ਸਾਬਕਾ ਹਵਾਈ ਸੈਨਾ ਮੁਖੀ ਤਿਆਗੀ 14 ਦਸੰਬਰ ਤੱਕ ਪੁਲਿਸ ਕਸਟੱਡੀ ‘ਚ

ss1

ਸਾਬਕਾ ਹਵਾਈ ਸੈਨਾ ਮੁਖੀ ਤਿਆਗੀ 14 ਦਸੰਬਰ ਤੱਕ ਪੁਲਿਸ ਕਸਟੱਡੀ ‘ਚ

ਨਵੀਂ ਦਿੱਲੀ : 3600 ਕਰੋੜ ਦੇ ਅਗਸਤਾ ਵੈਸਟਲੈਂਡ ਹੈਲੀਕਾਪਟਰ ਸੌਦੇ ਦੇ ਕੇਸ ‘ਚ ਗ੍ਰਿਫਤਾਰ ਕੀਤੇ ਗਏ ਸਾਬਕਾ ਹਵਾਈ ਸੈਨਾ ਮੁਖੀ ਐਸ.ਪੀ. ਤਿਆਗੀ ਨੂੰ ਅਦਾਲਤ ਨੇ 14 ਦਸੰਬਰ ਤੱਕ ਪੁਲਿਸ ਕਸਟੱਡੀ ਵਿੱਚ ਭੇਜ ਦਿੱਤਾ ਹੈ। ਤਿਆਗੀ ਸਮੇਤ ਦੋ ਹੋਰ ਨੂੰ ਸ਼ੁੱਕਰਵਾਰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਸੰਜੀਵ ਤਿਆਗੀ ਤੇ ਗੌਤਮ ਖੇਤਾਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਸੰਜੀਵ ਤਿਆਗੀ ਹਵਾਈ ਸੈਨਾ ਦੇ ਸਾਬਕਾ ਮੁਖੀ ਦੇ ਚਚੇਰੇ ਭਰਾ ਹਨ ਜਦੋਂਕਿ ਖੇਤਾਨ ਉਨ੍ਹਾਂ ਦੇ ਵਕੀਲ ਹਨ। 71 ਸਾਲਾ ਤਿਆਗੀ ਜੋ ਕਿ ਸਾਲ 2007 ਵਿੱਚ ਸੇਵਾਮੁਕਤ ਹੋਏ ਸਨ।

ਕੀ ਹੈ ਪੂਰਾ ਵਿਵਾਦ :

ਤਿਆਗੀ 31 ਮਾਰਚ 2005 ਤੋਂ 2007 ਤੱਕ ਭਾਰਤੀ ਹਵਾਈ ਸੈਨਾ ਦੇ ਮੁੱਖੀ ਰਹੇ ਹਨ। ਅਸਲ ਵਿੱਚ ਯੂ ਪੀਏ-1 ਵਕਤ ਅਗਸਤਾ ਵੈਸਤਲੈਂਡ ਨਾਮਕ ਕੰਪਨੀ ਤੋਂ 12 ਹੈਲੀਕਾਪਟਰ ਖਰੀਦਣ ਦੀ ਡੀਲ ਹੋਈ ਸੀ। ਪੂਰਾ ਸੌਦਾ 3,600 ਕਰੋੜ ਦਾ ਸੀ । ਪਰ ਥੋੜੀ ਦੇਰ ਬਾਅਦ ਪੂਰੀ ਰਾਸ਼ੀ ਦਾ 10 ਫੀਸਦੀ ਰਿਸ਼ਵਤ ਦੇ ਰੂਪ ਵਿੱਚ ਦਿੱਤੇ ਜਾਣ ਦਾ ਮਾਮਲਾ ਸਾਹਮਣਾ ਆਇਆ।

ਇਸ ਤੋਂ ਬਾਅਦ ਯੂ ਪੀਏ ਸਰਕਾਰ ਨੇ ਫਰਵਰੀ 2011 ਵਿੱਚ ਇਸ ਡੀਲ ਨੂੰ ਰੱਦ ਕਰ ਦਿੱਤਾ  ਅਤੇ ਏਅਰ ਫੋਰਸ ਚੀਫ ਤਿਆਗੀ ਸਮੇਤ 13 ਖਿਲਾਫ ਮਾਮਲਾ ਦਰਜ ਕੀਤਾ ਗਿਆ। ਸੌਦੇ ਵਿੱਚ ਐਸ.ਪੀ. ਤਿਆਗੀ ਨੂੰ 450 ਕਰੋੜ ਰੁਪਏ ਰਿਸ਼ਵਤ ਦਿੱਤੇ ਜਾਣ ਦਾ ਦੋਸ਼ ਲੱਗਾ ਸੀ।

Share Button

Leave a Reply

Your email address will not be published. Required fields are marked *