ਸਾਬਕਾ ਮੈਬਰ ਸ਼੍ਰੋਮਣੀ ਕਮੇਟੀ ਸਵਿੰਦਰ ਸਿੰਘ ਦੋਬਲੀਆਂ ਨੇ ਕੀਤੀ ਕਾਂਗਰਸੀ ਵਰਕਰਾਂ ਨਾਲ਼ ਮੀਟਿੰਗ

ss1

ਸਾਬਕਾ ਮੈਬਰ ਸ਼੍ਰੋਮਣੀ ਕਮੇਟੀ ਸਵਿੰਦਰ ਸਿੰਘ ਦੋਬਲੀਆਂ ਨੇ ਕੀਤੀ ਕਾਂਗਰਸੀ ਵਰਕਰਾਂ ਨਾਲ਼ ਮੀਟਿੰਗ

16-18

ਝਬਾਲ,15 ਮਈ (ਹਰਪ੍ਰੀਤ ਸਿੰਘ ਝਬਾਲ): ਵਿਧਾਨ ਸਭਾ ਹਲਕਾ ਤਰਨ ਤਾਰਨ ਤੋ ਕਾਗਰਸ ਪਾਰਟੀ ਵਲੋ ਮਜਬੂਤ ਦਾਅਵੇਦਾਰੀ ਪੈਸ਼ ਕਰਦਿਆਂ ਸਾਬਕਾਂ ਮੈਬਰ ਸ਼੍ਰੋਮਣੀ ਕਮੇਟੀ ਤੇ ਜਾਟ ਮਹਾਸਭਾਂ ਦੇ ਮਾਝਾਂ ਜੋਨ ਪ੍ਰਧਾਨ ਸਵਿੰਦਰ ਸਿੰਘ ਦੋਬਲੀਆਂ ਨੇ ਅੱਜ ਆੜਤੀ ਤਸਬੀਰ ਸਿੰਘ ਠੱਠੀ ਜਨਰਲ ਸਕੱਤਰ ਜਾਟ ਮਹਾਸਭਾ ਦੇ ਗ੍ਰਹਿ ਵਿਖੇ ਕੀਤੀ ਕਾਗਰਸੀ ਵਰਕਰਾਂ ਦੀ ਮੀਟਿੰਗ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਸਮੁੱਚੇ ਹਲਕੇ ਨੂੰ ਵੱਖ ਵੱਖ 7 ਜੋਨਾਂ ਵਿੱਚ ਵੰਡ ਕੇ ਹਰੇਕ ਜੋਨ ਵਿੱਚ 5-5 ਮੈਬਰੀ ਕਮੇਟੀ ਬਣਾਈ ਜਾ ਰਹੀ ਹੈ ਜਿਸ ਦੇ ਵੱਖ ਵੱਖ ਜੋਨ ਪ੍ਰਧਾਨ ਬਣਾਏ ਜਾਣਗੇ ਜਿਸ ਵਿੱਚ ਠੱਠੀ ਜੋਨ ਦਾ ਪ੍ਰਧਾਨ ਆੜਤੀ ਤਸਬੀਰ ਸਿੰਘ ਠੱਠੀ ਨੂੰ ਬਣਾਇਆ ਗਿਆ ਹੈ।ਦੋਬਲੀਆਂ ਨੇ ਕਿਹਾ ਕਿ ਇਥੋ ਦੇ ਲੋਕਾਂ ਦੀ ਮੰਗ ਹੈ ਇਹ ਹਲਕਾਂ ਨਿਰੋਲ ਪੰਥਕ ਹੈ ਇਸ ਲਈ ਇਥੋ ਕੋਈ ਪੰਥਕ ਉਮੀਦਵਾਰ ਹੀ ਕਾਗਰਸ ਪਾਰਟੀ ਚੌੋਣ ਮੈਦਾਨ ਵਿੱਚ ਉਤਾਰੇ।ਉਹਨਾਂ ਕਿਹਾ ਕਿ ਹਲਕਾ ਵਿਧਾਇਕ ਦੀਆਂ ਧੱਕੇਸ਼ਾਹੀਆਂ ‘ਤੇ ਮਨਮਾਨੀਆਂ ਤੋ ਦੁਖੀ ਬਹੁਤ ਸਾਰੇ ਅਕਾਲੀ ਆਗੂ ਵੀ ਕਾਗਰਸ ਵਿੱਚ ਆਉਣ ਨੂੰ ਤਿਆਰ ਬੈਠੇ ਹਨ ਜੋ ਸਿਰਫ ਸਮੇ ਦੀ ਉਡੀਕ ਕਰ ਰਹੇ ਹਨ।

ਦੋਬਲ਼ੀਆਂ ਨੇ ਕਿਹਾਕਿ ਉਹ ਹਲਕੇ ਵਿੱਚ ਕਾਗਰਸੀ ਵਰਕਰਾਂ ਨਾਲ ਚਟਾਨ ਵਾਗ ਖੜੇ ਹਨ ਤੇ ਜਿਥੇ ਕਿਤੇ ਕਿਸੇ ਕਾਗਰਸੀ ਵਰਕਰ ਨਾਲ ਧੱਕਾਂ ਹੋਇਆਂ ਤਾ ਉਹ ਇਕੱਲਾਂ ਹੀ ਵਰਕਰਾਂ ਨਾਲ ਮਿਲਕੇ ਪ੍ਰਸ਼ਾਸ਼ਨ ਖਿਲ਼ਾਫ ਡਟੇਗਾਂ ਤੇ ਝੂਠਾਂ ਕੇਸ ਰੱਦ ਹੋਣ ਤੱਕ ਸ਼ੰਘਰਸ਼ ਜਾਰੀ ਰੱਖੇਗਾਂ।ਇਸ ਸਮੇ ਮੀਟਿੰਗ ਵਿੱਚ ਜਾਟ ਮਹਾਸਭਾ ਦਾ ਜਨਰਲ ਸਕੱਤਰ ਆੜਤੀ ਤਸਬੀਰ ਸਿੰਘ ਠੱਠੀ, ਜਾਟ ਸਭਾਂ ਦਾ ਜਨਰਲ ਸਕੱਤਰ ਵਿੱਕੀ ਪੰਜਵੜ, ਮੀਤ ਪ੍ਰਧਾਨ ਜਾਟ ਮਹਾਸਭਾਂ ਆੜਤੀ ਤਰਸੇਮ ਸਿੰਘ ਸ਼ੋਹਲ,ਸਾਬਕਾਂ ਪ੍ਰਧਾਨ ਹਰਜੀਤ ਸਿੰਘ ਗੱਗੋਬੂਹਾਂ,ਬਲਾਕ ਪ੍ਰਧਾਨ ਗੁਣਰਾਜ ਸਿੰਘ ਬੰਟੀ ਗੰਡੀਵਿੰਡ,ਜੋਬਨ ਔਲਖ, ਹਰਪ੍ਰੀਤ ਸਿੰਘ ਔਲਖ,ਨਿਰਮਲ ਸਿੰਘ, ਰਵੇਲ ਸਿੰਘ ਭੁੱਚਰ,ਪ੍ਰਮਿੰਦਰ ਸਿੰਘ,ਬਲਵਿੰਦਰ ਸਿੰਘ ਠੱਠੀ,ਜਗਦੀਸ਼ ਸਿੰਘ ਦੋਬਲੀਆਂ, ਜਨਰਲ ਸਕੱਤਰ ਸੂਬਾ ਸਿੰਘ ਗੱਗੋਬੂਹਾਂ,ਦਿਲਬਾਗ ਸਿੰਘ ਝਬਾਲ ਖੁੱਰਦ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *