ਸਾਫ ਸੁਥਰੀ ਗਾਇਕੀ ਦਾ ਮਾਲਕ ਨੌਜਵਾਨ ਗਾਇਕ – ਕੁਲਦੀਪ ਕੰਠ

ss1

ਸਾਫ ਸੁਥਰੀ ਗਾਇਕੀ ਦਾ ਮਾਲਕ ਨੌਜਵਾਨ ਗਾਇਕ – ਕੁਲਦੀਪ ਕੰਠ

13118856_805870749543487_3673242206529307035_nਸੰਗੀਤ ਤੇ ਪ੍ਰਮਾਤਮਾ ਦਾ ਬਹੁਤ ਗਹਿਰਾ ਸਬੰਧ ਹੈ ਪ੍ਰਮਾਤਮਾ ਦੀ ਭਗਤੀ ਨੂੰ ਜਦੋ ਕੋਈ ਸੰਗੀਤ ਦੀਆਂ ਧੁਨਾਂ ਨਾਲ ਗਾਉਂਦਾ ਹੈ ਤਾਂ  ਸਾਰੀ ਕੁਦਰਤ ਝੂੰਮਣ ਲੱਗ ਜਾਂਦੀ ਹੈ  ਕਿਸੇ ਦੇ ਪ੍ਰਤੀ ਜਾਂ ਕਿਸੇ ਦੇ ਬਿਰੋਹ ਚ ਗਾਉਣਾ ਇਕ ਬਹੁਤ ਵੱਡਾ ਕੁਦਰਤੀ ਹੁਨਰ ਹੈ  ਇਸੇ ਤਰ੍ਹਾ ਕੁਦਰਤੀ ਹੁਨਰ ਤੇ ਸੁਰੀਲੀ ਆਵਾਜ ਦਾ ਮਾਲਿਕ ਹੈ ਕੁਲਦੀਪ ਕੰਠ ਆਉ ਕੁਲਦੀਪ ਕੰਠ ਜੀ ਦੀ ਜਿੰਦਗੀ ਤੇ ਉਹਨਾਂ ਦੇ ਗਾਇਕੀ ਸਫਰ ਤੇ ਇਕ ਝਾਤ ਮਾਰੀਏ।

        ਕੁਲਦੀਪ ਕੰਠ ਦਾ ਜਨਮ ਪਿੰਡ ਨੰਗਲ  ਨੇੜੇ ਰਤੀਆ ( ਹਰਿਆਣਾ)ਵਿਖੇ 1984 ਨੂੰ ਸਰਦਾਰ ਦਰਸ਼ਨ ਸਿੰਘ ਤੇ ਮਾਤਾ ਜੰਗੀਰ ਕੌਰ ਦੇ ਘਰ ਹੋਇਆ। ਕੁਲਦੀਪ ਕੰਠ ਦੇ ਪਿਤਾ ਧਾਰਮਿਕ ਪ੍ਰੋਗਰਾਮਾਂ ਤੇ ਸੰਗੀਤ ਨਾਲ ਉਸ ਪ੍ਰਮਾਤਮਾ ਦੀ ਭਗਤ ਕਰਦੇ ਸਨ ਇਸੇ ਲਈ ਕੁਲਦੀਪ ਨੂੰ ਸੰਗੀਤ ਆਪਣੇ ਘਰੇ ਬਚਪਨ ਤੋ ਹੀ ਮਿਲਿਆ ਹੈ। ਕੁਲਦੀਪ ਨੇ ਮੁੱਢਲੀ ਸਿੱਖਿਆ ਆਪਣੇ ਪਿੰਡ ਦੇ ਹੀ ਸਕੂਲ ਤੋ ਹੀ ਪ੍ਰਾਪਤ ਕੀਤੀ ਤੇ ਉਸ ਤੋ ਬਾਅਦ 1999 ਚ “ਕੀਮਤ ਨਹੀ ਪਿਆਰਾਂ ਦੀ  ” ਐਲਬਮ ਲੈ ਕੇ ਗਾਇਕੀ ਦਾ ਸਫਰ ਸ਼ੁਰੂ ਕੀਤਾ  ਇਸ ਐਲਬਮ ਦੇ ਨਾਲ ਕੁਲਦੀਪ ਦਾ ਨਾਮ ਪੰਜਾਬੀ ਗਾਇਕਾਂ ਚ ਸ਼ਾਮਿਲ ਹੋ ਗਿਆ।

