ਸਾਢੇ 18 ਕਰੋੜ ਦੀ ਹੈਰੋਇਨ ਸਮੇਤ ਪਿਉ-ਪੁੱਤ ਕਾਬੂ

ਖਾਲੜਾ ਬਾਰਡਰ ਤੋਂ ਸਾਢੇ 18 ਕਰੋੜ ਦੀ ਹੈਰੋਇਨ ਸਮੇਤ ਪਿਉ-ਪੁੱਤ ਕਾਬੂ
ਪਾਕਿਸਤਾਨੀ ਸਿਮ ਵੀ ਬਰਾਮਦ

ਭਿੱਖੀਵਿੰਡ 23 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)-ਜਿਲਾ ਤਰਨਤਾਰਨ ਅਧੀਨ ਆਉਦੇ ਸਰਹੱਦੀ ਪਿੰਡ ਖਾਲੜਾ ਦੀ ਕਰਮਾ ਚੌਕੀ ਵਿਖੇ ਤੈਨਾਤ ਬੀ.ਐਸ.ਐਫ 87 ਬਟਾਲੀਅਨ ਵੱਲੋਂ 3 ਕਿਲੋ 600 ਗ੍ਰਾਮ ਹੈਰੋਇਨ ਤੇ ਇੱਕ ਪਾਕਿਸਤਾਨ ਸਿੰਮ ਸਮੇਤ ਪਿਉ-ਪੁੱਤਰ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੀ.ਐਸ.ਐਫ ਦੇ ਡੀ.ਆਈ.ਜੀ ਫਿਰੋਜਪੁਰ ਬੀ.ਐਸ ਰਾਜਪ੍ਰੋਹਿਤ ਤੇ ਸੀ.ੳ ਰਕੇਸ਼ ਰਾਜਧਾਨ ਨੇ ਦੱਸਿਆ ਕਿ ਗੁਰਜੀਤ ਸਿੰਘ ਪੁੱਤਰ ਨਿਰਮਲ ਸਿੰਘ ਤੇ ਉਸਦਾ ਪਿਤਾ ਨਿਰਮਲ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਪਿੰਡ ਨਾਰਲੀ, ਜੋ ਤਾਰ ਤੋਂ ਪਾਰ ਕੰਮ ਕਰਨ ਲਈ ਗਏ ਸਨ ਤੇ ਉਹਨਾਂ ਨੇ ਇੱਕ ਪਾਣੀ ਵਾਲਾ ਵਾਟਰ ਕੂਲਰ ਵੀ ਨਾਲ ਲੈ ਗਏ ਤਾਂ ਜਦੋਂ ਉਕਤ ਦੋਵੇਂ ਪਿਉ-ਪੁੱਤਰ ਕੰਮ ਕਰਕੇ ਵਾਪਸ ਆਏ ਤਾਂ ਬੀ.ਐਸ.ਐਫ ਦੇ ਜਵਾਨਾਂ ਵੱਲੋਂ ਸ਼ੱਕ ਦੇ ਅਧਾਰ `ਤੇ ਵਾਟਰ ਕੂਲਰ ਦੀ ਤਲਾਸ਼ੀ ਲਈ ਤਾਂ ਉਸ ਵਿਚੋ 3 ਕਿਲੋ 600 ਗ੍ਰਾਮ ਹੈਰੋਇਨ ਤੇ ਇਕ ਪਾਕਿਸਤਾਨੀ ਸਿੰਮ ਬਰਾਮਦ ਹੋਈ ਤੇ ਫੜੀ ਗਈ ਹੈਰੋਇਨ ਦੀ ਅੰਤਰਰਾਸਟਰੀ ਬਾਜਾਰ ਵਿਚ ਕੀਮਤ ਸਾਢੇ 18 ਕਰੋੜ ਰੁਪਏ ਦੱਸੀ ਜਾਂਦੀ ਹੈ।

ਡੀ.ਆਈ.ਜੀ ਰਾਜਪ੍ਰੋਹਿਤ ਨੇ ਬੀ.ਐਸ.ਐਫ ਦੇ ਜੁਵਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੁਵਾਨਾਂ ਵੱਲੋਂ ਤਨਦੇਹੀ ਨਾਲ ਕੀਤੀ ਜਾ ਰਹੀ ਡਿਊਟੀ ਦੇ ਕਾਰਨ ਹੀ ਦੇਸ਼ ਵਿਰੋਧੀ ਤਾਕਤਾਂ ਦੇ ਮਨਸੂਬੇ ਫੇਲ ਹੋ ਰਹੇ ਹਨ।

Share Button

Leave a Reply

Your email address will not be published. Required fields are marked *

%d bloggers like this: