Sat. Aug 17th, 2019

ਸਾਰਾ ਦੇ ਜਨਮਦਿਨ ‘ਤੇ ਕਾਰਤਿਕ ਨੇ ਕੀਤਾ ਰਿਲੇਸ਼ਨਸ਼ਿਪ ਦਾ ਖੁਲਾਸਾ

ਸਾਰਾ ਦੇ ਜਨਮਦਿਨ ‘ਤੇ ਕਾਰਤਿਕ ਨੇ ਕੀਤਾ ਰਿਲੇਸ਼ਨਸ਼ਿਪ ਦਾ ਖੁਲਾਸਾ’

ਬਾਲੀਵੁਡ ਦੇ ਯੰਗ ਅਤੇ ਚਾਅਰਮਿੰਗ ਅਦਾਕਾਰ ਕਾਰਤਿਕ ਆਰਿਅਨ ਅਤੇ ਸਾਰਾ ਅਲੀ ਖਾਨ ਦੀ ਲਵ ਕੈਮਿਸਟਰੀ ਹੁਣ ਕਿਸੇ ਤੋਂ ਲੁਕੀ ਨਹੀਂ ਹੈ। ਇਹ ਦੋਨੋਂ ਸਿਤਾਰੇ ਆਏ ਦਿਨ ਬੀ – ਟਾਊਨ ਵਿੱਚ ਬਾਹਾਂ ‘ਚ ਬਾਹਾਂ ਪਾਏ ਨਜ਼ਰ ਆਉਂਦੇ ਰਹਿੰਦੇ ਹਨ। ਅਜਿਹੇ ਵਿੱਚ ਦੋਨਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਉੱਥੇ ਹੀ ਜਦੋਂ ਸਾਰਾ ਅਲੀ ਖਾਨ ਦਾ ਜਨਮਦਿਨ ਹੋਵੇ ਤਾਂ ਅਜਿਹੇ ਵਿੱਚ ਕਾਰਤਿਕ ਆਰਿਅਨ ਸਿੰਬਾ ਗਰਲ ਨੂੰ ਸਰਪ੍ਰਾਇਜ ਦੇਣਾ ਕਿਵੇਂ ਭੁੱਲ ਸਕਦੇ ਹਨ। ਸਾਰਾ ਦੇ 24ਵੇਂ ਜਨਮਦਿਨ ਉੱਤੇ ਕਾਰਤਿਕ ਨੇ ਕੁੱਝ ਇਸ ਤਰ੍ਹਾਂ ਸਰਪ੍ਰਾਇਜ ਦੇ ਕੇ ਸਾਰਾ ਨੂੰ ਦਿੱਤੀ ਜੰਨਮਦਿਨ ਦੀ ਵਧਾਈ। ਅਫੇਅਰ ਦੀਆਂ ਖਬਰਾਂ ਦੇ ਵਿੱਚ ਕਾਰਤਿਕ ਆਰਿਅਨ ਨੇ ਸਾਰਾ ਅਲੀ ਖਾਨ ਨੂੰ ਬੇਹੱਦ ਖਾਸ ਅੰਦਾਜ ਵਿੱਚ ਜਨਮਦਿਨ ਦੀ ਵਧਾਈ ਦਿੱਤੀ ਹੈ।

ਧਿਆਨ ਯੋਗ ਹੈ ਕਿ ਸਾਰਾ ਅਲੀ ਖਾਨ ਇਨ੍ਹੀਂ ਦਿਨ੍ਹੀਂ ਆਪਣੀ ਫਿਲਮ ‘ਕੁਲੀ ਨੰਬਰ 1’ ਦੀ ਸ਼ੂਟਿੰਗ ਲਈ ਬੈਂਕਾਕ ਵਿੱਚ ਹੈ। ਅਜਿਹੇ ਵਿੱਚ ਇਸ ਖਾਸ ਮੌਕੇ ਸਾਰਾ ਨੂੰ ਸਰਪ੍ਰਾਇਜ ਦੇਣ ਲਈ ਕਾਰਤਕ ਬੈਂਕਾਕ ਪਹੁੰਚੇ। ਜਿੱਥੇ ਸਾਰਾ ਦਾ ਜਨਮਦਿਨ ਮਨਾਉਂਦੇ ਹੋਏ ਕਾਰਤਿਕ ਨੇ ਆਪਣੀ ਇੱਕ ਤਸਵੀਰ ਫੈਨਜ਼ ਦੇ ਨਾਲ ਸ਼ੇਅਰ ਕੀਤੀ ਹੈ, ਜਿਸ ਵਿੱਚ ਦੋਨੋਂ ਕਪਲ ਬੇਹੱਦ ਖੁਸ਼ ਨਜ਼ਰ ਆ ਰਹੇ ਹਨ।

ਕਾਰਤਿਕ ਨੇ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ‘ਹੈਪੀ ਬਰਥਡੇ ਪ੍ਰਿੰਸਸ ਸਾਰਾ ਅਤੇ ਈਦ ਮੁਬਾਰਕ (ਇਸ ਵਾਰ ਬਿਨਾਂ ਮਾਸਕ ਦੇ)।’ ਕਾਰਤਿਕ ਅਤੇ ਸਾਰਾ ਦੀ ਇਸ ਤਸਵੀਰ ਤੋਂ ਤੁਸੀ ਅੰਦਾਜਾ ਲਗਾ ਸਕਦੇ ਹੋ ਕਿ ਇਹ ਦੋਨੋਂ ਜਲਦ ਹੀ ਆਪਣੇ ਰਿਲੇਸ਼ਨਸ਼ਿਪ ਵਿੱਚ ਅੱਗੇ ਵੱਧਣਾ ਚਾਹੁੰਦੇ ਹਨ।

ਉੱਥੇ ਹੀ ਇਨ੍ਹਾਂ ਦੋਨਾਂ ਸਿਤਾਰਿਆਂ ਦੇ ਫੈਨਜ਼ ਨੇ ਵੀ ਕਮੈਂਟਸ ਕਰਦੇ ਹੋਏ ਇਨ੍ਹਾਂ ਨੂੰ ਫਿਊਚਰ ਦੇ ਪਤੀ – ਪਤਨੀ ਦੱਸਿਆ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਇਹ ਕਾਰਤਿਕ ਅਤੇ ਸਾਰਾ ਜਲਦ ਹੀ ਡਾਇਰੈਕਟਰ ਇਮਤਿਆਜ ਅਲੀ ਦੀ ਫਿਲਮ ‘ਲਵ ਆਜ ਕੱਲ੍ਹ’ ਦੇ ਸੀਕਵਲ ਵਿੱਚ ਨਜ਼ਰ ਆਉਣ ਵਾਲੇ ਹਨ। ਸਾਰਾ ਅਲੀ ਖਾਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅਪਡੇਟ ਕਰਦੀ ਰਹਿੰਦੀ ਹੈ।

Leave a Reply

Your email address will not be published. Required fields are marked *

%d bloggers like this: