Thu. Jul 18th, 2019

ਸਾਧਵੀਂ ਪ੍ਰਗਿਆ ਭਾਜਪਾ ’ਚ ਸ਼ਾਮਲ, ਭੋਪਾਲ ਤੋਂ ਲੜੇਗੀ ਚੋਣ

ਸਾਧਵੀਂ ਪ੍ਰਗਿਆ ਭਾਜਪਾ ’ਚ ਸ਼ਾਮਲ, ਭੋਪਾਲ ਤੋਂ ਲੜੇਗੀ ਚੋਣ

ਮਾਲੇਗਾਓ ਧਮਾਕੇ ਮਾਮਲੇ ਵਿਚ ਲੰਬੇ ਸਮੇਂ ਤੱਕ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰ ਚੁੱਕੀ ਸਾਧਵੀਂ ਪ੍ਰਗਿਆ ਠਾਕੁਰ ਦੇ ਭਾਰਤੀ ਜਨਤਾ ਪਾਰਟੀ ਵਿਚ ਰਸਮੀ ਤੌਰ ਉਤੇ ਸ਼ਾਮਲ ਹੋਣ ਬਾਅਦ ਹੁਣ ਉਨ੍ਹਾਂ ਨੁੰ ਭੋਪਾਲ ਲੋਕ ਸਭਾ ਖੇਤਰ ਤੋਂ ਪਾਰਟੀ ਉਮੀਦਵਾਰ ਐਲਾਨਣ ਦੀ ਸੰਭਾਵਨਾ ਹੋਰ ਜ਼ਿਆਦਾ ਹੋ ਗਈ। ਸਾਧਵੀਂ ਪ੍ਰਗਿਆ ਨੇ ਬੁੱਧਵਾਰ ਨੂੰ ਅੱਜ ਭੋਪਾਲ ਸਥਿਤ ਪਾਰਟੀ ਦੇ ਸੂਬਾ ਦਫ਼ਤਰ ਵਿਚ ਪਹੁੰਚੀ। ਇੱਥੇ ਉਨ੍ਹਾਂ ਦੀ ਪਾਰਟੀ ਦੇ ਕਈ ਉਚ ਆਗੂਆਂ ਨਾਲ ਮੁਲਾਕਾਤ ਹੋਈ।

ਭਾਜਪਾ ਪ੍ਰਦੇਸ਼ ਮੀਡੀਆ ਇੰਚਾਰਜ ਲੋਕੇਂਦਰ ਪਾਰਾਸ਼ਰ ਨੇ ਦੱਸਿਆ ਕਿ ਸਾਧਵੀਂ ਪ੍ਰਗਿਆ ਨੇ ਪਾਰਟੀ ਦੀ ਰਸਮੀ ਤੌਰ ਉਤੇ ਮੈਂਬਰਸ਼ਿਪ ਲੈ ਲਈ ਹੈ। ਅੱਜ ਉਹ ਪਾਰਟੀ ਦੇ ਦਫ਼ਤਰ ਵੀ ਆਈ ਸੀ। ਸਮਝਿਆ ਜਾ ਰਿਹਾ ਹੈ ਕਿ ਪਾਰਟੀ ਵਿਚ ਭੋਪਾਲ ਲੋਕ ਸਭਾ ਖੇਤਰ ਤੋਂ ਸਾਧਵੀਂ ਪ੍ਰਗਿਆ ਨੂੰ ਆਪਣਾ ਉਮੀਦਵਾਰ ਬਣਾਏ ਜਾਣ ਉਤੇ ਸਹਿਮਤੀ ਬਣ ਚੁੱਕੀ ਹੈ। ਉਨ੍ਹਾਂ ਦੇ ਨਾਮ ਦੇ ਐਲਾਨ ਦਾ ਰਸ਼ਮੀ ਤੌਰ ਉਤੇ ਬਾਕੀ ਰਹਿ ਗਿਆ ਹੈ। ਕਾਂਗਰਸ ਨੇ ਇੱਥੋਂ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਵੱਲੋਂ ਸਾਧਵੀਂ ਪ੍ਰਗਿਆ ਚੋਣ ਵਿਚ ਦਿਗਵਿਜੇ ਸਿੰਘ ਨੂੰ ਚੁਣੌਤੀ ਦੇਵੇਗੀ।

ਭਾਜਪਾ ਵਿਚ ਸ਼ਾਮਲ ਹੋਣ ਬਾਅਦ ਪ੍ਰਗਿਆ ਨੇ ਭਾਜਪਾ ਦਫ਼ਤਰ ਤੋਂ ਬਾਹਰ ਆਉਂਦਿਆਂ ਹੀ ਮੀਡੀਆਂ ਨੂੰ ਦੱਸਿਆ ਕਿ ਮੈਂ ਦਿਗਵਿਜੇ ਸਿੰਘ ਦੇ ਖਿਲਾਫ ਭੋਪਾਲ ਸੀਟ ਤੋਂ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ ਹਾਂ ਅਤੇ ਇਹ ਚੋਣ ਮੈਂ ਜਿੱਤਾਂਗੀ ਵੀ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਮੇਰੇ ਨਾਲ ਹਨ।

ਇਸ ਵਿਚਕਾਰ ਭੋਪਾਲ ਦੇ ਮੌਜੂਦਾ ਭਾਜਪਾ ਲੋਕ ਸਭਾ ਮੈਂਬਰ ਆਲੋਕ ਸੰਜਰ ਨੇ ਕਿਹਾ ਕਿ ਪ੍ਰਗਿਆ ਦਾ ਨਾਮ ਲਗਭਗ ਤੈਅ ਹੋ ਗਿਆ ਹੈ ਅਤੇ ਪਾਰਟੀ ਉਸਦਾ ਨਾਮ ਭੋਪਾਲ ਲੋਕ ਸਭਾ ਸੀਟ ਦੇ ਉਮੀਦਵਾਰ ਵਜੋਂ ਕਿਸੇ ਵੀ ਸਮੇਂ ਐਲਾਨ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ 2008 ਦੇ ਮਾਲੇਂਗਾਵ ਬੰਬ ਧਮਾਕੇ ਮਾਮਲੇ ਵਿਚ ਗ੍ਰਿਫਤਾਰੀ ਦੇ ਬਾਅਦ ਸਾਧਵੀਂ ਪ੍ਰਗਿਆ ਸਿੰਘ ਠਾਕੁਰ ਦਾ ਨਾਮ ਪਹਿਲੀ ਵਾਰ ਚਰਚਾਵਾਂ ਵਿਚ ਆਇਆ ਸੀ। ਇਸ ਮਾਮਲੇ ਵਿਚ ਉਹ ਜੇਲ੍ਹ ਵਿਚ ਵੀ ਰਹੀ।

Leave a Reply

Your email address will not be published. Required fields are marked *

%d bloggers like this: