ਸਾਡੇ ‘ਚ ਹੋ ਰਹੀ ਕੌਮੀ ਏਕਤਾ ਹੀ ਇਕ ਵੱਡੀ ਜਿੱਤ :ਦਬੜੀਖਾਨਾ

ਸਾਡੇ ‘ਚ ਹੋ ਰਹੀ ਕੌਮੀ ਏਕਤਾ ਹੀ ਇਕ ਵੱਡੀ ਜਿੱਤ :ਦਬੜੀਖਾਨਾ
ਸਮੁੱਚੇ ਨੌਜਵਾਨ ਵਰਗ ਨੂੰ ਸਰਬੱਤ ਖਾਲਸਾ ਵਿਚ ਸ਼ਾਮਿਲ ਹੋਣ ਦੀ ਅਪੀਲ

fdk-2ਫਰੀਦਕੋਟ,6 ਨਵੰਬਰ ( ਜਗਦੀਸ਼ ਬਾਂਬਾ ) ਸਰਦਾਰੀਆਂ ਟ੍ਰੱਸਟ ਪੰਜਾਬ ਦੀ ਸਮੁੱਚੀ ਟੀਮ ਵੱਲੋ ਪ੍ਰੈਸ ਬਿਆਨ ਜਾਰੀ ਕਰਦਿਆਂ ਸਮੁੱਚੇ ਨੌਜਵਾਨ ਵਰਗ ਨੂੰ 10 ਨਵੰਬਰ ਨੂੰ ਦਮਦਮਾ ਸਾਹਿਬ ਵਿਖੇ ਹੋਣ ਜਾ ਰਹੇ ਸਰਬੱਤ ਖਾਲਸਾ ‘ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ। ਟਰੱਸਟ ਦੇ ਚੈਅਰਮੇਨ ਸਤਨਾਮ ਸਿੰਘ ਦਬੜੀਖਾਨਾ ਨੇ ਕਿਹਾ ਕਿ ਪਿਛਲੇਂ ਸਮੇਂ ਤੋ ਲਗਾਤਾਰ ਹੋ ਰਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸਾਡੀ ਸੁਪਰੀਮ ਸ਼੍ਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਜਾਦ ਕਰਵਾਉਣ ਲਈ ਸਰਬੱਤ ਖਾਲਸਾ ਇਕ ਵਧੀਆਂ ਪਲੇਟਫਾਰਮ ਹੈ,ਜਿਸ ਦੀ ਅਗਵਾਈ ਜੱਥੇਦਾਰ ਅਕਾਲ ਤਖਤ ਜਗਤਾਰ ਸਿੰਘ ਹਵਾਰਾ ਕਰ ਰਹੇ ਹਨ ਅਤੇ ਦੁਜੀ ਵੱਡੀ ਗੱਲ ਇਹ ਹੈ ਕਿ ਇਸ ਪ੍ਰੋਗਰਾਮ ਨੂੰ ਲੈ ਕੇ ਸਮੁੱਚੀ ਕੌਮ ਦੀ ਹੋ ਰਹੀ ਏਕਤਾ ਹੀ ਸਾਰਿਆਂ ਲਈ ਇਕ ਵੱਡੀ ਜਿੱਤ ਹੋਵੇਗੀ। ਉਨਾਂ ਦੱਸਿਆਂ ਕਿ ਪਿਛਲੇਂ ਸਰਬੱਤ ਖਾਲਸਾ ਤੇ ਥਾਪੇ ਗਏ ਤਿੰਨੋ ਜਥੇਦਾਰ ਅਤੇ ਪੰਜ ਪਿਆਰੇ ਸਹਿਬਾਨ ਅਤੇ ਸਮੁੱਚੀਆਂ ਸਿੱਖ ਜੱਥੇਬੰਦੀਆਂ ਦੀ ਯੋਗ ਅਗਵਾਈ ਵਿਚ ਸਾਡੀ ਕੌਮ ਨੂੰ ਇਕ ਨਵੀ ਦਿਸ਼ਾ ਮਿਲੇਗੀ ਅਤੇ ਨੌਜਵਾਨ ਵਰਗ ਵਿਚ ਇਕ ਨਵਾਂ ਜੋਸ਼ ਭਰੇਗਾ। ਸਰਦਾਰੀਆਂ ਟਰੱਸਟ ਵੱਲੋਂ ਇਸ ਵੱਡੇ ਕਾਰਜ ਲਈ ਪੂਰਨ ਹਿਮਾਇਤ ਕੀਤੀ ਜਾਂਦੀ ਹੈ,ਜਿਸ ਲਈ ਸਾਡੀ ਸੰਸਥਾ ਵੱਡੇ ਕਾਫਲੇ ਸਮੇਤ ਸਰਬੱਤ ਖਾਲਸਾ ਵਿਚ ਸ਼ਮੂਲੀਅਤ ਕਰੇਗੀ। ਆਖੀਰ ਵਿਚ ਉਨਾਂ ਨੇ ਸਰਬੱਤ ਖਾਲਸਾ ਦੇ ਆਗੂਆ ਦੀ ਹੋ ਰਹੀ ਗ੍ਰਿਫਤਾਰੀ ਦੀ ਘੋਰ ਨਿੰਦਾ ਕੀਤੀ ਅਤੇ ਬੁਖਲਾਹਟ ਦੀ ਨਿਸ਼ਾਨੀ ਦੱਸਿਆਂ , ਉਨਾਂ ਸ਼੍ਰ ਸਿਮਰਨਜੀਤ ਸਿੰਘ ਮਾਨ ਦੇ ਬਿਆਨ ਦੀ ਕਦਰ ਕਰਦਿਆਂ ਉਹਨਾਂ ਦੇ ਜਜਬਾਤਾ ਨੂੰ ਬਿਲਕੁੱਲ ਜਾਇਜ ਕਰਾਰ ਦਿੱਤਾ। ਇਸ ਮੌਕੇ ਗੁਰਸੇਵਕ ਸਿੰਘ ਭਾਣਾ,ਗੁਰਜੀਤ ਸਿੰਘ ਬਾਜਾਖਾਨਾ,ਜਸਬੀਰ ਸਿੰਘ ਲੋਗੋਵਾਲ,ਗੁਰਪ੍ਰੀਤ ਸਿੰਘ,ਪ੍ਰਦੀਪ ਸਿੰਘ ਖਾਲਸਾ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: