ਸਾਬਕਾ ਭਾਰਤੀ ਡਿਪਲੋਮੈਟ ਮਾਧੁਰੀ ਗੁਪਤਾ ‘ਤੇ ISI ਲਈ ਜਾਸੂਸੀ ਕਰਨ ਦੋਸ਼ ਹੋਏ ਤੈਅ

ss1

ਸਾਬਕਾ ਭਾਰਤੀ ਡਿਪਲੋਮੈਟ ਮਾਧੁਰੀ ਗੁਪਤਾ ‘ਤੇ ISI ਲਈ ਜਾਸੂਸੀ ਕਰਨ ਦੋਸ਼ ਹੋਏ ਤੈਅ

ਦਿੱਲੀ ਦੀ ਇਕ ਅਦਾਲਤ ਨੇ ਸਾਬਕਾ ਡਿਪਲੋਮੈਟ ਮਾਧੁਰੀ ਗੁਪਤਾ ਨੂੰ ਪਾਕਿਸਤਾਨ ਵਿਚ ਤਾਇਨਾਤੀ ਦੌਰਾਨ ਆਈ.ਐਸ.ਆਈ ਨੂੰ ਭਾਰਤ ਦੀ ਖੁਫੀਆ ਜਾਣਕਾਰੀਆਂ ਦੇਣ ਦਾ ਦੋਸ਼ੀ ਕਰਾਰ ਦਿੱਤਾ ਹੈ, ਜਿਸ ਵਿਚ ਮਾਧੁਰੀ ਨੂੰ ਵਧ ਤੋਂ ਵਧ 3 ਸਾਲ ਦੀ ਸਜ਼ਾ ਹੋ ਸਕਦੀ ਹੈ। ਹਾਲਾਂਕਿ ਮਾਧੁਰੀ ਦੀ ਸਜ਼ਾ ਦੀ ਮਿਆਦ ‘ਤੇ ਅਜੇ ਬਹਿਸ ਹੋਣੀ ਹੈ, ਕਿਉਂਕਿ ਉਹ ਪਹਿਲਾਂ ਹੀ 21 ਮਹੀਨੇ ਦੀ ਸਜ਼ਾ ਕੱਟ ਚੁੱਕੀ ਹੈ। ਹੁਣ 19 ਮਈ ਨੂੰ ਭਾਵ ਅੱਜ ਦੋਹਾਂ ਪੱਖਾਂ ਦੇ ਵਕੀਲ ਸਜ਼ਾ ਕਿੰਨੀ ਹੋਣੀ ਚਾਹੀਦੀ ਹੈ, ਇਸ ‘ਤੇ ਬਹਿਸ ਕਰਨਗੇ। ਐਡੀਸ਼ਨਲ ਸੈਸ਼ਨ ਜੱਜ ਸਿਧਾਰਥ ਸ਼ਰਮਾ ਦੀ ਬੈਂਚ ਨੇ ਮਾਧੁਰੀ ਗੁਪਤਾ ਨੂੰ ਜਾਸੂਸੀ ਅਤੇ ਗਲਤ ਢੰਗ ਨਾਲ ਸੂਚਨਾ ਪਹੁੰਚਾਉਣ ਦੇ ਦੋਸ਼ਾਂ ਲਈ ਅਧਿਕਾਰਤ ਪ੍ਰਾਈਵੇਸੀ ਐਕਟ ਦੀ ਧਾਰਾ 3 ਅਤੇ 5 ਦੇ ਤਹਿਤ ਦੋਸ਼ੀ ਠਹਿਰਾਇਆ ਹੈ।
ਮਾਧੁਰੀ ਇਸਲਾਮਾਬਾਦ ਵਿਚ ਭਾਰਤੀ ਦੂਤਘਰ ਵਿਚ ਦੂਜੇ ਸਕੱਤਰ (ਪ੍ਰੈਸ ਅਤੇ ਸੂਚਨਾ) ਦੇ ਅਹੁਦੇ ‘ਤੇ ਨਿਯੁਕਤ ਸੀ, ਜਦੋਂ ਉਨ੍ਹਾਂ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ ਨੂੰ ਭਾਰਤ ਦੀ ਗੁਪਤ ਜਾਣਕਾਰੀਆਂ ਦੇਣ ਦੇ ਦੋਸ਼ ਵਿਚ 22 ਅਪ੍ਰੈਲ 2010 ਨੂੰ ਦਿੱਲੀ ਪੁਲਸ ਦੀ ਸਪੈਸ਼ਲ ਸੈਲ ਨੇ ਗ੍ਰਿਫਤਾਰ ਕੀਤਾ ਸੀ। ਇਸ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਮਾਧੁਰੀ ਗੁਪਤਾ ‘ਤੇ ਪਾਕਿਸਤਾਨੀ ਅਧਿਕਾਰੀਆਂ ਨੂੰ ਗੁਪਤ ਸੂਚਨਾ ਮਹੱਈਆ ਕਰਾਉਣ ਅਤੇ ਆਈ.ਐਸ.ਆਈ ਦੇ ਦੋ ਅਧਿਕਾਰੀਆਂ ਮੁਬਸ਼ਰ ਰਜਾ ਰਾਣਾ ਅਤੇ ਜਮਸ਼ੇਦ ਦੇ ਸੰਪਰਕ ਵਿਚ ਰਹਿਣ ਦਾ ਦੋਸ਼ ਸੀ। ਜਨਵਰੀ 2012 ਵਿਚ ਦਿੱਲੀ ਦੀ ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਸੀ। ਇਸ ਮਹਿਲਾ ਡਿਪਲੋਮੈਟ ‘ਤੇ ਵਿਸ਼ਵਾਸ ਨੂੰ ਠੇਸ ਪਹੁੰਚਾਉਣ, ਅਪਰਾਧਕ ਸਾਜਿਸ਼ ਅਤੇ ਇਸ ਐਕਟ ਦੇ ਕਈ ਪ੍ਰਬੰਧਾਂ ਦੇ ਤਹਿਤ ਦੋਸ਼ ਤੈਅ ਕੀਤੇ ਗਏ ਹਨ। ਮਾਧੁਰੀ ‘ਤੇ ਮੁਕੱਦਮਾ 22 ਮਾਰਚ, 2012 ਤੋਂ ਸ਼ੁਰੂ ਹੋਇਆ ਸੀ। ਉਨ੍ਹਾਂ ‘ਤੇ ਦੋਸ਼ ਲੱਗਾ ਸੀ ਕਿ ਮਾਧੁਰੀ ਨੇ ਕਈ ਗੁਪਤ ਜਾਣਕਾਰੀਆਂ ਪਾਕਿਸਤਾਨ ਦੇ ਅਧਿਕਾਰੀਆਂ ਨੂੰ ਦਿੱਤੀਆਂ ਅਤੇ ਉਹ ਆਈ.ਐਸ.ਆਈ ਦੇ ਦੋ ਅਧਿਕਾਰੀਆਂ, ਮੁਬਸ਼ਰ ਰਜਾ ਰਾਣਾ ਅਤੇ ਜਮਸ਼ੇਦ ਦੇ ਸੰਪਰਕ ਵਿਚ ਸੀ। ਜੁਲਾਈ 2010 ਵਿਚ ਮਾਧੁਰੀ ਵਿਰੁੱਧ ਦਾਇਰ ਦੋਸ਼ ਪੱਤਰ ਵਿਚ ਕਿਹਾ ਗਿਆ ਸੀ ਕਿ ਮਾਧੁਰੀ ਦੇ ਜਮਸ਼ੇਦ ਨਾਲ ਸਬੰਧ ਸਨ ਅਤੇ ਮਾਧੁਰੀ ਨੇ ਉਸ ਨਾਲ ਵਿਆਹ ਕਰਨ ਦੀ ਯੋਜਨਾ ਬਣਾਈ ਸੀ।

Share Button

Leave a Reply

Your email address will not be published. Required fields are marked *