        ਉਸ ਤੋ ਬਾਅਦ ਕੁਲਦੀਪ ਕੰਠ ਦੀਆਂ 25 ਕੈਸਟਾਂ ਮਾਰਕੀਟ ਚ ਆ ਚੁੱਕੀਆਂ ਹਨ ਜਿਨ੍ਹਾਂ ਚ “ਮੰਗ ਸੀ ਮੈਂ ਤੇਰੀ,ਤਾਰਾਂ ਰਾਣੀ  ਮੁੰਡਾ ਲਾ ਕੇ ਚਮਕੀਲਾ, ਧੋਖੇਬਾਜ ਸੱਜਣ,   ਪਿਆਰ ਹੋ ਗਿਆ,  ਮੁੰਡੇ ਮਜ੍ਹਬੀ ਸਿੰਘਾਂ ਦੇ,ਜੋਤਾਂ ਮੈ ਜਗਾ ਕੇ ਰੱਖੀਆਂ ,ਮਾਂ  vs  ਜਮੀਨ ਆਦਿ ਕੈਸਟਾਂ ਨਾਲ ਲੋਕਾਂ ਦੇ ਦਿਲਾਂ ਚ ਆਪਣੀ ਜਗ੍ਹਾ ਬਣਾਈ।  ਅੱਜ ਕੱਲ੍ਹ ਉਹਨਾਂ ਦੀ ਗਦਾੱਰ vs ਹਥਿਆਰ ਗੀਤ ਕਾਫੀ ਚਰਚ ਵਿੱਚ ਹੈ ਜੋ ਕੀ ਉਹਨਾਂ ਦੀ ਆਪਣੀ ਕੰਪਨੀ ਰਹਿਮਤ ਤੇਰੀ ਪ੍ਰੋਡਕਸ਼ਨ ਤੋ ਰਿਲੀਜ ਹੋਇਆ ਹੈ। ਕੁਲਦੀਪ ਕੰਠ ਜਦ ਪੰਜਾਬੀ  ਗਾਇਕੀ ਦੀ ਵਰਦੀ ਪਾ ਕੇ ਸਟੇਜ ਤੇ ਆਪਣੀ ਬੁਲੰਦ ਆਵਾਜ ਨਾਲ ਗਾਉਦਾ  ਹੈ ਤਾਂ ਦਰਸ਼ਕਾਂ ਨੂੰ ਕੀਲ ਲੈਂਦਾ ਹੈ ਗਾਇਕੀ ਦੇ ਨਾਲ ਨਾਲ ਕੁਲਦੀਪ ਨੂੰ ਪੰਜਾਬੀ ਸਾਹਿਤ ਪੜਨ ਦਾ ਬਹੁਤ ਸ਼ੌਂਕ ਹੈ ਉਹ  ਵਿਹਲੇ ਟਾਈਮ ਪੜਨਾ ਪਸੰਦ ਕਰਦਾ ਹੈ। ਕੁਲਦੀਪ ਕੰਠ ਜਨਾਬ ਲਾਭ ਹੀਰਾ ਜੀ ਨੂੰ ਆਪਣਾ ਉਸਤਾਦ ਮੰਨਦਾ ਹੈ ਤੇ ਉਹਨਾਂ ਦੀ ਝਲਕ ਹੂ ਬ ਹੂ ਕੁਲਦੀਪ ਕੰਠ ਵਿੱਚ ਪੈਂਦੀ ਹੈ। ਕੁਲਦੀਪ ਆਪਣੇ  ਸਰੋਤਿਆਂ ਨੂੰ ਹਮੇਸ਼ਾ ਚੰਗਾ ਸੁਣੋ ਚੰਗਾ ਗਾਉ  ਦੇ ਸ਼ੰਦੇਸ਼ ਦਿੰਦਾ ਹੈ ।   ਕੇਵਲ ਕੁਮਾਰ  ,ਰਾਮੂ ਨੰਗਲ, ਜਸਵਿੰਦਰ ਬੱਬੂ ,ਤੇ ਰਮੇਸ਼ ਬਰੇਟਿਆਂ ਆਲਾ ਆਦਿ ਦੋਸਤ ਕੁਲਦੀਪ ਕੰਠ ਦੇ ਨਾਲ ਹਰ ਵਕਤ ਉਸ ਦਾ ਸਹਿਯੋਗ ਕਰਦੇ ਹਨ ।

       ਮੈਨੂੰ ਯਕੀਨ ਹੈ ਆਉਣ ਵਾਲੇ ਟਾਈਮ ਚ ਕੁਲਦੀਪ ਕੰਠ  ਦਾ ਨਾਮ ਪੰਜਾਬ ਦੇ ਨਾਮਵਾਰ ਗਾਇਕਾਂ ਵਿੱਚ ਸ਼ਾਮਿਲ ਹੋਵੇਗਾ ਮੈਂ ਉਹਨਾਂ ਲਈ ਰੱਬ ਅੱਗੇ ਦੁਆਵਾ ਕਰਦਾ ਹਾਂ ਉਹ ਇਸੇ ਤਰ੍ਹਾ ਪੰਜਾਬੀ ਗਾਇਕੀ ਤੇ ਸੱਭਿਆਚਾਰ ਦੀ ਸੇਵਾ ਕਰਦਾ ਰਹੇ।

ਲੇਖਕ20160713_145210-1

ਹਰਵਿੰਦਰ ਸਿੰਘ

ਭਖੜਿਆਲ

 95923 90021

Share Button

Leave a Reply

Your email address will not be published. Required fields are marked *