ਸਾਝੇ ਫੋਰਮ ਦੇ ਸੱਦੇ ਤੇ ਸਥਾਨਕ ਪਾਵਰਕਾਮ ਦਫਤਰ ਵਿਖੇ ਅਰਥੀ ਫੂਕ ਮੁਜ਼ਾਹਰਾ

ਸਾਝੇ ਫੋਰਮ ਦੇ ਸੱਦੇ ਤੇ ਸਥਾਨਕ ਪਾਵਰਕਾਮ ਦਫਤਰ ਵਿਖੇ ਅਰਥੀ ਫੂਕ ਮੁਜ਼ਾਹਰਾ

img-20161014-wa0088ਭਗਤਾ ਭਾਈ ਕਾ 14 ਅਕਤੂਬਰ (ਸਵਰਨ ਸਿੰਘ ਭਗਤਾ) ਅੱਜ ਟੀ ਐ ਯੂ ਮੰਡਲ ਭਗਤਾ ਭਾਈ ਕਾ ਦੇ ਸਮੂਹ ਮੁਲਾਜ਼ਮਾਂ ਵਲੋਂ ਸਾਂਝੇ ਫੋਰਮ ਪੰਜਾਬ ਦੇ ਸੱਦੇ ਤੇ ਸਥਾਨਕ ਪਾਵਰਕਾਮ ਦਫਤਰ ਵਿਖੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ 15 /1/2016 ਦੇ ਸਮਝੌਤੇ ਅਨੁਸਾਰ ਪੇ ਗ੍ਰੇਡ ਵਿਚ ਵਾਧਾ ਕੀਤਾ ਜਾਵੇ ਸੋਧਿਆ ਹੋਇਆ ਪੇ ਗ੍ਰੇਡ ਵਰਕਚਾਰਜ ਕਾਮਿਆਂ ਤੇ ਲਾਗੂ ਕੀਤਾ ਜਾਵੇ, ਕੈਟਾਗਰੀ ਸਕੇਲ ਅਤੇ ਸਮਾਬੱਧ ਸਕੇਲ ਵੀ ਜਾਰੀ ਕੀਤਾ ਜਾਵੇ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਖਾਲੀ ਪਈਆ ਅਸਾਮੀਆਂ ਤੇ ਰੈਗੂਲਰ ਭਰਤੀ ਕੀਤੀ ਜਾਵੇ ਆਦਿ ਮੰਗਾਂ ਲਾਗੂ ਕਰਨ ਦੀ ਸਰਕਾਰ ਤੋਂ ਮੰਗ ਕੀਤੀ। ਇਸ ਮੌਕੇ ਮਲਕੀਤ ਸਿੰਘ, ਰਾਜੇਸ਼ ਕੁਮਾਰ, ਸਿਕੰਦਰ ਸਿੰਘ, ਦਰਸ਼ਨ ਲਾਲ, ਗੁਰਮੇਲ ਸਿੰਘ ਸੇਮਾ, ਬਲਵੀਰ ਸਿੰਘ, ਹਰਮੰਦਰ ਸਿੰਘ, ਬਲਜੀਤ ਸਿੰਘ, ਮੱਘਰ ਸਿੰਘ, ਸ਼ਮਸ਼ੇਰ ਸਿੰਘ, ਬਿੰਦਰ ਸਿੰਘ, ਪੂਰਨ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਪਰੋਕਤ ਮੰਗਾਂ ਦਾ ਹੱਲ ਨਾ ਕੀਤਾ ਅਤੇ ਸਸਪੈਂਡ ਕੀਤੇ ਆਗੂਆਂ ਨੂੰ ਬਹਾਲ ਨਾ ਕੀਤਾ ਤਾਂ ਸੰਘਰਸ਼ ਹੋਰ ਵੀ ਤੇਜ ਕੀਤਾ ਜਾਵੇਗਾ ਅਤੇ 20 ਅਤੇ 21 ਅਕਤੂਬਰ ਨੂੰ ਹੈਡ ਆਫਿਸ ਪਟਿਆਲਾ ਦਫਤਰ ਅੱਗੇ ਵਿਸਾਲ ਧਰਨਾ ਦਿੱਤਾ ਜਾਵੇਗਾ।

Share Button

Leave a Reply

Your email address will not be published. Required fields are marked *

%d bloggers like this: