ਸਾਈਕਲ ਯਾਤਰਾ ਕਰਕੇ ਸਿੱਖਿਆ ‘ਚ ਬਰਾਬਰੀ ਦਾ ਸੰਦੇਸ਼ ਫੈਲਾ ਰਹੇ ਰਾਧੇਸ਼ਿਆਮ ਯਾਦਵ ਦਾ ਪੀਪਲਜ ਫਰਸਟ ਲੁਧਿਆਣਾ ਨੇ ਕੀਤਾ ਸਵਾਗਤ ਯਾਦਵ ਵਰਗੇ ਲੋਕਾਂ ਦਾ ਸਨਮਾਨ ਕੀਤਾ ਜਾਂਦਾ ਰਹੇਗਾ—ਦੀਵਾਨ 

ss1

ਸਾਈਕਲ ਯਾਤਰਾ ਕਰਕੇ ਸਿੱਖਿਆ ‘ਚ ਬਰਾਬਰੀ ਦਾ ਸੰਦੇਸ਼ ਫੈਲਾ ਰਹੇ ਰਾਧੇਸ਼ਿਆਮ ਯਾਦਵ ਦਾ ਪੀਪਲਜ ਫਰਸਟ ਲੁਧਿਆਣਾ ਨੇ ਕੀਤਾ ਸਵਾਗਤ

ਯਾਦਵ ਵਰਗੇ ਲੋਕਾਂ ਦਾ ਸਨਮਾਨ ਕੀਤਾ ਜਾਂਦਾ ਰਹੇਗਾ—ਦੀਵਾਨ

Inline image

ਨਿਊਯਾਰਕ /ਲੁਧਿਆਣਾ, 20 ਜੂਨ( ਰਾਜ ਗੋਗਨਾ )—-ਦੇਸ਼ ਦੇ ਸਾਂਸਦਾਂ ਤੇ ਵਿਧਾਇਕਾਂ ਵੱਲੋਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ‘ਚ ਪੜ੍ਹਾਏ ਜਾਣ ਦੀ ਮੰਗ ਨੂੰ ਲੈ ਕੇ ਹੁਣ ਤੱਕ ਕਰੀਬ 3,000 ਕਿਲੋਮੀਟਰ ਦੀ ਸਾਈਕਲ ਯਾਤਰਾ ਕਰ ਚੁੱਕੇ ਉਤਰ ਪ੍ਰਦੇਸ਼ ਦੇ ਬਲਿਆ ਜ਼ਿਲ੍ਹੇ ਦੇ ਰਾਧੇਸ਼ਿਆਮ ਯਾਦਵ ਦਾ ਲੁਧਿਆਣਾ ਪਹੁੰਚਣ ‘ਤੇ ਪੀਪਲਜ਼ ਫਰਸਟ ਲੁਧਿਆਣਾ ਦੇ ਪ੍ਰਧਾਨ ਪਵਨ ਦੀਵਾਨ ਦੀ ਅਗੁਵਾਈ ‘ਚ ਸੰਸਥਾ ਵੱਲੋਂ ਸਨਮਾਨ ਕੀਤਾ ਗਿਆ।

ਇਸ ਦੌਰਾਨ ਰਾਧੇਸ਼ਿਆਮ ਯਾਦਵ ਨੇ ਦੱਸਿਆ ਕਿ ਉਨ੍ਹਾਂ ਦਾ ਉਦੇਸ਼ ਹੈ ਕਿ ਜਿੰਨੇ ਵੀ ਮੌਜ਼ੂਦਾ ਤੇ ਸਾਬਕਾ ਸੰਸਦ ਮੈਂਬਰ ਤੇ ਵਿਧਾਇਕ ਹਨ, ਉਹ ਆਪੋ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ‘ਚ ਪੜ੍ਹਾਉਣ, ਤਾਂ ਜੋ ਸਰਕਾਰੀ ਸਕੂਲਾਂ ਦਾ ਮਿਆਰ ਸੁਧਰ ਸਕੇ। ਉਨ੍ਹਾਂ ਨੇ ਦੱਸਿਆ ਕਿ ਉਹ ਹੁਣ ਤੱਕ ਕਰੀਬ 3,000 ਕਿਲੋਮੀਟਰ ਸਾਈਕਲ ਚਲਾ ਚੁੱਕੇ ਹਨ, ਜਿਹੜੇ ਹੁਣ ਪੰਜਾਬ ‘ਚ ਸ਼ਹੀਦਾਂ ਦੀ ਧਰਤੀ ਅੰਮ੍ਰਿਤਸਰ ਸਥਿਤ ਜਲੀਆਂਵਾਲਾ ਬਾਗ ਤੋਂ ਚੁੱਕੇ ਲੁਧਿਆਣਾ ਪਹੁੰਚੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਲੀ ‘ਚ ਮਿਲ ਕੇ ਆਪਣੀ ਮੰਗ ਰੱਖਣਗੇ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਆਪਣੀ ਇਸ ਯਾਤਰਾ ਦੀ ਸ਼ੁਰੂਆਤ ਫਰਵਰੀ ‘ਚ ਜੈਪ੍ਰਕਾਸ਼ ਨਰਾਇਣ ਦੀ ਧਰਤੀ ਬਲਿਆ ਤੋਂ ਕੀਤੀ ਸੀ ਤੇ ਉਦੋਂ ਤੋਂ ਦੇਸ਼ ਦੇ ਵੱਖੋਂ ਵੱਖ ਹਿੱਸਿਆਂ ‘ਚ ਜਾ ਚੁੱਕੇ ਹਨ। ਉਹ ਨੌਜ਼ਵਾਨਾਂ ਨੂੰ ਲੋਕ ਸਭਾ ਚੋਣਾਂ ‘ਚ ਇਸ ਅਭਿਆਨ ਨੂੰ ਅੱਗੇ ਵਧਾਉਣ ਦੀ ਅਪੀਲ ਕਰਦੇ ਹਨ। ਉਨ੍ਹਾਂ ਨੇ ਇਸ ਮੌਕੇ ਪੀਪਲਜ਼ ਫਰਸਟ ਐਨਜੀਓ ਦਾ ਧੰਨਵਾਦ ਕੀਤਾ।
ਰਾਧੇਸ਼ਿਆਮ ਯਾਦਵ ਦਾ ਸਨਮਾਨ ਕਰਨ ਵਾਲੀ ਐਨਜੀਓ ਦੇ ਸੰਸਥਾਪਕ ਪ੍ਰਧਾਨ ਦੀਵਾਨ ਨੇ ਕਿਹਾ ਕਿ ਸਾਂਸਦਾਂ ਤੇ ਵਿਧਾਇਕਾਂ ਦੇ ਬੱÎਚਿਆਂ ਦੀ ਤਰ੍ਹਾਂ ਆਈਏਐਸ ਤੇ ਆਈਪੀਐਸ ਅਫਸਰਾਂ ਦੇ ਬੱਚਿਆਂ ਨੂੰ ਵੀ ਸਰਕਾਰੀ ਸਕੂਲਾਂ ‘ਚ ਪੜ੍ਹਾਇਆ ਜਾਣਾ ਚਾਹੀਦਾ ਹੈ, ਤਾਂ ਜੋ ਸਰਕਾਰੀ ਸਕੂਲਾਂ ਦਾ ਪੱਧਰ ਨਿਜੀ ਸਕੂਲਾਂ ਦੇ ਮੁਕਾਬਲੇ ਆ ਸਕੇ। ਇਸ ਨਾਲ ਲੋੜਵੰਦ ਵਰਗਾਂ ਨੂੰ ਫਾਇਦਾ ਹੋਵੇਗਾ। ਅਸੀਂ ਅਜਿਹੇ ਨੌਜ਼ਵਾਨਾਂ ਦਾ ਧੰਨਵਾਦ ਕਰਦੇ ਰਹਾਂਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਸਤਵਿੰਦਰ ਜਵੱਦੀ, ਇੰਦਰਜੀਤ ਕਪੂਰ, ਰਜਨੀਸ਼ ਚੋਪੜਾ, ਨਵਨੀਸ਼ ਮਲਹੋਤਰਾ, ਬਲਜੀਤ ਅਹੂਜਾ, ਰੋਹਿਤ ਪਾਹਵਾ, ਪੰਕਜ, ਮਨੀ ਖੇਵਾ, ਅਜ਼ਾਦ ਸ਼ਰਮਾ, ਮਨੁ ਚੌਧਰੀ, ਦੀਪਕ ਹੰਸ, ਸੰਨੀ ਹੰਸ, ਗੁਰਦੀਪ ਸਿੰਘ ਆਹਲੂਵਾਲੀਆ, ਡਾ. ਓਂਕਾਰ ਸ਼ਰਮਾ, ਅਨਿਲ ਪੱਪੀ ਵੀ ਮੌਜ਼ੂਦ ਰਹੇ।
Share Button