ਸਾਗ

ss1

ਸਾਗ

ਵਧੀਆ ਕਿੰਨੀ ਸਬਜ਼ੀ ਬਣੀ ਹੋਵੇ ।
ਸਾਗ ਬਰਾਬਰ ਕੋਈ ਨਾ ਖੜੀ ਹੋਵੇ।
ਦਿਲ ਕਰਦਾ ਹੈ ਖਾਈ ਜਾਈਏ।
ਚਮਚਾ ਵਿੱਚ ਘਿਉ ਦਾ ਪਾਈਏ।
ਮਿਹਨਤ ਬਾਹਲੀ ਕਰਨੀ ਪੈਂਦੀ!
ਸ਼ਬਜੀ ਨਾ ਫਿਰ ਧਰਨੀ ਪੈਂਦੀ।
ਨਾਲ ਮੱਕੀ ਦੀ ਜੇ ਰੋਟੀ ਹੋਜੇ ।
ਦੁਗਣਾ ਫਿਰ ਸਵਾਦ ਹੀ ਹੋਜੇ ।
ਅੱਜ ਕਈ ਗੈਸ ਉੱਤੇ ਬਣਾਉਦੇਂ ।
ਕੂਕਰ ਵਿੱਚ ਨੇ ਸੀਟੀ ਲਗਾਉਦੇ।
ਸੀਟੀ ਜਦ ਵੀ ਕੂਕਰ ਵਜਾਵੇ ।
ਰੋ ਕੇ ਇਹ ਵੀ ਬਾਹਰ ਨੂੰ ਆਵੇ।
ਯੁੱਗ ਮਸ਼ੀਨੀ ਬਦਲੇ ਕੰਮ ਕਾਰੇ ।
ਸਾਗ ਨੂੰ ਖੁਸ਼ ਹੋਕੇ ਖਾਂਦੇ ਸਾਰੇ ।
ਮੌਸਮ ਜਦ ਗਰਮੀ ਦਾ ਆਉਦਾਂ ।
ਫਿਰ ਨਾ ਕੋਈ ਸਾਗ ਬਣਾਉਦਾਂ।
ਆਉ ਰਲ ਮਿਲ ਖਾਈਏ ਸਾਰੇ।
ਸਾਗ ਤੋਂ ਜਾਈਏ ਬਲਿਹਾਰੇ।
‘ਸੁੱਖੀ’ ਹੁਣੇ ਬਣਾ ਕੇ ਲਿਆਈ।
“ਸਾਗ”ਇਹ ਕਵਿਤਾ ਲਿਖਵਾਈ ।।

ਸਤਵੰਤ ਕੌਰ ਸੁੱਖੀ

Share Button

Leave a Reply

Your email address will not be published. Required fields are marked *