Thu. Oct 17th, 2019

ਸਾਬਕਾ ਸੰਸਦੀ ਸਕੱਤਰ ਚੌਧਰੀ ਨੰਦ ਲਾਲ ਦਾ ਦਿਹਾਂਤ

ਸਾਬਕਾ ਸੰਸਦੀ ਸਕੱਤਰ ਚੌਧਰੀ ਨੰਦ ਲਾਲ ਦਾ ਦਿਹਾਂਤ
ਇਲਾਕੇ ਅੰਦਰ ਸੋਗ ਦੀ ਲਹਿਰ

 ਗੜ੍ਹਸ਼ੰਕਰ 14 ਅਪ੍ਰੈਲ (ਅਸ਼ਵਨੀ ਸ਼ਰਮਾ) ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਉਪ ਪ੍ਰਧਾਨ, ਸਾਬਕਾ ਸੰਸਦੀ ਸਕੱਤਰ ਤੇ ਬਲਾਚੌਰ ਤੋ ਸਾਬਕਾ ਵਿਧਾਇਕ ਚੌਧਰੀ ਨੰਦ ਲਾਲ ਦਾ ਅੱਜ ਸਵੇਰੇ ਮੁਹਾਲੀ ਦੇ ਇੱਕ ਹਸਪਤਾਲ ਵਿੱਚ ਦਿਹਾਤ ਹੋ ਗਿਆ। ਚੌਧਰੀ ਨੰਦ ਲਾਲ ਬਲਾਚੌਰ ਹਲਕੇ ਤੋ ਲਗਾਤਾਰ 4 ਵਾਰ ਵਿਧਾਇਕ ਰਹੇ, 2 ਵਾਰ ਅਕਾਲੀ-ਭਾਜਪਾ ਸਰਕਾਰ ਵਿੱਚ ਮੁੱਖ ਸੰਸਦੀ ਸਕੱਤਰ ਰਹੇ। ਅੱਜ ਉਹਨਾ ਦੀ ਮੌਤ ਦੀ ਖ਼ਬਰ ਜਿਵੇਂ ਹੀ ਇਲਾਕੇ ਅੰਦਰ ਪਹੁੰਚੀ ਉਵੇ ਹੀ ਸਾਰੇ ਇਲਾਕੇ ਅੰਦਰ ਸੋਗ ਦੀ ਲਹਿਰ ਫੈਲ ਗਈ।

ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ, ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪਵਨ ਕਟਾਰੀਆ, ਬੀਜੇਪੀ ਗੜ੍ਹਸ਼ੰਕਰ ਦੇ ਇੰਚਾਰਜ ਸੁਨੀਲ ਖੰਨਾ, ਕਾਂਗਰਸੀ ਆਗੂ ਸ਼ਰਿਤਾ ਸ਼ਰਮਾ, ਕੁਲਵਿੰਦਰ ਬਿੱਟੂ, ਰਜਿੰਦਰ ਸਿੰਘ ਸੂਕਾ, ਕਾਮਰੇਡ ਦਰਸ਼ਨ ਸਿੰਘ ਮੱਟ, ਕਾਂਗਰਸੀ ਆਗੂ ਸੁਨੀਲ ਚੌਹਾਨ, ਰਾਕੇਸ਼ ਕੁਮਾਰ ਝੋਣੋਵਾਲ, ਚਰਨਜੀਤ ਚੰਨੀ, ਜਸਪਾਲ ਚੇਚੀ ਪੰਡੋਰੀ, ਜਗਦੇਵ ਸਿੰਘ ਗੜੀਮਾਨਸੋਵਾਲ, ਅਵਤਾਰ ਸਿੰਘ ਨਾਨੋਵਾਲ, ਸੰਜੇ ਮਲਹੋਤਰਾ ਸੜੋਆ, ਸਰਪੰਚ ਦਰਸ਼ਨ ਲਾਲ ਨੇ ਚੌਧਰੀ ਨੰਦ ਲਾਲ ਦੇ ਦਿਹਾਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਚੌਧਰੀ ਨੰਦ ਲਾਲ ਜੀ ਦਾ ਅੰਤਿਮ ਸੰਸਕਾਰ 15 ਅਪ੍ਰੈਲ ਨੂੰ ਪਿੰਡ ਕਰੀਮਪੁਰ ਧਿਆਨੀ ਵਿਖੇ ਕੀਤਾ ਜਾਵੇਗਾ।

Leave a Reply

Your email address will not be published. Required fields are marked *

%d bloggers like this: