ਸਾਬਕਾ ਕੈਬਨਿੱਟ ਮੰਤਰੀ ਸ੍ਰ ਸਰਦੂਲ ਸਿੰਘ ਬੰਡਾਲਾ ਨਹੀ ਰਹੇ

ਸਾਬਕਾ ਕੈਬਨਿੱਟ ਮੰਤਰੀ ਸ੍ਰ ਸਰਦੂਲ ਸਿੰਘ ਬੰਡਾਲਾ ਨਹੀ ਰਹੇ
ਹਲਕਾ ਜੰਡਿਆਲਾ ਗੁਰੂ ਦੇ ਕਾਂਗਰਸੀ ਵਰਕਰਾਂ ਵਿੱਚ ਸੋਗ ਦੀ ਲਹਿਰ

ਜੰਡਿਆਲਾ ਗੁਰੂ 26 ਫਰਵਰੀ (ਵਰਿੰਦਰ ਸਿੰਘ)-ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿੱਟ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੁ ਦੇ ਵਿਧਾਇਕ ਸ੍ਰ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੇ ਪਿਤਾ ਸ੍ਰ ਸਰਦੂਲ ਸਿੰਘ ਬੰਡਾਲਾ ਅੱਜ ਸ਼ਾਮ 6:30 ਵਜੇ ਬੇ-ਵਕਤੇ ਸਮੇਂ ਅਕਾਲ ਪੁਰਖ ਦੇ ਚਰਨਾ ਵਿੱਚ ਜਾ ਬਿਰਾਜੇ।ਸ੍ਰ ਬੰਡਾਲਾ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ, ਜੋ ਪੀ.ਜੀ.ਆਈ ਚੰਡੀਗੜ ਵਿੱਚ ਇਲਾਜ ਲਈ ਦਾਖਲ ਸਨ।ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੀ 2 ਵਾਰ ਨੁੰਮਾਦਿੰਗੀ ਅਤੇ ਕਾਂਗਰਸ ਵਲੋਂ 1992 ਤੋਂ 2017 ਤੱਕ ਅਗਵਾਈ ਕਰ ਚੁਕੇ ਸ੍ਰ ਸਰਦੂਲ ਸਿੰਘ ਬੰਡਾਲਾ ਹਲਕੇ ਵਿੱਚ ਖੂਬ ਹਰਮਨ ਪਿਆਰੇ ਸਨ,ਜਿੰਨਾਂ ਦੀ ਬੇਵਕਤੀ ਮੌਤ ਨਾਲ ਸਾਰੇ ਹਲਕੇ ਵਿੱਚ ਸੋਗ ਦੀ ਲਹਿਰ ਦੌੜ ਗਈ।ਸ੍ਰ ਸਰਦੂਲ ਸਿੰਘ ਬੰਡਾਲਾ ਆਪਣੇ ਪਿਛੇ ਪਤਨੀ, 2 ਪੁਤਰ ਸੁਖਵਿੰਦਰ ਸਿੰਘ ਡੈਨੀ ਬੰਡਾਲਾ ,ਤਜਿੰਦਰ ਸਿੰਘ ਲਾਡੀ ਬੰਡਾਲਾ ਅਤੇ ਇਕ ਧੀ ਛੱਡ ਗਏ ਹਨ।ਸ੍ਰ ਬੰਡਾਲਾ ਦੇ ਨੇੜਲੇ ਸਮੱਰਥਕਾਂ ਨਾਰਵੇ ਤੋਂ ਸ੍ਰ ਹਰਿੰਦਰ ਸਿੰਘ ਟਿਕਾ,ਦੁਬਈ ਤੋਂ ਕੁਲਦੀਪ ਸਿੰਘ ਬਾਠ ਅਤੇ ਸਾਬਕਾ ਚੇਅਰਮੈਨ ਹਰਜੀਤ ਸਿੰਘ ਬੰਡਾਲਾ,ਕਸ਼ਮੀਰ ਸਿੰਘ ਜਾਣੀਆਂ,ਸੁਰਿੰਦਰ ਸਿੰਘ ਰੰਧਾਵਾ,ਰਣਜੀਤ ਸਿੰਘ ਰਾਣਾ ਜੰਡ,ਨੰਬਰਦਾਰ ਗੁਰਬਖਸ਼ ਸਿੰਘ ਬੰਡਾਲਾ,ਰਣਧੀਰ ਸਿੰਘ ਸਫੈਦਪੋਸ਼, ਸੰਜੀਵ ਕੁਮਾਰ ਲਵਲੀ,ਆਸ਼ੂ ਵਿਨਾਇਕ,ਜਸਵਿੰਦਰ ਸਿੰਘ ਯੂਥ ਪ੍ਰਧਾਨ,ਦਿਲਬਾਗ ਸਿੰਘ ਸ਼ਫੀਪੁਰ,ਤਰਸੇਮ ਸਿੰਘ ਸ਼ਫੀਪੁਰ ਕਸ਼ਮੀਰ ਸਿੰਘ ਬੰਡਾਲਾ ਪੰਚ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: