Sat. Jul 20th, 2019

ਸਾਢੇ 12 ਕਰੋੜ ਦੀ ਹੈਰੋਇਨ ਜ਼ਬਤ,ਦੋ ਸਕੇ ਭਰਾਵਾਂ ਸਮੇਤ ਤਿੰਨ ਤਸਕਰ ਕਾਬੂ

ਸਾਢੇ 12 ਕਰੋੜ ਦੀ ਹੈਰੋਇਨ ਜ਼ਬਤ,ਦੋ ਸਕੇ ਭਰਾਵਾਂ ਸਮੇਤ ਤਿੰਨ ਤਸਕਰ ਕਾਬੂ

ਪੰਜਾਬ ਦੇ ਲੁਧਿਆਣਾ ਦੀ ਐਸਟੀਐਫ ਨੇ ਨਸ਼ੇ ਖਿਲਾਫ ਸਖਤੀ ਦਿਖਾਉਂਦੇ ਹੋਏ ਕਰੋੜਾਂ ਦੀ ਹੈਰੋਇਨ ਸਮੇਤ ਤਿੰਨ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ”ਚੋਂ ਦੋ ਤਸਕਰ ਸਕੇ ਭਰਾ ਹਨ। ਐਸਟੀਐਫ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਮੰਗਲਵਾਰ ਦੇਰ ਰਾਤ ਵੱਖ-ਵੱਖ ਥਾਵਾਂ ”ਤੇ ਨਾਕਾਬੰਦੀ ਦੌਰਾਨ ਢਾਈ ਕਿਲੋ ਹੈਰੋਇਨ ਬਰਾਮਦ ਹੋਈ, ਫੜੀ ਗਈ ਹੈਰੋਇਨ ਦੀ ਕੀਮਤ ਸਾਢੇ 12 ਕਰੋੜ ਰੁਪਏ ਹੈ। ਪਹਿਲੇ ਮਾਮਲੇ ”ਚ ਤਰਨਤਾਰਨ ਵਾਸੀ ਗੁਰਜੰਟ ਸਿੰਘ ਅਤੇ ਧਰਮਵੀਰ ਨੂੰ ਗ੍ਰਿਫਤਾਰ ਕੀਤਾ ਜੋਕਿ ਸਕੇ ਭਰਾ ਹਨ।
ਦੂਜੇ ਮਾਮਲੇ ”ਚ ਲੁਧਿਆਣਾ ਵਾਸੀ ਮਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ। ਐਸਟੀਐਫ ਟੀਮ ਵੱਲੋਂ ਇਨ੍ਹਾਂ ਤਸਕਰਾਂ ਖਿਲਾਫ ਸਥਾਨਕ ਪੁਲਿਸ ਥਾਣੇ ”ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਐਸਟੀਐਫ ਇੰਚਾਰਜ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ”ਚ ਸਾਹਮਣੇ ਆਇਆ ਕਿ ਇਹ ਮੁਲਜ਼ਮ ਪਿਛਲੇ ਕੁਝ ਸਮੇਂ ਤੋਂ ਹੈਰੋਇਨ ਦੀ ਤਸਕਰੀ ”ਚ ਸਰਗਰਮ ਹਨ।

Leave a Reply

Your email address will not be published. Required fields are marked *

%d bloggers like this: