Mon. Sep 23rd, 2019

ਸਾਈਕਲਿੰਗ ਦਾ ਮਹਾਂਕੁੰਭ ਹਿਮਾਲੀਅਨ ਐਮ.ਟੀ.ਵੀ ਚੈਲੇਂਜ ਚੈਂਪੀਅਨਸ਼ਿਪ

ਸਾਈਕਲਿੰਗ ਦਾ ਮਹਾਂਕੁੰਭ ਹਿਮਾਲੀਅਨ ਐਮ. ਟੀ. ਵੀ. ਚੈਲੇਂਜ ਚੈਂਪੀਅਨਸ਼ਿਪ

ਭਾਰਤ ਅੰਦਰ ਸਾਈਕਲਿੰਗ ਦਾ ਉਤਸ਼ਾਹ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਤੇ ਸਾਈਕਲਿੰਗ ਖੇਡ ਆਮ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਹੀ ਹੈ।ਪਿਛਲੇ ਦਿਨੀਂ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਾਈਕਲਿੰਗ ਰੇਸਾਂ ਭਾਰਤ ਵਿੱਚ ਹੋਈਆਂ ਜਿਸ ਵਿੱਚ ਪੂਰੇ ਭਾਰਤ ਤੋਂ ਸਾਈਕਲਿਸਟਾਂ ਨੇ ਭਾਗ ਲਿਆ। ਕੁਝ ਖਾਸ ਸਾਈਕਲਿੰਗ ਰੇਸਾਂ ਵਿੱਚ ਹੁਸ਼ਿਆਰਪੁਰ ਰੇਸ, ਮੁੰਬਈ-ਪੂਨਾ ਵਰਗੀਆਂ ਰਾਸ਼ਟਰੀ ਪੱਧਰ ਦੀਆਂ ਰੇਸਾਂ ਵਿੱਚ ਪੂਰੇ ਭਾਰਤ ਤੋਂ ਸਾਈਕਲਿਸਟਾਂ ਨੇ ਹਿੱਸਾ ਲਿਆ ਜਿੱਥੇ ਇਨ੍ਹਾਂ ਰੇਸਾਂ ਵਿੱਚ ਪ੍ਰੋਫੈਸ਼ਨਲ ਸਾਈਕਲਿਸਟਾਂ ਨੇ ਆਪਣਾ ਦਮਖਮ ਦਿਖਾਇਆ ਉੱਥੇ ਉਭਰਦੇ ਸਾਈਕਲਿਸਟਾਂ ਨੇ ਵੀ ਆਪਣਾ ਪ੍ਰਦਰਸ਼ਨ ਕੀਤਾ। ਪਿਛਲੇ ਕੁਝ ਕੁ ਸਮੇਂ ਤੋਂ ਅੰਤਰਰਾਸ਼ਟਰੀ ਪੱਧਰ ਤੇ ਭਾਰਤੀ ਸਾਈਕਲਿਸਟਾਂ ਨੇ ਆਪਣੀ ਵੱਖਰੀ ਪਹਿਚਾਣ ਬਣਾਈ ।

ਟਰੈਕ ਸਾਈਕਲਿੰਗ ਈਵੈਂਟਾਂ ਚ ਸਾਈਕਲਿਸਟਾਂ ਨੇ ਏਸ਼ੀਆਈ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਅਤੇ ਏਸ਼ੀਅਨ ਕੱਪ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਲਈ ਸੋਨ ਤਗ਼ਮੇ ਜਿੱਤੇ ਅਤੇ ਨਾਲ ਕਈ ਅੰਤਰਰਾਸ਼ਟਰੀ ਕੀਰਤੀਮਾਨ ਵੀ ਸਥਾਪਤ ਕੀਤੇ ਜਿਨ੍ਹਾਂ ਵਿੱਚੋਂ ਏਸ਼ੀਆਈ ਦੇਸ਼ ਵਿੱਚ ਭਾਰਤ ਪਹਿਲਾ ਮੁਲਕ ਹੈ ਜਿਸ ਨੇ ਚਾਰ ਸੋਨ ਤਗਮੇ ਇੱਕੋ ਸਮੇਂ ਵਿੱਚ ਚਾਰ ਈਵੈਂਟਾਂ ਵਿੱਚ ਹਾਸਲ ਕੀਤੇ ਹੋਣ।ਆਓ ਹੁਣ ਗੱਲ ਕਰਦੇ ਹਾਂ ਇੱਕ ਹੋਰ ਅੰਤਰਰਾਸ਼ਟਰੀ ਸਾਈਕਲਿੰਗ ਈਵੈਂਟ ਦੀ ਜੋ ਪਿਛਲੇ ਦਿਨੀਂ 18 ਤੋ 26 ਅਪਰੈਲ ਨੂੰ ਉੱਤਰਾਖੰਡ ਦੇ ਨੈਨੀਤਾਲ ਵਿਖੇ ਹੋਇਆ।ਇਸ ਮਾਊਂਟਨ ਬਾਈਕ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ 78 ਸਾਈਕਲਿਸਟਾਂ ਨੇ ਹਿੱਸਾ ਲਿਆ।

ਇਸ ਮਾਊਂਟਨ ਬਾਈਕ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ 16 ਦੇਸ਼ਾਂ ਦੇ ਸਾਈਕਲਿਸਟਾਂ ਨੇ ਹਿੱਸਾ ਲਿਆ।ਇਸ ਰੇਸ ਵਿੱਚ ਸਿੰਗਾਪੁਰ, ਮਲੇਸ਼ੀਆ ,ਜਰਮਨੀ ਭਾਰਤ ਸਮੇਤ ਕਈ ਦੇਸ਼ਾਂ ਦੇ ਸਾਈਕਲਿਸਟਾਂ ਨੇ ਆਪਣੇ ਆਪਣੇ ਦੇਸ਼ ਲਈ ਪ੍ਰਦਰਸ਼ਨ ਕੀਤਾ।ਇਹ ਰੇਸ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਇਹ ਉੱਚੀਆਂ ਪਹਾੜੀਆਂ, ਨੀਵੇਂ ਰਸਤਿਆਂ ਵਿੱਚੋ ਦੀ ਹੁੰਦੀ ਹੋਈ ਇਹ ਰੇਸ ਸਮਾਪਤ ਹੁੰਦੀ ਹੈ।ਇਹ ਫੋਰਥ ਅਡੀਸ਼ਨ ਅਲਟੀਮੇਟ ਉੱਤਰਾਖੰਡ ਹਿਮਾਲੀਅਨ ਐਮਟੀਵੀ ਚੈਲੇਂਜ ਚੈਂਪੀਅਨਸ਼ਿਪ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਅਤੇ ਉੱਤਰਾਖੰਡ ਸਰਕਾਰ ਦੇ ਸਹਿਯੋਗ ਨਾਲ ਕਰਵਾਈ ਗਈ।ਅਜਿਹੀਆਂ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੀਆਂ ਸਾਈਕਲਿੰਗ ਚੈਂਪੀਅਨਸ਼ਿਪ ਨਾਲ ਭਾਰਤੀ ਸਾਈਕਲਿਸਟਾਂ ਨੂੰ ਕਾਫੀ ਤਜਰਬਾ ਮਿਲੇਗਾ।ਇਸ ਰੇਸ ਵਿੱਚ ਭਾਰਤੀ ਸਾਈਕਲਿਸਟਾਂ ਦਾ ਪਰਦਰਸ਼ਨ ਸ਼ਾਨਦਾਰ ਰਿਹਾ।ਉਮੀਦ ਕਰਦੇ ਹਾਂ ਕਿ ਅਜਿਹੇ ਈਵਂੈਟਾਂ ਨਾਲ ਭਾਰਤ ਦੀ ਸਾਈਕਲਿੰਗ ਵਿੱਚ ਹੋਰ ਨਿਖਾਰ ਆਵੇਗਾ ਤੇ ਭਾਰਤੀ ਸਾਈਕਲਿਸਟ ਆਉਣ ਵਾਲੀਆਂ ਏਸ਼ੀਆਈ ਖੇਡਾਂ ਤੇ ਓਲੰਪਿਕ ਖੇਡਾਂ ਵਿੱਚ ਭਾਰਤੀ ਲਈ ਤਗਮੇ ਜਿੱਤਣਗੇ।

ਖੇਡ ਲੇਖਕ
ਜਗਦੀਪ ਸਿੰਘ ਕਾਹਲੋਂ
8288847042

Leave a Reply

Your email address will not be published. Required fields are marked *

%d bloggers like this: