ਸਾਦਿਕ ਨੇੜੇ ਪਿੰਡ ਕਾਉਣੀ ਨੂੰ ‘ਆਪ’ ਪਾਰਟੀ ਨੇ ਦਿੱਤਾ 1 ਲੱਖ 25 ਹਜਾਰ ਦਾ ਚੈਕ

ss1

ਸਾਦਿਕ ਨੇੜੇ ਪਿੰਡ ਕਾਉਣੀ ਨੂੰ ‘ਆਪ’ ਪਾਰਟੀ ਨੇ ਦਿੱਤਾ 1 ਲੱਖ 25 ਹਜਾਰ ਦਾ ਚੈਕ

1-15
ਸਾਦਿਕ, 30 ਜੂਨ (ਗੁਲਜ਼ਾਰ ਮਦੀਨਾ)-ਆਮ ਆਦਮੀ ਪਾਰਟੀ ਹਰ ਵਰਗ ਦੀ ਚਹੇਤੀ ਪਾਰਟੀ ਹੈ ਅਤੇ ਪਿੰਡਾਂ ਵਿਚ ਪਏ ਅਧੂਰੇ ਕੰਮ ਅਤੇ ਸਹੂਲਤਾਂ ਤੋਂ ਸੱਖਣੇ ਆਮ ਲੋਕਾਂ ਲਈ ਆਮ ਆਦਮੀ ਪਾਰਟੀ ਹਮੇਸ਼ਾ ਹੀ ਤੱਤਪਰ ਰਹਿੰਦੀ ਹੈ। ਪਿੰਡਾਂ ਅਤੇ ਸ਼ਹਿਰਾਂ ਨੂੰ ਸਮੇਂ-ਸਮੇਂ ਸਿਰ ਸਹੂਲਤਾਂ ਦੇਣ ਲਈ ਹਰ ਸਮੇਂ ਤਿਆਰ ਰਹਿੰਦੀ ਹੈ, ਇੰਨਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਆਗੂ ਗੁਰਦਿੱਤ ਸਿੰਘ ਸੇਖੋਂ ਅਤੇ ਗੁਰਤੇਜ ਸਿੰਘ ਖੋਸਾ ਯੂਥ ਇੰਚਾਰਜ ਲੋਕ ਸਭਾ ਹਲਕਾ ਫ਼ਰੀਦਕੋਟ ਨੇ ਸਾਦਿਕ ਨੇੜੇ ਪਿੰਡ ਕਾਉਣੀ ਨੂੰ ਪਾਣੀ ਵਾਲੀ ਟੈਂਕੀ ਦੇਣ ਵਾਸਤੇ ਦਿੱਤੇ 1 ਲੱਖ 25 ਹਜਾਰ ਦਾ ਚੈਕ ਪਿੰਡ ਵਾਸੀਆਂ ਨੂੰ ਦੇਣ ਉਪਰੰਤ ਕਹੇ। ਉਨਾਂ ਅੱਗੇ ਕਿਹਾ ਪਿੰਡ ਕਾਉਣੀ ਨੂੰ ਪਾਣੀ ਵਾਲੀ ਟੈਂਕੀ ਦੀ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਜਰੂਰਤ ਸੀ। ਇਸ ਲਈ ਹਰ ਪਿੰਡ ਅਤੇ ਸ਼ਹਿਰ ਦਾ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ ਕਿ ਕੋਈ ਵੀ ਆਮ ਆਦਮੀ ਸਹੂਲਤ ਤੋਂ ਵਾਂਝਾ ਨਾ ਰਹਿ ਜਾਵੇ। ਇਸ ਨਾਲ ਪਿੰਡ ਕਾਉਣੀ ਦੇ ਸਮੂਹ ਵਾਸੀਆਂ ਨੇ ‘ਆਪ’ ਪਾਰਟੀ ਦਾ ਤਹਿ ਦਿਲੋ ਧੰਨਵਾਦ ਕੀਤਾ ਅਤੇ ਵਾਅਦਾ ਕੀਤਾ ਹੈ ਕਿ ਅਸੀ ਹਮੇਸ਼ਾ ਹੀ ਆਪ ਪਾਰਟੀ ਦੇ ਨਾਲ ਹਾਂ। ਇਸ ਮੌਕੇ ਉਨਾਂ ਨਾਲ ਸਰਪੰਚ ਜਸਵਿੰਦਰ ਕੌਰ, ਮੈਂਬਰ ਜਗਦੇਵ ਸਿੰਘ, ਰਾਜ ਸਿੰਘ, ਜਸਵਿੰਦਰ ਸਿੰਘ, ਬਲਜਿੰਦਰ ਸਿੰਘ ਭੁੱਲਰ, ਪ੍ਰਭਕਰਨ ਸਿੰਘ, ਬਾਬਾ ਜਸਪਾਲ ਸਿੰਘ, ਸੁਖਜਿੰਦਰ ਸਿੰਘ ਦੀਪ ਸਿੰਘ ਵਾਲਾ, ਹੀਰਾ ਸਿੰਘ, ਜਗਦੇਵ ਸਿੰਘ, ਜਲੰਧਰ ਸਿੰਘ, ਕਰਮਜੀਤ ਸਿੰਘ, ਨਵਤੇਜ ਸਿੰਘ, ਗੁਰਮੇਲ ਸਿੰਘ ਨੰਬਰਦਾਰ, ਅਮਰਜੀਤ ਸਿੰਘ, ਸੱਤਪਾਲ ਸਿੰਘ ਅਤੇ ਸ਼ਮਿੰਦਰ ਲੱਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।

Share Button

Leave a Reply

Your email address will not be published. Required fields are marked *