ਸਾਢੇ ਨੌ ਲੱਖ ਦੀ ਡਕੈਤੀ ਦੇ ਮਾਮਲੇ ਚ, ਪੁਲਿਸ ਨੂੰ ਹੋਰ ਮਿਲੀ ਸਫਲਤਾ

ss1

ਸਾਢੇ ਨੌ ਲੱਖ ਦੀ ਡਕੈਤੀ ਦੇ ਮਾਮਲੇ ਚ, ਪੁਲਿਸ ਨੂੰ ਹੋਰ ਮਿਲੀ ਸਫਲਤਾ
ਸਵਾ ਦੋ ਲੱਖ ਰੂਪਏ ਬਰਾਮਦ

8-8
ਬਠਿੰਡਾ ,ਰਾਮਪੁਰਾ ਫੂਲ 7 ਜੁਲਾਈ (ਜਸਵੰਤ ਦਰਦ ਪ੍ਰੀਤ, ਕੁਲਜੀਤ ਢੀਗਰਾਂ )ਤਿੰਨੇ ਮਹੀਨੇ ਪਹਿਲਾਂ 21 ਮਾਰਚ ਨੂੰ ਸਥਾਨਕ ਫੂਲ ਰੋਡ ਵਿਖੇ ਹੋਈ ਸਾਢੇ ਨੌ ਲੱਖ ਰੁਪਏ ਦੀ ਡਕੈਤੀ ਦੇ ਮਾਮਲੇ ਵਿੱਚ ਅੱਜ ਥਾਣਾ ਫੂਲ ਪੁਲਿਸ ਨੇ ਸਵਾ ਦੋ ਲੱਖ ਦੀ ਹੋਰ ਬਰਾਮਦ ਕਰ ਲਏ ਹਨ । ਡੀਐਸਪੀ ਫੂਲ ਗੁਰਜੀਤ ਸਿੰਘ ਰੋਮਾਣਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਛੇ ਦੋੀਆਂ ਖਿਲਾਫ ਪਹਿਲਾਂ ਕੋਈ ਮਾਮਲਾ ਦਰਜ ਨਹੀ ਸੀ । ਉਹਨਾਂ ਦੱਸਿਆਂ ਕਿ ਬੀਤੀ 21 ਮਾਰਚ ਨੂੰ ਫੂਲ ਰੋਡ ਸਥਿਤ ਏ ਪੀ ਰਿਫਾਇਨਰੀ ਦੇ ਮੁਨੀਮ ਅੰਕੁ ਕੁਮਾਰ ਜੋ ਕਿ ਸਟੇਟ ਬੈਂਕ ਆਫ ਪਟਿਆਲਾ ਵਿੱਚੋ ਸਾਢੇ ਨੌ ਲੱਖ ਰੁਪਏ ਕਢਵਾ ਕੇ ਆਪਣੇ ਸਕੂਟਰ ਤੇ ਫੂਲ ਰੋਡ ਤੇ ਸਥਿਤ ਫੈਕਟਰੀ ਨੂੰ ਜਾ ਰਿਹਾ ਸੀ ਤਾਂ ਪਹਿਲਾਂ ਤੋ ਡਕੈਤੀ ਦੀ ਵਿਊਤ ਬਣਾਈ ਬੈਠੇ ਉਕਤ ਗਿਰੋਹ ਦੇ ਤਿੰਨ ਜਣਿਆ ਨੇ ਜੋ ਕਿ ਮੋਟਰ ਸਾਇਕਲ ਤੇ ਸਵਾਰ ਸਨ ਨੇ ਮੁਨੀਮ ਅੰਕੂ ਦੇ ਅੱਖਾਂ ਵਿੱਚ ਮਿਰਚਾਂ ਪਾ ਕੇ ਉਸਦੇ ਸਿਰ ਚ ਲੋਹੇ ਦੀ ਰਾਡ ਮਾਰੀ ਤੇ ਉਸਦੇ ਸਕੂਟਰ ਦੀ ਡਿੱਗੀ ਵਿੱਚੋ ਪੈਸੇ ਵਾਲਾ ਬੈਗ ਖੋਹ ਲਿਆ ਸੀ।ਉਹਨਾਂ ਦੱਸਿਆ ਕਿ ਗਿਰੋਹ ‘ਚ ਸ਼ਾਮਿਲ ਪਰਦੀਪ ਕੁਮਾਰ ਉਰਫ ਬਾਲਾ ਤੇ ਧਰਮਿੰਦਰ ਰਮਾ ਉਰਫ ਗੱਗੀ ਦੋਵੇ ਜਣੇ ਅੰਕੁ ਦਾ ਪਿੱਛਾ ਕਰ ਰਹੇ ਸਨ ਜਦੋਕਿ ਜਨਕ ਰਾਜ,ਜਸਵੀਰ ਸਿੰਘ,ਤੇ ਗਗਨਦੀਪ ਸਿੰਘ ਉਰਫ ਘੁੱਲਾ ਨੇ ਅੰਕੁ ਦੇ ਸਿਰ ਤੇ ਰਾਡ ਦਾ ਵਾਰ ਕੀਤਾ ਤੇ ਅੱਖਾਂ ਮਿਰਚਾਂ ਪਾ ਕੇ ਪੈਸੇ ਲੁੱਟੇ ਤੇ ਸਥਾਨਕ ਸਟੇਟ ਬੈਂਕ ਆਫ ਪਟਿਆਲਾ ਦੀ ਮੇਨ ਬਰਾਂਚ ਵਿੱਚ ਕਲਰਕ ਦੀ ਪੋਸਟ ਤੇ ਲੱਗੀ ਤਮੰਨਾ ਗਰਗ ਜੋ ਕਿ ਪ੍ਰਦੀਪ ਕੁਮਾਰ ਦੀ ਪਤਨੀ ਹੈ । ਉਹ ਬੈਂਕ ਵਿੱਚੋ ਮੋਟੀਆਂ ਰਕਮਾ ਕਢਵਾ ਕੇ ਲਿਜਾਣ ਵਾਲੇ ਵਿਅਕਤੀਆਂ ਬਾਰੇ ਉਹਨਾਂ ਨੂੰ ਜਾਣਕਾਰੀ ਦਿੰਦੀ ਸੀ ਤੇ ਗਿਰੋਹ ਦੇ ਆਦਮੀ ਤਮੰਨਾ ਵੱਲੋ ਦਿੱਤੀ ਜਾਣਕਾਰੀ ਦੇ ਅਧਾਰ ਤੇ ਹੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ।ਉਹਨਾਂ ਦੱਸਿਆ ਕਿ ਡਕੈਤੀ ‘ਚ ਸ਼ਾਮਿਲ ਐਕਟਿਵਾ,ਦੋ ਮੋਟਰ ਸਾਇਕਲ ,ਕਿਰਪਾਨਾਂ,ਇੱਕ ਕਿਰਚ,ਇੱਕ ਦੇਸੀ ਪਿਸਤੌਲ, ਦੋ ਕਾਰਤੂਸ ਤੋ ਇਲਾਵਾ ਸਵਾ ਲੱਖ ਰੁਪਇਆ ਪਹਿਲਾਂ ਹੀ ਬਰਾਮਦ ਹੋਏ ਹਨ।ਇਸ ਤੋ ਇਲਾਵਾ ਅੱਜ ਪਰਦੀਪ ਕੁਮਾਰ ਤੋ 85000 ਰੁਪਏ , ਧਰਮਿਦਰ ਰਮਾਂ 50000 ਰੁਪਏ ,ਜਸਵੀਰ ਸਿੰਘ 30000 ਰੁਪਏ ਤੇ ਗਗਨਦੀਪ ਸਿੰਘ ਦੇ ਘਰੋ ਲੁੱਟ ਦੇ 60000 ਰੁਪਏ ਬਰਾਮਦ ਕੀਤੇ ਹਨ।ਇਸ ਮੌਕੇ ਥਾਣਾ ਫੂਲ ਦੇ ਐਸ ਐਚ ਓ ਜਰਨੈਲ ਸਿੰਘ,ਏਐਸਆਈ ਬਸੰਤ ਸਿੰਘ,ਤੇ ਬਲਵੰਤ ਸਿੰਘ ਵੀ ਮਜੌੂਦ ਸਨ।

Share Button

Leave a Reply

Your email address will not be published. Required fields are marked *