Fri. Apr 19th, 2019

ਸਾਡੇ ਨੌਜਵਾਨਾਂ ਦਾ ਭਵਿੱਖ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੇ ਹਨੇਰੇ ਵੱਲ ਧੱਕ ਦਿੱਤਾ-ਮਹਾਂਰਾਣੀ ਪ੍ਰਨੀਤ ਕੌਰ

ਸਾਡੇ ਨੌਜਵਾਨਾਂ ਦਾ ਭਵਿੱਖ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੇ ਹਨੇਰੇ ਵੱਲ ਧੱਕ ਦਿੱਤਾ-ਮਹਾਂਰਾਣੀ ਪ੍ਰਨੀਤ ਕੌਰ

19-39

ਬਰਨਾਲਾ 18 ਜੁਲਾਈ (ਨਰੇਸ਼ ਗਰਗ,ਸੋਮ ਸ਼ਰਮਾ) ਪੰਜਾਬ ਨੂੰ ਜਿੱਥੇ ਸਰਕਾਰ ਨੇ ਸਾਢੇ 9 ਸਾਲਾਂ ਵਿੱਚ ਹਰ ਖੇਤਰ ਤੋ ਪਛਾੜਕੇ ਰੱਖ ਦਿੱਤਾ, ਉੱਥੇ ਹੀ ਐਕੂਕੇਸ਼ਨ ਪੱਖੋ ਸਾਡੇ ਪੰਜਾਬ ਨੂੰ ਇੰਨਾਂ ਪਛਾੜ ਦਿੱਤਾ ਕਿ ਸਾਡੀ ਨੌਜਵਾਨੀ ਪੀੜੀ ਦਾ ਭਵਿੱਖ ਵੀ ਹਨੇਰੇ ਵਿੱਚ ਹੈ। ਇਸ ਸਕਰਾਰ ਤੋ ਅੱਜ ਪੰਜਾਬ ਦੇ ਕਿਸੇ ਵੀ ਵਰਗ ਨੂੰ ਕੋਈ ਆਸ ਨਹੀ। ਇਸ ਲਈ ਅੱਜ ਲੋੜ ਹੈ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੋਵੇ। ਤਾਂ ਕਿ ਮੁੜ ਪੰਜਾਬ ਦੇ ਲੋਕਾਂ ਦੇ ਚਿਹਰੇ ਤੇ ਖੁਸਹਾਲੀ ਆ ਸਕੇ। ਇਸ ਲਈ ਸਮੁੱਚੀ ਕਾਂਗਰਸ ਪਾਰਟੀ ਨੂੰ ਕਿਸੇ ਦਾ ਵੀ ਵਿਰੋਧ ਨਹੀ ਕਰਨਾ ਚਾਹੀਦਾ। ਕਾਂਗਰਸ ਪਾਰਟੀ ਦੀ ਜਿੱਤ ਲਿਆਉਣ ਲਈ ਇਕੱਮੁੱਠ ਹੋ ਕੇ ਵਿਰੋਧੀਆਂ ਨਾਲ ਲੜਾੲਂੀ ਲੜਨੀ ਚਾਹੀਦੀ ਹੈ। ਇਹ ਸਬਦ ਸਾਬਕਾ ਵਿਦੇਸ਼ ਮੰਤਰੀ ਮਹਾਂਰਾਣੀ ਪ੍ਰਨੀਤ ਕੌਰ ਨੇ ਬਰਨਾਲਾ ਵਿਖੇ ਕਾਂਗਰਸੀ ਵਿਧਾਇਕ ਕੇਵਲ ਸਿੰਘ ਢਿੱਲੋ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੀ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ। ਇਸ ਮੀਟਿੰਗ ਨੂੰ ਜਿਲ੍ਹਾ ਕੌਆਰਡੀਨੇਟਰ ਸੁਰਜੀਤ ਕੌਰ ਧੀਮਾਨ ਸਾਬਕਾ ਵਿਧਾਇਕ ,ਸਾਧੂ ਸਿੰਘ ਧਰਮਸੋਤ ਵਿਧਾਇਕ ਨਾਭਾ, ਮਾਈ ਰੂਪ ਕੌਰ ਬਾਗੜੀਆਂ, ਜਿਲ੍ਹਾ ਪ੍ਰਧਾਨ ਮੱਖਣ ਸਰਮਾਂ, ਗੁਰਕੀਮਤ ਸਿੰਘ ਸਿੱਧੂ ਜਨਰਲ ਸਕੱਤਰ ਯੂਥ ਕਾਂਗਰਸ ਪੰਜਾਬ, ਰਛਪਾਲ ਸਿੰਘ ਕੈਰੇ ਮੀਤ ਪ੍ਰਧਾਨ ਯੂਥ ਕਾਂਗਰਸ ਲੋਕ ਸਭਾ ਆਦਿ ਨੇ ਵੀ ਸੰਬੋਧਨ ਕੀਤਾ।

ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਲੋਕਾਂ ਨੂੰ ਇੰਨਸਾਫ ਦਿਵਾਉਣ ਦੀਆਂ ਗੱਲਾਂ ਕਰਨ ਵਾਲੀ ਇਸ ਸਰਕਾਰ ਦੇ ਰਾਜ ਵਿੱਚ ਸ਼ਰੇਆਮ ਪੁਲਿਸ ਪ੍ਰਸ਼ਾਸਨ ਮਹਿਲਾ ਟੀਚਰਾਂ ਉੱਪਰ ਤਸੱਦਦ ਕਰ ਰਿਹਾ ਹੈ। ਪਰ ਸਰਕਾਰ ਚੁੱਪ ਧਾਰੀ ਬੈਠੀ ਹੈ। ਉਨ੍ਹਾਂ ਕਿਹਾ ਕਿ ਹੁਣ ਚੋਣਾਂ ਨੇੜੇ ਹੋਣ ਕਾਰਨ ਬਾਦਲ ਪਿਉ- ਪੁੱਤ ਪਿੰਡਾਂ ਵਿੱਚ ਸੰਗਤ ਦਰਸ਼ਨ ਕਰਕੇ ਕਰੋੜਾਂ ਰੁਪਏ ਦੀਆਂ ਗ੍ਰਾਂਟਾ ਦੇਣ ਦਾ ਐਲਾਨ ਕਰਨ ਵਿੱਚ ਲੱਗੇ ਹੋਏ ਹਨ, ਜਦੋਕਿ ਅਕਾਲੀ ਦਲ ਦੇ ਲੀਡਰਾਂ ਵੱਲੋਂ ਪਹਿਲਾ ਰੱਖੇ ਹੋਏ ਨੀਂਹ ਪੱਥਰਾਂ ਦੇ ਕੰਮ ਅਜੇ ਤੱਕ ਨੇਪਰੇ ਨਹੀ ਚੜੇ।ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤੇ ਹੋਏ ਵਾਅਦਿਆ ਵਿੱਚੋ ਇੱਕ ਵੀ ਵਾਅਦਾ ਪੂਰਾ ਨਹੀ ਕੀਤਾ। ਇੱਥੋ ਤੱਕ ਕਿ ਜਿੰਨੀਆਂ ਵੀ ਨੌਕਰੀਆਂ ਪੰਜਾਬ ਵਿੱਚ ਦਿੱਤੀਆਂ ਅਕਾਲੀਆਂ ਨੇ ਲੋਕਾਂ ਦੀ ਲੁੱਟ- ਖਸੁੱਟ ਕਰਕੇ ਦਿੱਤੀਆਂ ਹਨ। ਇਸ ਕਰਕੇ ਸੂਬੇ ਦੇ ਲੋਕ ਇੰਨਾਂ ਅਕਾਲੀਆਂ ਨੂੰ ਕਦੇ ਵੀ ਮੁਆਫ ਨਹੀ ਕਰਨਗੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਵੱਲਂੋ ਹਰ ਹਲਕੇ ਵਿੱਚ ਜਾ ਕੇ ਲੋਕਾਂ ਦੀਆਂ ਮਸੱਸਿਆਵਾ ਸੁਣੀਆਂ ਜਾ ਰਹੀਆਂ ਹਨ। ਜਿੰਨਾਂ ਨੂੰ ਕਾਂਗਰਸ ਸਰਕਾਰ ਆਉਣ ਤੇ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਗੁਰਜੀਤ ਸਿੰਘ ਬਰਾੜ, ਜਗਦੀਪ ਸਿੰਘ ਜੱਗੀ, ਅਮਰਜੀਤ ਸਿੰਘ ਤਲਵੰਡੀ, ਸੁਖਵਿੰਦਰ ਸਿੰਘ ਕਲਕੱਤਾ, ਪਰਮਜੀਤ ਸਿੰਘ ਮਾਨ, ਸੁਖਵਿੰਦਰ ਸਿੰਘ ਧਾਲੀਵਾਲ, ਪਰਮਿੰਦਰ ਸਿੰਘ ਸ਼ੰਮੀ, ਜੱਗਾ ਸਿੰਘ ਸੰਧੂ, ਬੂਟਾ ਸਿੰਘ ਗਿੱਲ, ਜਗਤਾਰ ਸਿੰਘ ਧਨੌਲਾ, ਬਲਰਾਜ ਸਿਘ, ਗਿੱਲ, ਵਿਨੋਦ ਕੁਮਾਰ ਚੋਬਰ, ਰਜਨੀਸ਼ ਭੋਲਾ, ਬਲਵੰਤ ਸਿੰਘ ਸੇਖਾ, ਦਰਸ਼ਨ ਸਿੰਘ ਸੇਖਾ, ਭਗਤ ਸਿੰਘ ਜਲੂਰ, ਸੁਖਜੀਤ ਕੌਰ ਸੁੱਖੀ, ਰਾਜਿੰਦਰ ਕੌਰ ਤੋ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸਬੀ ਆਗੂ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: