Wed. Oct 23rd, 2019

ਸਾਬਕਾ ਅਕਾਲੀ ਵਿਧਾਇਕ ਪ੍ਰੇਮ ਮਿੱਤਲ ਕਾਂਗਰਸ ਵਿਚ ਸ਼ਾਮਲ

ਸਾਬਕਾ ਅਕਾਲੀ ਵਿਧਾਇਕ ਪ੍ਰੇਮ ਮਿੱਤਲ ਕਾਂਗਰਸ ਵਿਚ ਸ਼ਾਮਲ

ਮਾਨਸਾ, 1 ਅਪਰੈਲ (ਵਿਸ਼ਵ ਵਾਰਤਾ)- ਸ੍ਰੋਮਣੀ ਅਕਾਲੀ ਦਲ ਦੇ ਮਾਨਸਾ ਤੋਂ ਵਿਧਾਇਕ ਪ੍ਰੇਮ ਮਿੱਤਲ ਅੱਜ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਅਕਾਲੀ ਦਲ ਵਿਚ 2012 ਤੋਂ 2017 ਤੱਕ ਵਿਧਾਇਕ ਰਹੇ ਸ੍ਰੀ ਮਿੱਤਲ ਅਕਾਲੀ ਨੀਤੀਆਂ ਤੋਂ ਅੱਕਕੇ ਪਿਛਲੇ ਸਮੇਂ ਲੋਕ ਇਨਸਾਫ ਪਾਰਟੀ ਵਿਚ ਸ਼ਾਮਲ ਹੋ ਗਏ ਸਨ, ਪਰ ਉਨ੍ਹਾਂ ਨੇ ਅੱਜ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੀ ਸ਼ਮੂਲੀਅਤ ਸਮੇਂ ਪੰਜਾਬ ਦੇ ਰਾਜਸੀ ਮਾਮਲਿਆਂ ਦੇ ਇੰਚਾਰਜ ਆਸ਼ਾ ਕੁਮਾਰੀ, ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਅਤੇ ਲੁਧਿਆਣਾ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਕਰਨਜੀਤ ਸਿੰਘ ਗਾਲਬ ਮੌਜੂਦ ਸਨ।
ਜਿਕਰਯੋਗ ਹੈ ਕਿ ਸ੍ਰੀ ਮਿੱਤਲ ਭਾਵੇਂ ਮਾਨਸਾ ਹਲਕੇ ਤੋਂ ਵਿਧਾਇਕ ਰਹੇ ਹਨ, ਪਰ ਉਹ ਲੰਬੇ ਸਮੇਂ ਤੋਂ ਲੁਧਿਆਣਾ ਵਿਖੇ ਰਹਿੰਦੇ ਹਨ ਅਤੇ ਉਨ੍ਹਾਂ ਦਾ ਅੱਗਰਵਾਲ ਬਰਾਦਰੀ ਵਿਚ ਚੰਗਾ ਰਸੂਖ ਹੈ, ਜਦੋਂ ਕਿ ਉਹ ਮਰਹੂਮ ਕਾਂਗਰਸੀ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਗੁਰਚਰਨ ਸਿੰਘ ਗਾਲਬ ਦੇ ਨਜ਼ੀਦੀਕੀਆਂ ‘ਚੋਂ ਇਕ ਸਨ।

Leave a Reply

Your email address will not be published. Required fields are marked *

%d bloggers like this: