Sun. Aug 18th, 2019

ਸਾਬਕਾ ਵਿਦੇਸ਼ ਮੰਤਰੀ ਤੇ ਭਾਜਪਾ ਆਗੂ ਸੁਸ਼ਮਾ ਸਵਰਾਜ ਨਹੀਂ ਰਹੇ

ਸਾਬਕਾ ਵਿਦੇਸ਼ ਮੰਤਰੀ ਤੇ ਭਾਜਪਾ ਆਗੂ ਸੁਸ਼ਮਾ ਸਵਰਾਜ ਨਹੀਂ ਰਹੇ

ਭਾਜਪਾ ਦੀ ਸੀਨੀਅਰ ਆਗੂ ਅਤੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਮੰਗਲਵਾਰ ਰਾਤ ਨੂੰ ਦਿਹਾਂਤ ਹੋ ਗਿਆ। ਦਿਲ ਦਾ ਦੌਰਾ ਪੈਣ ਮਗਰੋਂ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਚ ਭਰਤੀ ਕਰਾਇਆ ਗਿਆ ਸੀ। ਉਹ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੀ ਸਨ। 1952 ਚ ਜਨਮੇ ਸੁਸ਼ਮਾ ਸਵਰਾਜ ਦਾ ਅੱਜ 67 ਸਾਲ ਦੀ ਉਮਰ ਚ ਦਿਹਾਂਤ ਹੋ ਗਿਆ।

ਜਾਣਕਾਰੀ ਮੁਤਾਬਕ ਅੱਜ ਸ਼ਾਮ 7 ਵਜ ਕੇ 23 ਮਿੰਟ ਤੇ ਉਨ੍ਹਾਂ ਨੇ ਆਪਣਾ ਆਖਰੀ ਟਵੀਟ ਕੀਤਾ ਸੀ ਜਿਸ ਚ ਉਨ੍ਹਾਂ ਨੇ ਧਾਰਾ 370 ਬਾਰੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ, ਮੈ਼ ਆਪਣੀ ਜੀਵਨ ਚ ਇਸ ਦਿਲ ਨੂੰ ਦੇਖਣ ਦੀ ਉਡੀਕ ਕਰ ਰਹੀ ਸੀ।

ਪੀਐਮ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਦਿਹਾਂਤ ’ਤੇ ਸੋਗ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਭਾਰਤੀ ਰਾਜਨੀਤੀ ਦੇ ਇਕ ਪਾਠ ਦਾ ਅੰਤ ਹੋ ਗਿਆ ਹੈ। ਸੁਸ਼ਮਾ ਸਵਰਾਜ ਜੀ ਆਪਣੀ ਤਰ੍ਹਾਂ ਦੇ ਵੱਖਰੇ ਔਰਤ ਸਨ ਜਿਹੜੇ ਕਰੋੜਾਂ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਸਨ।

ਦੱਸਣਯੋਗ ਹੈ ਕਿ ਅਪ੍ਰੈਲ 1990 ਚ ਉਹ ਰਾਜ ਸਭਾ ਮੈਂਬਰ ਬਣੀ। ਸਾਲ 1996 ਚ ਚੋਣ ਜਿੱਤ ਕੇ ਉਹ ਵਾਜਪਾਈ ਸਰਕਾਰ ਚ ਸੂਚਨਾ ਪ੍ਰਸਾਰਣ ਮੰਤਰੀ ਬਣੀ। ਉਹ ਦਿੱਲੀ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਵੀ ਰਹੀ। ਸਾਲ 2014 ਚ ਮੋਦੀ ਸਰਕਾਰ ਚ ਵਿਦੇਸ਼ ਮੰਤਰੀ ਰਹੀ। ਇਸ ਦੌਰਾਨ ਉਨ੍ਹਾਂ ਦੇ ਕੰਮਕਾਜ ਨੂੰ ਬੇਹਦ ਸਰਾਹਿਆ ਗਿਆ। ਸਿਹਤ ਕਾਰਨਾਂ ਨਾਲ ਉਨ੍ਹਾਂ ਨੇ 2019 ਚ ਚੋਣਾਂ ਨਹੀਂ ਲੜੀਆਂ।

Leave a Reply

Your email address will not be published. Required fields are marked *

%d bloggers like this: