ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਨੇ ਪੰਜਾਬ ਦੀ ਬਿਹਤਰੀ ਲਈ ਪ੍ਰਵਾਸੀਆਂ ਨੂੰ ਪਾਇਆ ਵਾਸਤਾ 

ss1

ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਨੇ ਪੰਜਾਬ ਦੀ ਬਿਹਤਰੀ ਲਈ ਪ੍ਰਵਾਸੀਆਂ ਨੂੰ ਪਾਇਆ ਵਾਸਤਾ 
image1.jpegਮੈਰੀਲੈਂਡ,  24 ਜੁਲਾਈ  (ਰਾਜ ਗੋਗਨਾ) – ਅਕਾਲ ਤਖਤ ਦੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਅੱਜ ਕਲ੍ਹ ਅਮਰੀਕਾ ਦੌਰੇ ਤੇ ਹਨ।ਜਿੱਥੇ ਉਹ ਪੰਜਾਬ ਬਾਰੇ ਚਿੰਤਤ ਹਨ।ਉੱਥੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ, ਕਿਸਾਨ ਪਰਿਵਾਰਾਂ ਦੀ ਮਦਦ ਅਤੇ ਪਿੰਡਾਂ ਦੀ ਨੁਹਾਰ ਬਦਲਣ ਲਈ ਪ੍ਰਵਾਸੀਆਂ ਨੂੰ ਵਾਸਤਾ ਪਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰਾਂ ਅਤੇ ਪ੍ਰਬੰਧਕਾਂ ਦਾ ਵਤੀਰਾ ਸੰਜੀਦਾ ਨਹੀਂ ਹੈ। ਉਨ੍ਹਾਂ ਵਲੋਂ ਸਾਰਥਕ ਕਦਮ ਚੁੱਕਣ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।ਸਗੋਂ ਸਾਰੇ ਪੰਜਾਬ ਦੇ ਮੁੱਦਿਆਂ ਤੇ ਸਿਆਸਤ ਕਰ ਰਹੇ ਹਨ। ਜਿਸ ਕਰਕੇ ਪੰਜਾਬ ਦੇ ਹਲਾਤ ਅਤੇ ਹਾਲਤ ਬਦਤਰ ਹੋ ਗਈ ਹੈ। ਇਸ ਨੂੰ ਮੁੜ ਲੀਹ ਤੇ ਲਿਆਉਣ ਲਈ ਪ੍ਰਵਾਸੀ ਹੀ ਕੋਈ ਹੀਲਾ-ਵਸੀਲਾ ਕਰ ਸਕਦੇ ਹਨ। ਜਿਸ ਲਈ ਹਰ ਪੰਜਾਬੀ ਨੂੰ ਆਪਣੇ ਪਿੰਡ, ਮੁਹੱਲੇ, ਸ਼ਹਿਰ ਅਤੇ ਗੁਆਂਢੀ ਦੀ ਸਾਰ ਲੈਣ ਲਈ ਯੋਗ ਕਦਮ ਚੁੱਕਣੇ ਪੈਣਗੇ। ਤਾਂ ਹੀ ਪੰਜਾਬ ਮੁੜ ਬਿਹਤਰ ਹੋ ਸਕਦਾ ਹੈ।


ਜਸਦੀਪ ਸਿੰਘ ਜੱਸੀ ਚੇਅਰਮੈਨ ਡਾਇਵਰਸਿਟੀ ਗਰੁੱਪ ਟਰੰਪ ਦੀ ਰਿਹਾਇਸ਼ ਤੇ ਹੋਈ ਬੁੱਧੀਜੀਵੀਆਂ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਮੀਟਿੰਗ ਵਿੱਚ ਅਹਿਮ ਵਿਚਾਰਾਂ ਹੋਈਆਂ।ਜਿੱਥੇ ਜਸਦੀਪ ਸਿੰਘ ਜੱਸੀ ਵਲੋਂ ਪੰਜਾਬ ਦੀ ਬਿਹਤਰੀ ਦੇ ਹੱਲ ਲਈ ਕੁਝ ਕਰ ਗੁਜ਼ਰਨ ਸਬੰਧੀ ਸਲਾਹ ਮਸ਼ਵਰੇ ਕੀਤੇ। ਆਸ ਹੈ ਕਿ ਜੋਗਿੰਦਰ ਸਿੰਘ ਵਿਦਾਂਤੀ ਦੀ ਅਮਰੀਕਾ ਫੇਰੀ ਵੱਖ-ਵੱਖ ਸ਼ਹਿਰਾਂ ਵਿੱਚ ਕੀਤੀਆਂ ਜਾ ਰਹੀਆਂ ਮੀਟਿੰਗਾਂ ਪੰਜਾਬ ਦੀ ਬਿਹਤਰੀ ਲਈ ਕੋਈ ਨਿਵੇਕਲਾ ਰੰਗ ਬਿਖੇਰੇਗੀ। ਅੱਜ ਦੀ ਮੀਟਿੰਗ ਵਿੱਚ ਭਾਈ ਸ਼ਵਿੰਦਰ ਸਿੰਘ ,ਸਾਜਿਦ ਤਰਾਰ ਮੁਸਲਿਮ ਫ਼ਾਰ ਟਰੰਪ, ਬਲਜਿੰਦਰ ਸਿੰਘ ਸ਼ੰਮੀ, ਡਾਕਟਰ ਸੁਰਿੰਦਰ ਸਿੰਘ ਗਿੱਲ , ਗੁਰਚਰਨ ਸਿੰਘ ਵਰਲਡ ਬੈਂਕ ,ਪ੍ਰਿਤਪਾਲ ਸਿੰਘ ਲੱਕੀ, ਮੰਨਜੀਤ ਸਿੰਘ ਕੈਰੋ, ਬਲਦੇਵ ਸਿੰਘ , ਸੁਿਰਦਰ ਸਿੰਘ ਇੰਜੀ,ਆਤਮਾ ਸਿੰਘ ਨੀਉਜਰਸੀ, ਸੋਨੀ ਪਿਰਥੀਪਾਲ ਸਿੰਘ , ਜਾਪ ਸਿੰਘ ,ਦਲਵੀਰ ਸਿੰਘ ਅਤੇ ਮਨਿੰਦਰ ਸਿੰਘ ਸੇਠੀ ਸ਼ਾਮਲ ਹੋਏ।ਸਭ ਨੇ ਪੰਜਾਬ ਪ੍ਰਤੀ ਚਿੰਤਾਂ ਜਤਾਈ ਤੇ ਜਸਦੀਪ ਸਿੰਘ ਜਸੀ ਦੀ ਅਗਵਾਈ ਵਿੱਚ ਪੰਜਾਬ ਦੀ ਬਿਹਤਰੀ ਲਈ ਕਦਮ ਚੁੱਕਣ ਦਾ ਵਾਅਦਾ ਕੀਤਾ। ਜਿਸ ਦੀ ਪਹਿਲ ਕਦਮੀ ਵਿੱਚ ਕਿਸਾਨਾਂ ਦੇ ਪ੍ਰੀਵਾਰਾ ਤੇ ਉਂਨਾਂ ਦੇ ਬਚਿਆਂ ਨੂੰ ਸ਼ਾਮਲ ਕੀਤਾ ਗਿਆ ਹੈ।ਇਸ ਲਈ ਇਕ ਵਫ਼ਦ ਨਵੰਬਰ ਵਿੱਚ ਪੰਜਾਬ ਜਾਵੇਗਾ।
Share Button

Leave a Reply

Your email address will not be published. Required fields are marked *