ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਨੂੰ ਆਮ ਸਹਿਮਤੀ ਨਾਲ ਸਾਂਝੀ ਵਿਰੋਧੀ ਧਿਰ ਦਾ ਰਾਸ਼ਟਰਪਤੀ ਉਮੀਦਵਾਰ ਬਣਾਉਣ ਦਾ ਐਲਾਨ

ss1

ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਨੂੰ ਆਮ ਸਹਿਮਤੀ ਨਾਲ ਸਾਂਝੀ ਵਿਰੋਧੀ ਧਿਰ ਦਾ ਰਾਸ਼ਟਰਪਤੀ ਉਮੀਦਵਾਰ ਬਣਾਉਣ ਦਾ ਐਲਾਨ

ਰਾਸ਼ਟਰਪਤੀ ਚੋਣ ਵਿਚ ਜੇਡੀਯੂ ਦੇ ਡੂੰਘੇ ਝਟਕੇ ਤੋਂ ਉਭਰਦੇ ਹੋਏ ਵਿਰੋਧੀ ਪਾਰਟੀਆਂ ਨੇ ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਨੂੰ ਆਮ ਸਹਿਮਤੀ ਨਾਲ ਸਾਂਝੀ ਵਿਰੋਧੀ ਧਿਰ ਦਾ ਰਾਸ਼ਟਰਪਤੀ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਹੈ। ਨਿਤਿਸ਼ ਕੁਮਾਰ ਦੀ ਜੇਡੀਯੂ ਨੂੰ ਛੱਡ ਕੇ 17 ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਸੋਨੀਆ ਗਾਂਧੀ ਦੀ ਅਗਵਾਈ ‘ਚ ਹੋਈ ਬੈਠਕ ‘ਚ ਐੱਨਡੀਏ ਦੇ ਰਾਮਨਾਥ ਕੋਵਿੰਦ ਦੇ ਖ਼ਿਲਾਫ਼ ਇਕਸੁਰ ਨਾਲ ਮੀਰਾ ਕੁਮਾਰ ਨੂੰ ਚੋਣ ਮੁਕਾਬਲੇ ‘ਚ ਉਤਾਰਣ ਦਾ ਫ਼ੈਸਲਾ ਕੀਤਾ। ਸਮਾਜਵਾਦੀ ਪਾਰਟੀ-ਬਸਪਾ ਤੋਂ ਲੈ ਕੇ ਆਰਜੇਡੀ ਹੀ ਨਹੀਂ ਕੋਵਿੰਦ ‘ਤੇ ਭੰਬਲਭੂਸੇ ‘ਚ ਖੜ੍ਹੀ ਐੱਨਸੀਪੀ ਨੇ ਵੀ ਮੀਰਾ ਕੁਮਾਰ ਦੀ ਉਮੀਦਵਾਰੀ ਦੀ ਹਮਾਇਤ ਕੀਤੀ ਹੈ। ਸੋਨੀਆ ਗਾਂਧੀ ਨੇ ਨਿਤਿਸ਼ ਕੁਮਾਰ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਕੁਮਾਰ ਦੀ ਹਮਾਇਤ ਕਰਨ ਦੀ ਅਪੀਲ ਕੀਤੀ ਹੈ। ਉਥੇ ਆਰਜੇਡੀ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਕੋਵਿੰਦ ਨੂੰ ਹਮਾਇਤ ਦੇਣ ਦੇ ਨਿਤਿਸ਼ ਦੇ ਫ਼ੈਸਲੇ ਨੂੰ ਇਤਿਹਾਸਕ ਭੁੱਲ ਦੱਸਦੇ ਹੋਏ ਇਸ ਨੂੰ ਬਦਲਣ ਦੀ ਅਪੀਲ ਕੀਤੀ ਹੈ।

Share Button

Leave a Reply

Your email address will not be published. Required fields are marked *