ਸਾਦਿਕ ਵਿਖੇ ਦਰਜਾਚਾਰ ਕਰਮਚਾਰੀਆਂ ਦੀ ਹੋਈ ਮੀਟਿੰਗ

ss1

ਸਾਦਿਕ ਵਿਖੇ ਦਰਜਾਚਾਰ ਕਰਮਚਾਰੀਆਂ ਦੀ ਹੋਈ ਮੀਟਿੰਗ

ਸਾਦਿਕ, 10 ਮਈ (ਗੁਲਜ਼ਾਰ ਮਦੀਨਾ)-ਦਰਜਾਚਾਰ ਕਰਮਚਾਰੀਆਂ ਦੀ ਮੀਟਿੰਗ ਜਿਲਾ ਪ੍ਰਧਾਨ ਬਲਦੇਵ ਸਿੰਘ ਸਾਦਿਕ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਮਿਡ-ਡੇ-ਮੀਲ ਕੁੱਕ ’ਤੇ ਦਰਜਾਚਾਰ ਕਰਮਚਾਰੀ ਸਾਂਝੇ ਤੌਰ ’ਤੇ ਹਾਜਿਰ ਹੋਏ। ਮੀਟਿੰਗ ਵਿੱਚ ਕਰਮਚਾਰੀਆ ਦੀਆਂ ਭਖਦੀਆਂ ਮੰਗਾਂ ’ਤੇ ਵਿਚਾਰ ਵਿਟਾਦਰਾ ਕੀਤਾ ਗਿਆ। ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਮਿਡ-ਡੇ-ਮੀਲ ਕਾਮਿਆ ਦੀ 35 ਸੋ ਰੁਪੈ ਤਨਖਾਹ ਨੂੰ ਕੇਂਦਰ ਸਰਕਾਰ ਵੱਲੋਂ ਰੱਦ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਉਨਾਂ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਅਗਰ ਸਰਕਾਰ ਨੇ ਉਨਾਂ ਦੀ ਮੰਗ ਨੂੰ ਲਾਗੂ ਨਾ ਕੀਤਾ ਤਾਂ ਕਰੜਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਮੇਲਾ ਸਿੰਘ, ਦਰਸ਼ਨ ਸਿੰਘ, ਨਛੱਤਰ ਸਿੰਘ, ਰਾਮਪ੍ਰਤਾਪ ਸਿੰਘ, ਨਿਰਮਲਾ ਕੌਰ, ਪਰਮਜੀਤ ਕੌੌਰ, ਸਰਬਜੀਤ ਕੌਰ, ਵੀਨਾ ਰਾਣੀ, ਕੰਵਲਜੀਤ ਕੌਰ ਆਦਿ ਹਾਜਿਰ ਸਨ ।

Share Button

Leave a Reply

Your email address will not be published. Required fields are marked *