਂ ਸਨ ਉਨਾਂ ਨੂੰ ਵੀ ਇਸ ਸੇਵਾ ਤੋਂ ਮੁਕਤ ਕੀਤਾ ਜਾਦਾਂ ਹੈ ਅਤੇ ਹੁਣ ਤਿੰਨੇ ਜਥੇਦਾਰ,ਭਾਈ ਧਿਆਨ ਸਿੰਘ ਮੰਡ ਕਾਰਜਕਾਰੀ ਜਥੇਦਾਰ ਸ਼੍ਰੀ਼ ਅਕਾਲ ਤਖਤ ਸਾਹਿਬ,ਭਾਈ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਤਖਤ ਸ਼੍ਰੀ਼ ਦਮਦਮਾ ਸਾਹਿਬ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਜਥੇਦਾਰ ਤਖਤ ਸ਼੍ਰੀ਼ ਕੇਸਗੜ ਸਾਹਿਬ 8 ਦਸੰਬਰ 2016 ਦੇ ਸਰਬੱਤ ਖਾਲਸਾ ਦੀ ਸ਼੍ਰੀ਼ ਗੁਰੂ ਗ੍ੰਥ ਸਾਹਿਬ ਜੀ ਦੀ ਛੱਤਰ ਛਾਇਆ ਵਿੱਚ ਯੋਗ ਅਗਵਾਈ ਕਰਨ,ਸਾਰੀਆਂ ਸਿੱਖ ਸੰਸਥਾਵਾਂ ਤਨ ਮਨ ਧਨ ਨਾਲ ਜਥੇਦਾਰਾਂ ਦਾ ਪੂਰਨ ਸਹਿਯੋਗ ਕਰਨ ਅਤੇ ਵਹੀਰਾਂ ਘੱਤ ਕੇ ਤਖਤ ਦਮਦਮਾ ਸਾਹਿਬ ਪੁੱਜਕੇ ਪੰਥ ਪੰਜਾਬ ਦੇ ਭਵਿੱਖ ਦੀ ਚੜਦੀਕਲਾ ਲਈ ਆਪਣਾ ਯੋਗਦਾਨ ਪਾਉਣ,ਜਥੇਦਾਰ ਹਵਾਰਾ  ਨੇ ਸਮੁੱਚੇ ਸਿੱਖ ਪੰਥ ਨੂੰ ਨਿਮਰਤਾ ਸਹਿਤ ਇਹ ਅਪੀਲ ਕੀਤੀ ਹੈ|

Share Button

Leave a Reply

Your email address will not be published. Required fields are marked *

%d bloggers like this: