ਸਾਬਕਾ ਐਸ.ਐਸ.ਪੀ. ਸੁਰਜੀਤ ਸਿੰਘ ਗਰੇਵਾਲ ਵਿਜੀਲੈਂਸ ਨੇ ਨੱਪਿਆ

ss1

ਸਾਬਕਾ ਐਸ.ਐਸ.ਪੀ. ਸੁਰਜੀਤ ਸਿੰਘ ਗਰੇਵਾਲ ਵਿਜੀਲੈਂਸ ਨੇ ਨੱਪਿਆ

ਵਿਜੀਲੈਂਸ ਵਿਊਰੋ ਨੇ ਸਾਬਕਾ ਐਸਐਸਪੀ ਜੋ ਕਿ ਜਲੰਧਰ ਵਿੱਚ ਐਸਪੀ ਵਿਜੀਲੈਂਸ ਰਹਿ ਚੁੱਕੇ ਹਨ ਸੁਰਜੀਤ ਸਿੰਘ ਗਰੇਵਾਲ ਖਿਲਾਫ ਭ੍ਰਿਸਟਾਚਾਰ ਦਾ ਪਰਚਾ ਦਰਜ ਕੀਤਾ ਹੈ। ਗਰੇਵਾਲ ਨੇ 15 ਸਾਲਾਂ ਦੌਰਾਨ ਆਮਦਨ ਤਾਂ 2 ਕਰੋੜ 12 ਲੱਖ ਸੀ,ਪਰ ਉਸਨੇ ਖ਼ਰਚਾ 12 ਕਰੋੜ 19 ਲੱਖ ਕੀਤਾ।ਉਸਨੇ ਕਾਰਾਂ,ਕੋਠੀਆਂ ਅਤੇ ਬੰਗਲੇ ਬਣਾਉਣ ਤੋਂ ਇਲਾਵਾ 12 ਏਕੜ ਜ਼ਮੀਨ ਵੀ ਖ਼ਰੀਦੀ ,ਜੋ ਅਪਣੇ ਲੜਕੇ ਜਸਜੀਤ ਸਿੰਘ ਦੇ ਨਾਮ ਤਬਦੀਲ ਕਰਵਾ ਦਿੱਤੀ ਸੀ।ਵਿਜੀਲੈਂਸ ਪੁਲਿਸ ਪਟਿਆਲਾ ਦੇ ਐਸ.ਐਸ.ਪੀ. ਨੇ ਜਾਂਚ ਤੋਂ ਬਾਅਦ ਸੁਰਜੀਤ ਸਿੰਘ ਗਰੇਵਾਲ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਹੈ।ਸੁਰਜੀਤ ਸਿੰਘ ਗਰੇਵਾਲ 31 ਦਸੰਬਰ ਨੂੰ ਐਸ.ਐਸ.ਪੀ. ਮੋਗਾ ਤੋਂ ਸੇਵਾ ਮੁਕਤ ਹੋਏ ਸਨ। ਵਿਜੀਲੈਂਸ ਨੇ ਜੋ ਜਾਂਚ ਕੀਤੀ ਗਈ ਉਸ ਤਹਿਤ ਪਹਿਲੀ ਜਨਵਰੀ 1999 ਤੋਂ ਪਹਿਲੀ ਜਨਵਰੀ 2014 ਦੇ ਦੌਰਾਨ ਬਣਾਈ ਜਇਦਾਦ ਦੇ ਵੇਰਵੇ ਇਕੱਠੇ ਕੀਤੇ ਗਏ।ਸਰਕਾਰੀ ਸੇਵਕ ਹੁੰਦਿਆਂ ਕੀਤੇ ਭ੍ਰਿਸ਼ਟਾਚਾਰ ਕਾਰਨ ਹੁਣ ਸੁਰਜੀਤ ਸਿੰਘ ਗਰੇਵਾਲ ਵੱਡੀ ਉਲਝਣ ਵਿਚ ਫਸ ਗਏ ਹਨ।ਵਿਜੀਲੈਂਸ ਪੁਲਿਸ ਨੇ ਉਸ ਖ਼ਿਲਾਫ਼ ਵੱਖ ਵੱਖ ਧਰਾਵਾਂ ਤਹਿਤ ਐਫ.ਆਈ.ਆਰ. ਨੰਬਰ 20 ਦਰਜ ਕੀਤੀ ਹੈ।

Share Button

Leave a Reply

Your email address will not be published. Required fields are marked *