Sun. Sep 15th, 2019

ਸਾਬਕਾ ਕੈਬਨਿਟ ਮੰਤਰੀ ਗੋਬਿੰਦ ਸਿੰਘ ਕਾਂਝਲਾ ਨਮਿੱਤ ਸਰਧਾਂਜਲੀ ਸਮਾਗਮ ਹੋਇਆ

ਸਾਬਕਾ ਕੈਬਨਿਟ ਮੰਤਰੀ ਗੋਬਿੰਦ ਸਿੰਘ ਕਾਂਝਲਾ ਨਮਿੱਤ ਸਰਧਾਂਜਲੀ ਸਮਾਗਮ ਹੋਇਆ

ਕਾਂਝਲਾ ਨੂੰ ਪਿਆਰ ਕਰਨ ਵਾਲੇ ਹਜ਼ਾਰਾ ਦੀ ਗਿਣਤੀ ਲੋਕ ਸ਼ਾਮਲ ਹੋਏ

ਸ਼ੇਰਪੁਰ, 17 ਫਰਵਰੀ (ਹਰਜੀਤ ਕਾਤਿਲ) – ਰਾਸ਼ਟਰੀ ਘੱਟ ਗਿਣਤੀਆਂ ਅਤੇ ਦਲਿਤ ਦਲ ਦੇ ਕੌਮੀ ਪ੍ਰਧਾਨ ਗੋਬਿੰਦ ਸਿੰਘ ਕਾਂਝਲਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਦੀ ਆਤਮਿਕ ਸ਼ਾਤੀ ਨਮਿੱਤ ਰੱਖੇ ਸ਼੍ਰੀ ਸਾਹਿਜ ਪਾਠ ਸਾਹਿਬ ਜੀ ਦਾ ਭੋਗ ਅਤੇ ਸ਼ਰਧਾਜਲੀ ਸਮਾਗਮ ਗੁਰਦੁਆਰਾ ਝਿੜਾ ਸਾਹਿਬ ਪਿੰਡ ਕਾਂਝਲਾ ਵਿਖੇ ਹੋਇਆ। ਇਸ ਸਮਾਗਮ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਇਲਾਕੇ ਦੇ ਪੰਚ-ਸਰਪੰਚ, ਕਲੱਬਾਂ ਦੇ ਪ੍ਰਧਾਨ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇਦੇ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰ ਅਤੇ ਸ਼੍ਰੀ ਕਾਂਝਲਾ ਨੂੰ ਪਿਆਰ ਕਰਨ ਵਾਲੇ ਹਜ਼ਾਰਾ ਦੀ ਗਿਣਤੀ ਲੋਕ ਸ਼ਾਮਲ ਹੋਏ। ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਂਵਾਲ, ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ, ਅਜੈਬ ਸਿੰਘ ਭੱਟੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ, ਚਰਨਜੀਤ ਸਿੰਘ ਅਟਵਾਲ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ, ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਵਿੱਤ ਮੰਤਰੀ ਪੰਜਾਬ, ਕਾਂਗਰਸ ਪਾਰਟੀ ਦੇ ਧੂਰੀ ਤੋਂ ਵਿਧਾਇਕ ਦਲਵੀਰ ਸਿੰਘ ਗੋਲਡੀ, ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਅਮਨ ਅਰੋੜਾ, ਵਿਧਾਇਕ ਪਿਰਮਲ ਸਿੰਘ ਧੌਲਾ, ਸਾਬਕਾ ਮੰੰਤਰੀ ਬਲਦੇਵ ਸਿੰਘ ਮਾਨ, ਸੰਤ ਬਲਵੀਰ ਸਿੰਘ ਘੁੰਨਸ ਤੇ ਬਾਬੂ ਪ੍ਰਕਾਸ਼ ਚੰਦ ਗਰਗ ਦੋਵੇ ਸਾਬਕਾ ਸੰਸਦੀ ਸਕੱਤਰ, ਪੀ.ਆਰ.ਟੀ.ਸੀ ਦੇ ਸਾਬਕਾ ਵਾਇਸ ਚੇਅਰਮੈਨ ਵਿੰਨਰਜੀਤ ਸਿੰਘ ਗੋਲਡੀ, ਸਾਬਕਾ ਏ.ਡੀਜੀਪੀ ਮੁਹੰਮਦ ਇਜਹਾਰ ਆਲਮ, ਸਾਬਕਾ ਮੰੰਤਰੀ ਨੁਸਰਤ ਇਕਰਾਮ ਬੱਗੇ ਖਾਂ, ਸਾਬਕਾ ਵਿਧਾਇਕ ਕਾਮਰੇਡ ਚੰਦ ਸਿੰਘ ਚੋਪੜਾ, ਸਾਬਕਾ ਵਿਧਾਇਕ ਬੀਬੀ ਹਰਚੰਦ ਸਿੰਘ ਘਨੌਰੀ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ, ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਡਾ. ਮੱਖਣ ਸਿੰਘ ਸੰਗਰੂਰ, ਬੀਬੀ ਹਰਪ੍ਰੀਤ ਕੌਰ ਬਰਨਾਲਾ ਧਰਮਪਤਨੀ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਹਰੀ ਸਿੰਘ ਨਾਭਾ ਹਲਕਾ ਇੰਚਾਰਜ ਧੂਰੀ, ਭੁਪਿੰਦਰ ਸਿੰਘ ਭਲਵਾਨ ਐਗਜਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਉਦੈ ਸਿੰਘ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਅਜੀਤ ਸਿੰਘ ਚੰਦੂਰਾਈਆਂ ਮੈਂਬਰ ਸੂਚਨਾ ਕਮਿਸ਼ਨਰ ਪੰਜਾਬ, ਜੈਪਾਲ ਸਿੰਘ ਮੰਡੀਆਂ ਮੈਂਬਰ ਸ੍ਰੋਮਣੀ ਕਮੇਟੀ, ਅਕਾਲੀ ਦਲ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਕਾਂਝਲਾ, ਸੁਖਵੰਤ ਸਿੰਘ ਸਰਾਓ, ਤੇਜਾ ਸਿੰਘ ਕਮਾਲਪੁਰ, ਭਾਜਪਾ ਦੇ ਸੂਬਾਈ ਆਗੂ ਜਤਿੰਦਰ ਕਾਂਲੜਾ ਤੋਂ ਇਲਾਵਾ ਸ਼੍ਰੀ ਕਾਂਝਲਾ ਦੇ ਰਾਜਸੀ ਸਕੱਤਰ ਸ਼੍ਰੀ ਪਾਲਾ ਮੱਲ ਸਿੰਗਲਾ ਚੇਅਰਮੈਨ ਗਰੀਨ ਸੁਸਾਇਟੀ ਪੰਜਾਬ ਨੇ ਸਾਂਝੇ ਤੌਰ ਤੇ ਸ਼੍ਰ ਗੋਬਿੰਦ ਸਿੰਘ ਕਾਂਝਲਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਉਹਨਾਂ ਦੀਆਂ ਹੁਣ ਤੱਕ ਪਾਰਟੀ ਪ੍ਰਤੀ ਸਮਰਪਿਤ ਭਾਵਨਾ ਨਾਲ ਅੱਗੇ ਹੋਕੇ ਕੰਮ ਕਰਨ ਤੇ ਲੋਕਾਂ ਦੇ ਕੰਮ ਕਰਵਾਉਣ ਦੇ ਤਰੀਕਿਆਂ ਦੀ ਭਰਵੀਂ ਤਾਰੀਫ ਕਰਦਿਆਂ ਕਿਹਾ ਕਿ ਉਹਨਾਂ ਵਰਗਾਂ ਆਗੂ ਤੇ ਲੀਡਰ ਮਿਲਣਾ ਪੰਜਾਬ ਨੂੰ ਮੁਸ਼ਕਲ ਹੈ।

ਆਗੂਆਂ ਨੇ ਸ਼੍ਰੀ ਕਾਂਝਲਾ ਦੇ ਕੰਮਾਂ ਦੀ ਭਰਵੀ ਤਰੀਫ ਕਰਦਿਆ ਕਿਹਾ ਕਿ ਉਹ ਗਰੀਬਾਂ, ਦਲਿਤਾਂ, ਬੇਸਹਾਰਾਂ ਲੋਕਾਂ ਦੇ ਮਸੀਹਾ ਸਨ ਅਤੇ ਹਰ ਵਿਆਕਤੀ ਦੇ ਦੁੱਖ-ਸੁੱਖ ਵਿੱਚ ਸ਼ਾਮਲ ਹੋਣਾ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਸਨ। ਇਸ ਸਮੇਂ ਸ਼ਰਧਾਜਲੀ ਸਮਾਗਮ ਵਿੱਚ ਪੁੱਜੀ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਵੱਲੋਂ ਸ਼੍ਰੀ ਕਾਂਝਲਾ ਦੇ ਸਪੁੱਤਰ ਸਰਪੰਚ ਅਮਨਦੀਪ ਸਿੰਘ ਕਾਂਝਲਾ ਨੂੰ ਪਾਰਟੀ ਵੱਲੋਂ ਪੱਗੜੀ ਦੇਣ ਦੀ ਰਸ਼ਮ ਅਦਾ ਕੀਤੀ ਗਈ। ਇਸ ਸਮੇਂ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਭੇਜਿਆ ਸੌਕ ਸੰਦੇਸ਼ ਵੀ ਪੜਿਆਂ ਗਿਆ।ਇਸ ਸਮੇਂ ਸਬ ਡਵੀਜ਼ਨ ਧੂਰੀ ਦੇ ਐਸ.ਡੀ.ਐਮ ਦੀਪਕ ਰਹੇਲਾ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾਂ ਆਗੂ ਬਚਨ ਬੇਦਿਲ, ਸਿੱਖ ਬੁੱਧੀਜੀਵੀ ਮੰਚ ਦੇ ਪ੍ਰਧਾਨ ਮਾ. ਹਰਬੰਸ ਸਿੰਘ ਸ਼ੇਰਪੁਰ, ਐਡਵੋਕੇਟ ਗੁਰਤੇਜ ਸਿੰਘ ਗਰੇਵਾਲ, ਐਡਵੋਕਟ ਜਗਮੇਲ ਸਿੰਘ ਟਿੱਬਾ, ਅਮਨਵੀਰ ਸਿੰਘ ਚੈਰੀ, ਜਤਿੰਦਰ ਸਿੰਘ ਸੋਨੀ ਮੰਡੇਰ, ਗੁਰਚਰਨ ਸਿੰਘ ਸਮਾਓ ਡਾਇਰੈਕਟਰ ਯੁਵਕ ਸੇਵਾਵਾ ਵਿਭਾਗ, ਉੱਘੇ ਟਰਾਂਸਪੋਟਰ ਤਲਵੀਰ ਸਿੰਘ ਧਨੇਸਰ, ਹੰਸ ਰਾਜ ਗਰਗ ਧੂਰੀ ਪ੍ਰਧਾਨ ਸ਼ਹਿਰੀ, ਕਾਂਗਰਸੀ ਆਗੂ ਅੰਮ੍ਰਿਤ ਬਰਾੜ ਕਾਂਝਲਾ, ਗੁਰਸੇਵਕ ਸਿੰਘ ਸੇਵੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਅਕਾਲੀ ਆਗੂ ਗਿਆਨ ਸਿੰਘ ਬਾਵਾ, ਅਮਰਜੀਤ ਸਿੰਘ ਟੀਟੂ ਪ੍ਰਧਾਨ ਵਪਾਰ ਮੰਡਲ, ਪ੍ਰਧਾਨ ਗੁਰਵਿੰਦਰ ਸਿੰਘ ਗਿੱਲ, ਯੂਥ ਆਗੂ ਮਨਪ੍ਰੀਤ ਸਿੰਘ ਕਾਲਾ, ਇਸਤਰੀ ਅਕਾਲੀ ਦਲ ਦੇ ਆਗੂ ਬੀਬੀ ਜਸਵਿੰਦਰ ਕੌਰ ਠੁੱਲੀਵਾਲ, ਬੀਬੀ ਮਨਜੀਤ ਕੌਰ ਕਾਲਾਬੂਲਾ, ਸੰਤ ਮਹਿੰਦਰ ਸਿੰਘ ਖੇੜੀ ਕਲਾਂ, ਸਤਿਗੁਰ ਸਿੰਘ ਨਮੋਲ, ਸਾਬਕਾ ਚੇਅਰਮੈਨ ਬਲਵੰਤ ਸਿੰਘ ਮੀਮਸਾ, ਬਲਦੇਵ ਸਿੰਘ ਚੂੰਘਾਂ ਮੈਂਬਰ ਸ਼੍ਰੋਮਣੀ ਕਮੇਟੀ, ਮਾ. ਸੁਖਦੇਵ ਸਿੰਘ ਬੜੀ ਪ੍ਰਧਾਨ ਲੋਕ ਮੰਚ ਪੰਜਾਬ, ਭਗਵੰਤ ਜੋਸੀ, ਬ੍ਰਿਜ ਲਾਲ ਸ਼ਰਮਾਂ, ਜਗਪਾਲ ਸਿੰਘ ਮਹਿਲ ਕਲਾਂ, ਰਾਜਵਿੰਦਰ ਸਿੰਘ ਕਾਲਾ ਠੁੱਲੀਵਾਲ, ਜਸਵੀਰ ਸਿੰਘ ਜੱਸੀ ਸੇਖੋਂ, ਜਥੇਦਾਰ ਹਰਬੰਤ ਸਿੰਘ ਕਾਤਰੋਂ, ਬਸਪਾ ਆਗੂ ਦਰਸ਼ਨ ਸਿੰਘ ਝਲੂਰ, ਗਰੀਬ ਸਿੰਘ ਛੰਨਾ ਸਾਬਕਾ ਸਰਪੰਚ, ਕਾਂਗਰਸੀ ਆਗੂ ਅਮਨਦੀਪ ਸਿੰਘ ਦੀਦਾਰਗੜ੍ਹ, ਸੁਨੀਲ ਗੋਇਲ ਪ੍ਰਧਾਨ ਇੰਡਸਟੀਰਜ਼ ਚੈਂਬਰ ਸ਼ੇਰਪੁਰ, ਰਮੇਸ਼ ਕੁਮਾਰ ਨੇਸ਼ਾ ਆੜਤੀਆਂ, ਬਾਸੇਸ਼ ਕੁਮਾਰ ਬਿਸ਼ੂ ਜਨਰਲ ਸੈਕਟਰੀ ਇੰਡਸਟੀਰਜ਼ ਚੈਂਬਰ ਸ਼ੇਰਪੁਰ, ਉੱਘੇ ਸਮਾਜ ਸੇਵੀ ਰਾਕੇਸ਼ ਕੁਮਾਰ ਭੋਲਾ ਬੀ.ਕੇ.ਓੰ, ਚੇਤਨ ਗੋਇਲ ਸੋਨੀ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਸ਼ੇਰਪੁਰ, ਪਾਲਾ ਮੱਲ ਸਿੰਗਲਾ ਚੇਅਰਮੇਨ ਗਰੀਨ ਪੰਜਾਬ ਸੁਸਾਇਟੀ, ਸੇਠ ਜੀਵਨ ਲਾਲ ਗੋਇਲ ਸ੍ਰਪਰਸਤ ਸਮੂਹ ਵਪਾਰ ਮੰਡਲ ਸ਼ੇਰਪੁਰ, ਸੰਤ ਸੁਖਵਿੰਦਰ ਸਿੰਘ ਜੀ ਟਿੱਬੇ ਵਾਲੇ ਸਕੱਤਰ ਜਨਰਲ ਅੰਤਰਰਾਸ਼ਟਰੀ ਸੰਤ ਸਮਾਜ, ਰਾਕੇਸ਼ ਕੁਮਾਰ ਭੋਲਾ ਸਰਪ੍ਰਸਤ ਸ਼ੈਲਰ ਐਸੋਸੀਏਸ਼ਨ ਸ਼ੇਰਪੁਰ, ਬਾਬੂ ਤਰਸੇਲ ਲਾਲ ਗਰਗ ਚੇਅਰਮੈਨ ਰਾਮ ਬਾਗ ਕਮੇਟੀ ਸ਼ੇਰਪੁਰ ਵਾਇਸ ਪ੍ਰਧਾਨ ਅਗਰਵਾਲ ਸਭਾ ਸ਼ੇਰਪੁਰ, ਜੀਵਨ ਕੁਮਾਰ ਸਿੰਗਲਾ ਪ੍ਰਧਾਨ ਕਰਿਆਨਾ ਐਸੋਸੀਏਸ਼ਨ ਸ਼ੇਰਪੁਰ, ਹੁਨੀਸ਼ ਗੋਇਲ ਰੌਕੀ, ਤਰਨਜੀਤ ਸਿੰਘ ਬਾਪਲਾ ਐਨ.ਆਰ.ਆਈ, ਚਮਕੌਰ ਸਿੰਘ ਭੋਲਾ ਟਿੱਬਾ ਕਿਸਾਨ ਫੀਲਿੰਗ ਸ਼ਟੇਸ਼ਨ ਸ਼ੇਰਪੁਰ, ਵਿਜੈ ਕੁਮਾਰ ਸਿੰਗਲਾ ਮੈਂਬਰ ਪ੍ਰੈਸ ਕਲੱਬ ਸ਼ੇਰਪੁਰ, ਸਮਾਜ ਸੇਵੀ ਰਣਜੀਤ ਸਿੰਘ ਰੰਧਾਵਾ ਸਾਬਕਾ ਸਰਪੰਚ, ਡਾ. ਜਗਤਾਰ ਸਿੰਘ ਜੱਗੀ ਝਨੇਰ, ਬਿਪਨ ਕੁਮਾਰ ਗਰਗ, ਸੁਖਵਿੰਦਰ ਸਿੰਘ ਮਾਣਕੀ, ਕੁਲਜੀਤ ਸਿੰਘ ਬਾਪਲਾ ਆਦਿ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: