ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jun 27th, 2020

ਸਾਗਾ ਵਲੋਂ ਗਾਇਕ ਜਗਮੀਤ ਬਰਾੜ ਤੇ ਅਵਨੀਤ ਕੌਰ ਦਾ ਗੀਤ ‘ਤਾਨਾਸ਼ਾਹ’ ਰਿਲੀਜ਼

ਸਾਗਾ ਵਲੋਂ ਗਾਇਕ ਜਗਮੀਤ ਬਰਾੜ ਤੇ ਅਵਨੀਤ ਕੌਰ ਦਾ ਗੀਤ ‘ਤਾਨਾਸ਼ਾਹ’ ਰਿਲੀਜ਼

ਚੰਡੀਗੜ੍ਹ 29 ਨਵੰਬਰ (ਜਵੰਦਾ): ਬੁਲੰਦ ਆਵਾਜ਼ ਦੇ ਮਾਲਕ ਸੁਰੀਲੇ ਗਾਇਕ ਜਗਮੀਤ ਬਰਾੜ ਨੂੰ ਸੰਗੀਤ ਦੇ ਖੇਤਰ ਦੀ ਵੱਡੀ ਕੰਪਨੀ ਸਾਗਾ ਮਿਊਜ਼ਿਕ ਵਲੋਂ ਉਸਦੇ ਗੀਤ ‘ਤਾਨਾਸ਼ਾਹ’ ਨਾਲ ਅੱਜ ਬੜੇ ਜੋਸ਼ੋ ਖ਼ਰੋਸ਼ ਨਾਲ ਰਿਲੀਜ਼ ਕੀਤਾ ਗਿਆ। ਇਸ ਗੀਤ ਨੂੰ ਜਗਮੀਤ ਬਰਾੜ ਨੇ ਖੁਦ ਹੀ ਲਿਖਿਆ ਹੈ ਤੇ ਸੰਗੀਤ ਦੇਸੀ ਕਰੀਊ ਨੇ ਦਿੱਤਾ ਹੈ। ‘ਲੋੜ ਪਈ ਤਾਂ ਗ਼ਦਰ ਮਚਾ ਦਿਉ…’ ਬਹੁਤ ਹੀ ਖੂਬਸੁਰਤ ਸ਼ਬਦਾਵਲੀ ‘ਚ ਲਿਖਿਆ ਜੋਸ਼ੀਲਾ ਗੀਤ ਹੈ। ਇਸ ਗੀਤ ਨੂੰ ਅਮਰਪ੍ਰੀਤ ਜੀ ਐੱਸ ਛਾਬੜਾ ਨੇ ਨਿਰਦੇਸ਼ਨ ਦਿੱਤਾ ਹੈ। ਸਾਗਾ ਕੰਪਨੀ ਦੇ ਸੁਮੀਤ ਸਿੰਘ ਨੇ ਦੱਸਿਆ ਕਿ ਜਗਮੀਤ ਇੱਕ ਬਹੁਤ ਹੀ ਸੁਰੀਲਾ ਤੇ ਦਮਦਾਰ ਗਾਇਕ ਹੈ। ਇਸ ਗੀਤ ਦਾ ਵੀਡਿਉ ਬਹੁਤ ਹੀ ਪ੍ਰਭਾਵਸ਼ਾਲੀ ਹੈ ਜੋ ਦਰਸ਼ਕਾਂ ਨੂੰ ਬਹੁਤ ਪਸੰਦ ਆਵੇਗਾ।

ਇਸ ਗੀਤ ਵਿੱਚ ਗਾਇਕ ਜਗਮੀਤ ਬਰਾੜ ਨਾਲ ਮਸ਼ਹੂਰ ਟੀ ਵੀ ਸਟਾਰ ਤੇ ਸੋਸ਼ਲ ਮੀਡੀਆ ਕੁਈਨ ਅਵਨੀਤ ਕੌਰ ਵੀ ਨਜ਼ਰ ਆਵੇਗੀ। ਅਵਨੀਤ ਕੌਰ ਇੱਕ ਉਹ ਸ਼ਖਸੀਅਤ ਹੈ ਜੋ ਟਿੱਕਟੋਕ ਅਤੇ ਇੰਸਟਾਂਗ੍ਰਾਮ ‘ਤੇ ਵੱਡੀ ਫੈਨ ਫੈਲੋਇੰਗ ਰੱਖਦੀ ਹੈ। ਅੱਜ ਰਿਲੀਜ਼ ਹੋਏ ਇਸ ਗੀਤ ਨੂੰ ਦਰਸ਼ਕਾਂ ਵਲੋਂ ਵੱਡਾ ਹੁੰਗਾਰਾਂ ਮਿਲ ਰਿਹਾ ਹੈ। ਗਾਇਕ ਜਗਮੀਤ ਬਰਾੜ ਬਾਰੇ ਗੱਲ ਕਰਦਿਆਂ ਸੁਮੀਤ ਜੀ ਨੇ ਕਿਹਾ ਕਿ ਤਕਰੀਬਨ ਦੋ ਕੁ ਸਾਲ ਪਹਿਲਾਂ ਇਸ ਗਾਇਕ ਨਾਲ ਜਦ ਮੁਲਾਕਾਤ ਹੋਈ ਸੀ ਤਾਂ ਇਹ ਕਾਫ਼ੀ ਪ੍ਰੇਸ਼ਾਨ ਤੇ ਮੁਸ਼ਕਲ ਵਿਚ ਸੀ ਜਦ ਉਸਨੇ ਦੱਸਿਆ ਕਿ ਇਕ ਨਾਮੀਂ ਗਾਇਕ ਵਲੋਂ ਉਸ ਦੇ ਗੀਤਾਂ ਦਾ ਸੋਸ਼ਣ ਕੀਤਾ ਗਿਆ ਤਾਂ ਸੁਮੀਤ ਸਿੰਘ ਨੇ ਉਸਨੂੰ ਹੌਸਲਾ ਦਿੰਦਿਆਂ ਵਾਅਦਾ ਕੀਤਾ ਕਿ ਉਹ ਉਸਨੂੰ ਆਪਣੀ ਕੰਪਨੀ ਵਿੱਚ ਵੱਡੀ ਪੱਧਰ ‘ਤੇ ਰਿਲੀਜ਼ ਕਰਨਗੇ, ਸੋ ਅੱਜ ਇਹ ਵਾਅਦਾ ਪੂਰਾ ਕਰ ਵਿਖਾਇਆ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: