ਸਾਦਿਕ ਤੋਂ ਸਾਲਾਸਰ ਦੀ ਯਾਤਰਾ ਲਈ ਵਿਧਾਇਕ ਵੱਲੋਂ 2 ਬੱਸਾਂ ਨੂੰ ਕੀਤਾ ਰਵਾਨਾ

ss1

ਸਾਦਿਕ ਤੋਂ ਸਾਲਾਸਰ ਦੀ ਯਾਤਰਾ ਲਈ ਵਿਧਾਇਕ ਵੱਲੋਂ 2 ਬੱਸਾਂ ਨੂੰ ਕੀਤਾ ਰਵਾਨਾ

5-9
ਸਾਦਿਕ, 4 ਜੂਨ (ਗੁਲਜ਼ਾਰ ਮਦੀਨਾ)-ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਅਧੀਨ ਹਰ ਮਹੀਨੇ ਦੀ ਤਰਾਂ ਇਸ ਮਹੀਨੇ ਵੀ ਸਾਦਿਕ ਤੋਂ ਸਾਲਾਸਰ ਦੇ ਦਰਸ਼ਨਾਂ ਲਈ ਸੰਗਤ ਨਾਲ ਭਰੀਆਂ 2 ਬੱਸਾਂ ਰਵਾਨਾ ਕੀਤੀਆਂ ਗਈਆਂ। ਇਨਾਂ ਬੱਸਾਂ ਨੂੰ ਰਵਾਨਾ ਕਰਨ ਲਈ ਸਬ-ਤਹਿਸੀਲ ਸਾਦਿਕ ਵਿਖੇ ਸਾਦਾ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਰੱਖਿਆ ਗਿਆ, ਜਿਸ ਵਿੱਚ ਜ਼ਿਲਾ ਵਿਧਾਇਕ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਯਾਤਰਾ ਵਿੱਚ ਸ਼ਾਮਿਲ ਸੰਗਤ ਨੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਸਕੀਮ ਚਲਾ ਕੇ ਬਹੁਤ ਹੀ ਵਧੀਆ ਅਤੇ ਸ਼ਲਾਘਾਯੋਗ ਕਦਮ ਪੁੱਟਿਆ ਗਿਆ ਹੈ, ਜਿਸ ਨਾਲ ਹਰ ਵਰਗ ਦੇ ਲੋਕ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਕਦੇ ਹਨ। ਇਸ ਮੌਕੇ ਮਾਨਯੋਗ ਏ.ਡੀ.ਸੀ. ਸ੍ਰੀ ਪ੍ਰਵੀਨ ਕੁਮਾਰ, ਦੀਪਕ ਕੁਮਾਰ ਸੋਨੂੰ ਸਾਬਕਾ ਸਰਪੰਚ, ਰੋਸ਼ਨ ਲਾਲ ਠੇਕੇਦਾਰ, ਸੁਖਵੀਰ ਮਰਾੜ, ਮਦਨ ਲਾਲ ਨਰੂਲਾ, ਪ੍ਰਕਾਸ਼ ਕੌਰ ਸਰਪੰਚ ਸਾਦਿਕ, ਹੈਪੀ ਨਰੂਲਾ, ਰੋਬਿਨ ਨਰੂਲਾ, ਰਾਜਨ ਨਰੂਲਾ, ਰੋਮੀ ਨਰੂਲਾ, ਜਸਕਰਨ ਦਾਬੜਾ, ਜਸਵਿੰਦਰ ਸਿੰਘ ਢਿੱਲੋਂ, ਗੁਰਪ੍ਰਸਾਦ ਸਿੰਘ ਨੰਬਰਦਾਰ ਅਤੇ ਮਨੀ ਅਰੋੜਾ ਤੋਂ ਇਲਾਵਾ ਪਿੰਡ ਵਾਸੀ ਅਤੇ ਹੋਰ ਅਕਾਲੀ ਵਰਕਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *