ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jul 3rd, 2020

ਸਾਥੀ ਮਨਜੀਤ ਸਿੰਘ ਧਨੇਰ ਦਾ ਮਹਿਲ ਕਲਾਂ ਵਿਖੇ ਪੁੱਜਣ ਤੇ ਭਰਵਾਂ ਸਵਾਗਤ

ਸਾਥੀ ਮਨਜੀਤ ਸਿੰਘ ਧਨੇਰ ਦਾ ਮਹਿਲ ਕਲਾਂ ਵਿਖੇ ਪੁੱਜਣ ਤੇ ਭਰਵਾਂ ਸਵਾਗਤ

ਮਹਿਲ ਕਲਾਂ -15 ਨਵੰਬਰ ( ਗੁਰਭਿੰਦਰ ਗੁਰੀ): ਬਹੁ-ਚਰਚਿਤ ਕਿਰਨਜੀਤ ਕੌਰ ਮਹਿਲ ਕਲਾਂ ਲੋਕ ਘੋਲ ਦੇ ਆਗੂ ਮਨਜੀਤ ਧਨੇਰ ਨੂੰ ਜੇਲ ਵਿੱਚੋਂ ਲੋਕ ਤਾਕਤ ਦੇ ਸੰਘਰਸ਼ੀ ਜਲਵਿਆਂ ਦੀ ਬਦੌਲਤ ਆਖ਼ਰ ਜੇਲ ਵਿੱਚੋਂ ਰਿਹਾਅ ਕਰ ਦਿੱਤਾ ਗਿਆ। ਅੱਜ ਹਜ਼ਾਰਾਂ ਦੀ ਤਾਦਾਦ ‘ਚ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ‘ਚ ਇਕੱਤਰ ਹੋਏ ਕਾਫ਼ਲਿਆਂ ਦਾ ਜੋਸ ਡੁੱਲ-ਡੁੱਲ ਪੈਂਦਾ ਸੀ। ਜਿੱਤਦਾ ਜਸ਼ਨ ਕਾਫ਼ਲਿਆਂ ਦੇ ਚਿਹਰਿਆਂ ਉੱਤੇ ਝਲਕਦਾ ਸੀ। ਅੱਜ ਦੇ ਇਕੱਠ ਵਿੱਚ ਜੁਝਾਰੂ ਕਾਫ਼ਲਿਆਂ ਵਿੱਚ ਹਰੀਆਂ ਬਸੰਤੀ ਚੁੰਨੀਆਂ ਬੰਨੀ ਪੁੱਜੀਆਂ ਹਜ਼ਾਰਾਂ ਜੁਝਾਰੂ ਕਾਫ਼ਲਿਆਂ ਦੀ ਵੱਖਰੀ ਪਛਾਣ ਬਣਾ ਰਹੀਆਂ ਸਨ। ਇਹ ਕਾਫਲਾ ਜਦੋਂ ਵੱਖ ਵੱਖ ਪਿੰਡਾਂ ਵਿੱਚੋਂ ਦੀ ਹੁੰਦਾ ਹੋਇਆ ਕਸਬਾ ਮਹਿਲ ਕਲਾਂ ਵਿਖੇ ਪੁੱਜਿਆਂ ਤਾਂ ਘੰਟਿਆਂ ਤੋਂ ਉਡੀਕ ਰਹੇ ਲੋਕਾਂ ਨੇ ਸ ਮਨਜੀਤ ਸਿੰਘ ਧਨੇਰ ਦਾ ਫੁੱਲਾ ਦੀ ਵਰਖਾ ਕਰ ਤੇ ਸਿਰਪਾਓ ਦੇ ਕੇ ਭਰਵਾਂ ਸਵਾਗਤ ਕੀਤਾ ਗਿਆ। ਇਹ ਕਾਫਲਾ ਵੱਖ ਵੱਖ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਧਨੇਰ ਵਿਖੇ ਪਹੰਚਿਆਂ। ਜਿਸ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਚੋ ਹਜ਼ਾਰਾਂ ਦੀ ਗਿਣਤੀ ਚ ਇਕੱਠੇ ਹੋਏ ਲੋਕਾਂ ਦੀ ਗਿਣਤੀ ਚ ਔਰਤਾਂ ਦੀ ਹਾਜਰੀ ਜਿਕਰਯੋਗ ਸੀ। ਇਸ ਮੌਕੇ ਸਾਥੀ ਨਰੈਣ ਦੱਤ ਨੇ ਦੱਸਿਆ ਕਿ 30 ਸਤੰਬਰ ਦੇ ਦਿਨ ਸੰਘਰਸ਼ਸ਼ੀਲ ਕਾਫ਼ਲਿਆਂ ਧੀਆਂ (ਭੈਣਾਂ ਸਮੇਤ ਲੋਕ ਸੰਘਰਸ਼ਾਂ ਦੀ ਅਗਵਾਈ ਕਰਨ ਵਾਲੇ ਲੋਕ ਆਗੂ ਸੁਪਰੀਮ ਕੋਰਟ ਵੱਲੋਂ ਬਹਾਲ ਰੱਖੀ ਉਮਰਕੈਦ ਸਜ਼ਾ ਮੁਤਾਬਿਕ ਸ਼ੈਸ਼ਨ ਕੋਰਟ ਵਿੱਚ ਪੇਸ਼ ਕੀਤਾ ਸੀ। ਮਨਜੀਤ ਧਨੇਰ 30 ਸਤੰਬਰ ਤੋਂ ਜੇਲ ਦੀਆਂ ਸਲਾਖ਼ਾਂ ਪਿੱਛੇ ਲੋਕਾਂ ਕੋਲ ਕ ਉਮਰਕੈਦ ਸੀ।

ਪਰ ਉਸ ਦੇ ਹਕੀਕੀ ਵਾਰਸ ਹਜ਼ਾਰਾਂ ਦੀ ਤਾਦਾਦ ‘ਚ ਜੇਲ ਦੀਆਂ ਬਰੂਹਾਂ ਅੱਗੇ ਕਬਜ਼ਾ ਜਮਾਈ ਬੈਠੇ ਮੰਗ ਕਰ ਰਹੇ ਸਨ ਕਿ ਲੋਕ ਆਗੂ ਮਨਜੀਤ ਧਨੇਰ ਸਜ਼ਾ ਰੱਦ ਕਰਵਾਕੇ ਰਹਾਂਗੇ। ਇਹ ਹਾਕਮਾਂ ਦੀ ਢਿੱਡੀਂ ਹੌਲ ਪਾਉਂਦੇ ਨਾਹਰੇ 46 ਦਿਨ ਸੰਘਰਸ਼ੀ ਪਿੰਡ ਵਿੱਚ ਗੂੰਜਦੇ ਰਹੇ। ਸੰਘਰਸ਼ੀ ਕਾਫ਼ਲਿਆਂ ਨੇ ਇਸੇ ਹੀ ਥਾਂ ਜ਼ਮੀਨੀ ਘੋਲ ਦੀ ਸ਼ਹੀਦ ਪ੍ਰਿਥੀਪਾਲ ਚੱਕਅਲੀਸ਼ੇਰ ਦਾ ਸ਼ਹੀਦੀ ਸਮਾਗ਼ਮ, ਦੁਸਹਿਰਾ, ਦੀਵਾਲੀ ਅਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾ ਕੇ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਦੁਹਰਾਇਆ। ਸੰਘਰਸ਼ਸ਼ੀਲ ਕਾਫ਼ਲਿਆਂ ਦੀ ਕਤਾਰ ਹਰ ਰੋਜ਼ ਲੰਮੀ ਹੁੰਦੀ ਗਈ। ਹਰ ਤਬਕਾ ਇਸ ਸੰਘਰਸ਼ ਦਾ ਹਿੱਸਾ ਬਣਦਾ ਗਿਆ। ਜਨਤਕ ਜਮਹੂਰੀ ਜਥੇਬੰਦੀਆਂ ਇਲੈਕਟਰੌਨਿਕ ਅਤੇ ਪ੍ਰੈੱਸ ਮੀਡੀਆ ਲੇਖਕ ਬੁੱਧੀਜੀਵੀ, ਰੰਗਕਰਮੀ, ਤਰਕਸ਼ੀਲ, ਜਮਹੂਰੀ ਕਾਰਕੁਨ ਸਹਿਤਕਾਰ ਗੱਲ ਕੀ ਹਰ ਤਬਕੇ ਨੇ ਇਸ ਸੰਘਰਸ਼ ਦਾ ਸੰਗੀ ਸਾਥੀ ਬਣਕੇ ਸੰਘਰਸ਼ ਨੂੰ ਸਫ਼ਲਤਾ ਦੀ ਮੰਜਿਲ ਤੱਕ ਪੁੱਜਣ ਵਿੱਚ ਅਹਿਮ ਰੋਲ ਅਦਾ ਕੀਤਾ।

ਇਸ ਸਮੁੱਚੇ ਸੰਘਰਸ਼ ਦੌਰਾਨ ਨਾ ਸਿਰਫ਼ ਮਨਜੀਤ ਧਨੇਰ ਦੀ ਸਜ਼ਾ ਦੀ ਹੀ ਚਰਚਾ ਹੋਈ ਸਗੋਂ ਵਿਸ਼ਾਲ ਲੋਕਾਈ ਦੀ ਬੁਨਿਆਦੀ ਸਮੱਸਿਆਵਾਂ ਸਬੰਧੀ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ। ਮਨਜੀਤ ਧਨੇਰ ਨੇ ਆਪਣੇ ਸੰਖੇਪ ਸੰਬੋਧਨ ਰਾਹੀਂ ਕਿਹਾ ਕਿ ਹਾਕਮਾਂ ਨੇ ਮੈਨੂੰ ਜੇਲ ਭੇਜ ਭਰਮ ਪਾਲਿਆ ਸੀ ਕਿ ਲੋਕ ਲਹਿਰ ਆਗੂ ਰਹਿਤ ਹੋ ਜਾਵੇਗੀ। ਇਨਸਾਫ਼ ਦੇ ਵੱਡੇ ਮੰਦਰ ਨੇ ਮੇਰੀ ਸਜ਼ਾ ਬਹਾਲ ਰੱਖਕੇ ਵੀ ਇਹੀ ਭਰਮ ਪਾਲਿਆ ਸੀ ਪਰ ਲੋਕ ਸ਼ਕਤੀ ਤੋਂ ਉੱਪਰ ਕੁੱਝ ਵੀ ਨਹੀਂ ਹੁੰਦਾ। ਲੋਕ ਤਾਕਤ ਫੈਸਲਾਕੁਨ ਹੁੰਦੀ ਹੈ। ਲੋਕਾਂ ਦੇ ਜੂਝ ਮਰਨ ਦਾ ਫ਼ੈਸਲਾ ਨੇ ਹੀ ਮੈਨੂੰ ਜੇਲ ਦੀਆਂ ਸਲਾਖਾਂ ਵਿੱਚ ਬਾਹਰ ਕਰ ਦਿੱਛਾ ਹੈ ਅਤੇ ਕੱਲ ਲੋਕਾਈ ਦਾ ਧੰਨਵਾਦ ਕਰਨ ਲਈ ਕੋਈ ਸ਼ਬਦ ਨਹੀਂ ਮੇਰਾ ਵਾਅਦਾ ਹੈ ਕਿ ਮੈਂ ਨਵੀਂ ਜੇਲ ਡਿਗਰੀ ਹਾਸਲ ਕਰਕੇ ਸੁਚੇਤ ਰੂਪ ‘ਚ ਆਉਣ ਵਾਲੇਸਮੇਂ ਦੀਆਂ ਵੰਗਾਰਾਂ ਪ੍ਰਤੀ ਸੰਘਰਸ਼ਾਂ ਵਿੱਚ ਮੋਹਰੀ ਰੋਲ ਅਦਾਰਾ ਕਰਾਂਗਾ।

ਇਸ ਸਮੇਂ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ, ਜੋਗਿੰਦਰ ਸਿੰਘ ਉਗਰਾਹਾਂ, ਗੁਰਮੀਤ ਸੁਖਪੁਰ, ਜੋਰਾ ਸਿੰਘ ਨਸਰਾਲੀ, ਕੰਵਲਜੀਤ ਖੰਨਾ, ਹਰਿੰਦਰ ਬਿੰਦੂ, ਪ੍ਰੇਮਪਾਲ ਕੌਰ, ਗੁਰਦੀਪ ਰਾਮਪੁਰਾ, ਝੰਡਾ ਸਿੰਘ ਜੇਠੂਕੇ, ਗੁਰਮੀਤ ਭੱਟੀਵਾਲ, ਸ਼ਿੰਗਾਰਾ ਸਿੰਘ ਮਾਨ, ਕੁਲਵੰਤ ਸਿੰਘ ਕਿਸ਼ਨਗੜ, ਪਰਮਜੀਤ ਕੌਰ ਜੋਧਪੁਰ, ਰੁਲਦੂ ਸਿੰਘ ਮਾਨਸਾ, ਕਰਮਜੀਤ ਬੀਹਲਾ, ਗੁਰਮੇਲ ਠੁੱਲੀਵਾਲ, ਪ੍ਰੇਮ ਕੁਮਾਰ, ਕੰਵਲਪ੍ਰੀਤ ਪੰਨੂ, ਅਮਰਜੀਤ ਹਨੀ, ਰਜਿੰਦਰ ਭਦੌੜ ਨੇ ਉਪਰੋਕਤ ਵਿਚਾਰ ਪੇਸ਼ ਕੀਤੇ। ਇਨਾਂ ਤੋਂ ਇਲਾਵਾ ਸ਼ਹੀਦ ਕਿਰਨਜੀਤ ਕੌਰ ਦੇ ਪਿਤਾ ਮਾ.ਦਰਸ਼ਨ ਸਿੰਘ, ਲੋਕ ਆਗੂ ਮਨਜੀਤ ਧਨੇਰ ਦੀ ਜੀਵਨ ਸਾਥਣ ਹਰਬੰਸ ਕੌਰ, ਐਕਸ਼ਨ ਕਮੇਟੀ ਮਹਿਲਕਲਾਂ ਦੇ ਆਗੂ ਪ੍ਰੀਤਮ ਦਰਦੀ, ਸੁਰਿੰਦਰ ਜਲਾਲਦੀਵਾਲ, ਅਮਰਜੀਤ ਕੁੱਕੂ, ਕੁਲਵੰਤ ਪੰਡੋਰੀ ਡਾ ਮਿੱਠੂ ਮੁਹੰਮਦ, ਕੁਲਵੀਰ ਸਿੰਘ ਔਲਖ, ਪੱਤਰਕਾਰ ਸੇਰ ਸਿੰਘ ਰਵੀ, ਤਰਸੇਮ ਸਿੰਘ ਚੰਨਣਵਾਲ, ਗੁਰਸੇਵਕ ਸਿੰਘ ਸਹੋਤਾ, ਗੁਰਮੁੱਖ ਸਿੰਘ ਹਮੀਦੀ, ਅਵਤਾਰ ਸਿੰਘ ਅਣਖੀ, ਜਗਦੀਪ ਅਣਖੀ, ਪ੍ਰੇਮ ਕੁਮਾਰ ਪਾਸੀ, ਮਾ ਦਰਸਨ ਸਿੰਘ ਮਹਿਲ ਕਲਾਂ, ਫਿਰੋਜ਼ ਖਾਨ, ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਸਮੂਹ ਅਹੁਦੇਦਾਰ, ਦੁਕਾਨਦਾਰ, ਪੱਤਰਕਾਰ ਭਾਈਚਾਰਾ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਨੁਮਾਇੰਦੇ ਹਾਜਰ ਸਨ। ਲੋਕ ਆਗੂ ਮਨਜੀਤ ਧਨੇਰ ਦੀ ਨੂੰਹ ਪਰਦੀਪ ਕੌਰ ਨੇ ਸਭਨਾਂ ਦਾ ਧੰਨਵਾਦ ਕੀਤਾ। ਕਈ ਕਿਲੋਮੀਟਰ ਲੰਬਾ ਸੰਘਰਸ਼ਸ਼ੀਲ ਲੋਕਾਂ ਦਾ ਕਾਫਲਾ ਜਦ ਸੰਘਰਸ਼ਸ਼ੀਲ ਲੋਕ ਆਗੂ ਮਨਜੀਤ ਧਨੇਰ ਦੇ ਪਿੰਡ ਪੁੱਜਾ ਤਾਂ ਲੋਕਾਂ ਅੰਦਰ ਉਤਸ਼ਾਹ ਡੁੱਲ ਡੁੱਲ ਪੈਂਦਾ ਸੀ। ਲੋਕ ਆਪਣੇ ਮਹਿਬੂਬ ਆਗੂ ਦੀ ਇੱਕ ਝਲਕ ਮਾਤਰ ਲਈ ਘੰਟਿਆਂ ਬੱਧੀ ਉਡੀਕਦੇ ਰਹੇ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: