ਸਾਇਕਲ ਵਾਲਾਂ ਬਾਬਾ

ss1

ਸਾਇਕਲ ਵਾਲਾਂ ਬਾਬਾ

ਅੱਜ ਮੇਰਾ ਮਨ ਬਹੁਤ ਉਦਾਸ ਸੀ। ਦੀਵਾਲੀ ਵਿਚ ਬਸ ਇਕ-ਦੋ ਦਿਨ ਬਾਕੀ ਸੀ ਤਨਖਾਹ ਦਾ ਅਜੇ ਵੀ ਕੁੱਝ ਪਤਾ ਨਹੀਂ ਸੀ ਮੈਂ ਪਿੰਡ ਜਾਣ ਤੋਂ ਪਹਿਲਾਂ ਘਰ ਵਾਸਤੇ ਸਮਾਨ ਵੀ ਖਰੀਦਣਾ ਸੀ ਮੈਂ ਆਪਣੇ ਆਫਿਸ ਤੋਂ ਬਾਹਰ ਆ ਢਾਬੇ ਤੇ ਬੈਠ ਗਿਆ ਮਿੱਠੀ – ਮਿੱਠੀ ਠੰਡੀ ਹਵਾ ਚਲ ਰਹੀ ਸੀ ਬਹੁਤ ਪੁਰਾਣੀਆਂ ਕੁਰਸੀਆਂ ਪਿੱਛਲਾ ਸਮਾਂ ਯਾਦ ਕਰਵਾਉਂਦਿਆਂ ਇਕ ਪਾਸੇ ਖੜਾ ਪੁਰਾਣਾ ਟੁੱਟਾ ਜਿਹਾ ਸਕੂਟਰ ਬਾਬਾ ਚਾਹ ਵਾਲਾਂ ਅਕਸਰ ਉਹਦੇ ਤੇ ਹੀ ਆਉਂਦਾ ਸੀ ਮੈਂ ਵੀ ਬਾਬੇ ਤੋਂ ਚਾਹ ਦਾ ਕੱਪ ਲੈ ਕੇ ਪੁਰਾਣੀ ਕੁਰਸੀ ਉਤੇ ਬੈਠ ਗਿਆ ਸਾਹਮਣੇ ਨਹਿਰ ਦਾ ਪੁੱਲ ਹਰ ਵਕਤ ਵਹਿਦਾ ਤਾਜ਼ਾ ਪਾਣੀ ਵੇਖ ਕੇ ਮਨ ਖੁਸ਼ ਹੁੰਦਾ । ਚਾਹ ਪੀਣ ਦਾ ਸਵਾਦ ਵੀ ਚਾਰ ਗੁਣਾਂ ਹੋ ਜਾਂਦਾ। ਢਾਬੇ ਦੇ ਨਾਲ ਲੱਗਦੇ ਪਿੰਡਾਂ ਦੇ ਬਾਬੇ ਸਾਰਾ ਦਿਨ ਉਸ ਢਾਬੇ ਤੇ ਬੈਠੇ ਰਹਿੰਦੇ ਉਹਨਾਂ ਦੀਆਂ ਗੱਲਾਂ ਸੁਣ ਕੇ ਸਵਾਦ ਆ ਜਾਂਦਾ ਸੀ ਬਾਬੇ ਅੱਜ ਕੱਲ ਦੇ ਮੁੰਡੇ – ਕੁੜੀਆਂ ਨੂੰ ਤਾਂ ਲੱਕੋ ਲੈਂਦੇ ਸੀ। ਵੈਸੇ ਵੀ ਵੱਡੇ ਸ਼ਹਿਰਾਂ ਦੀਆਂ ਗੱਲਾਂ ਹੀ ਕੁਝ ਹੋਰ ਹੁੰਦੀਆਂ ਨੇ ਪਿੰਡਾਂ ਵਾਲੇ ਸ਼ਹਿਰਾਂ ਨੂੰ ਭਜਦੇ ਨੇ ਅਤੇ ਸ਼ਹਿਰਾਂ ਵਾਲੇ ਹੁਣ ਚਾਂਹ ਕੇ ਵੀ ਪਿੰਡ ਨਹੀਂ ਮੁੜ ਸਕਦੇ। ਲੁਧਿਆਣੇ ਵਰਗੇ ਸ਼ਹਿਰ ਚੋਂ ਤਾਂ ਹੁਣ ਕਦੇ ਵੀ ਨਹੀਂ। ਮੈਂ ਦੇਖ ਕੇ ਹੈਰਾਨ ਹੋ ਜਾਂਦਾ ਸੀ ਲੁਧਿਆਣੇ ਵਰਗੇ ਸ਼ਹਿਰ ਦੇ ਪੜੇ – ਲਿਖੇ ਲੋਕ ਵੀ ਅਦਵਿਸ਼ਵਾਸ਼ਾ ਵਿਚ ਘਿਰੇ ਫਿਰਦੇ ਨੇ। ਸਵੇਰੇ ਤੋਂ ਸ਼ਾਮ ਤੱਕ ਪਤਾ ਨਹੀਂ ਕਿੰਨੇ ਹੀ ਪੜੇ – ਲਿਖੇ ਮੁੰਡੇ – ਕੁੜੀਆਂ ਚੋਂਲ, ਕਾਲੇ ਕੋਲੇ, ਨਾਰੀਅਲ, ਕਣਕ ਪਤਾ ਨਹੀਂ ਕੀ ਕੁਝ ਸਾਹਮਣੇ ਨਹਿਰ ਵਿਚ ਸੁੱਟ ਕੇ ਜਾਂਦੇ ਅਤੇ ਮੱਥਾ ਟੇਕਦੇ। ਜਦੋਂ ਵੀ ਕੋਈ ਗੱਡੀ ਵਿੱਚੋਂ ਸਮਾਨ ਸੁੱਟਣ ਆਉਂਦਾ ਤਾਂ ਉਹਨਾਂ ਨੂੰ ਦੇਖ ਕੇ ਬਾਬੇ ਉਚੀ – ਉਚੀ ਹੱਸਦੇ ਆਹ… ਦੇਖ ਲੋ ਅੱਜ ਕਲ ਦੇ ਪੜੇ – ਲਿਖੇ। ਉਸ ਰੋਡ ਤੇ ਇਕ ਨੌਜਵਾਨ ਤੁਰਦਾ ਫਿਰਦਾ ਰਹਿੰਦਾ ਸੀ ਉਸਦੇ ਦਿਮਾਗ ਵਿਚ ਫਰਕ ਹੋਣ ਕਰਕੇ ਸਾਰੇ ਉਸਨੂੰ ਪਾਗਲ ਬੋਲਦੇ ਸੀ ਵੱਡੀ – 2 ਉਸਦੀ ਦਾੜ੍ਹੀ, ਮੈਲਾ ਜਿਹਾ ਲਾਲ – ਕਾਲੇ ਰੰਗ ਦਾ ਬੈਗ ਉਸਦੇ ਮੋਢੇ ਉਤੇ ਹਮੇਸ਼ਾ ਟੰਗਿਆ ਰਹਿੰਦਾ ਉਹਦੇ ਮੂੰਹ ਵਿਚੋਂ ਲਾਰਾ ਟਪਕਣ ਨਾਲ ਉਹਦੇ ਚਿਹਰੇ ਵੱਲ ਦੇਖਣਾ ਵੀ ਮੁਸ਼ਕਿਲ ਹੁੰਦਾ ਸੀ। ਸਾਰਾ ਦਿਨ ਭੁੱਖੇ ਭਾਣੇ ਉਸ ਨੇ ਨਹਿਰ ਦੇ ਕਿਨਾਰੇ ਤੁਰਦੇ ਰਹਿਣਾ ਜਦੋਂ ਕੋਈ ਫਲਾਂ ਦੀਆਂ ਭਰੀਆਂ ਟੋਕਰੀਆਂ ਨਹਿਰ ਵਿਚ ਸੁੱਟਣ ਲੱਗਦਾ ਤਾਂ ਉਹ ਉੱਚੀ-ਉੱਚੀ ਚੀਕਾਂ ਮਾਰ ਕੇ ਅਚਾਨਕ ਰੋਣ ਲੱਗਦਾ ਉਹਨੂੰ ਇਸ ਤਰ੍ਹਾਂ ਰੋਂਦਾ ਦੇਖ ਕੇ ਕਈ ਵਾਰੀ ਮੇਰਾ ਦਿਲ ਭਰ ਜਾਂਦਾ। ਦੂਰੋਂ ਇਕ ਬਜ਼ੁਰਗ ਸਾਈਕਲ ਤੇ ਆ ਰਿਹਾ ਸੀ ਸਾਈਕਲ ਉੱਤੇ ਉਸ ਨੇ ਇਕ ਕੱਪੜੇ ਦਾ ਪੁਰਾਣਾ ਥੈਲਾ ਟੰਗਿਆ ਹੋਇਆਂ ਸੀ ਅਚਾਨਕ ਇਕ ਤੇਜ਼ ਕਾਰ ਆਈ ਅਤੇ ਉਸ ਪਾਗਲ ਨੌਜਵਾਨ ਵਿਚ ਜਾ ਲੱਗੀ ਕਾਰ ਵਿਚੋਂ ਇਕ ਆਦਮੀ ਅਤੇ ਇਕ ਔਰਤ ਬਾਹਰ ਆਈ ਉਸ ਪਾਗਲ ਨੌਜਵਾਨ ਨੂੰ ਗੁੱਸੇ ਨਾਲ ਗਾਲਾਂ ਕੱਢਦੇ ਕਾਰ ਵਿਚੋਂ ਫਲਾਂ ਦੀ ਭਰੀ ਟੋਕਰੀ ਅਤੇ ਨਾਰੀਅਲ ਨਹਿਰ ਵਿਚ ਸੁੱਟ ਕੇ ਚਲੇ ਗਏ। ਉਹ ਸਾਈਕਲ ਵਾਲਾ ਬਜ਼ੁਰਗ ਭੱਜ ਕੇ ਉਸ ਪਾਗਲ ਨੌਜਵਾਨ ਕੋਲ ਪਹੁੰਚਿਆ ਅਤੇ ਆਪਣੇ ਥੈਲੇ ਵਿਚੋਂ ਇਕ ਦੁੱਧ ਦੀ ਥੈਲੀ ਕੱਢੀ ਅਤੇ ਉਸ ਦੇ ਮੂੰਹ ਨੂੰ ਲਾ ਦਿੱਤੀ। ਬਾਬਾ ਦੁੱਧ ਦੀ ਥੈਲੀ ਉਸ ਨੌਜਵਾਨ ਨੂੰ ਦੇ ਕੇ ਸਾਈਕਲ ਵਾਪਸ ਲੈ ਗਿਆ। ਪਾਗਲ ਨੌਜਵਾਨ ਦੁੱਧ ਪੀ ਰਿਹਾ ਸੀ ਪਰ ਅੱਜ ਉਹ ਬਿਲਕੁਲ ਚੁੱਪ ਸੀ ਅਤੇ ਉਹਦੀਆਂ ਅੱਖਾਂ ਪਾਣੀ ਨਾਲ ਭਰੀਆਂ ਹੋਈਆਂ ਸਨ ਮੈਂ ਸੋਚਣ ਲੱਗਾ ਬਾਬਾ ਦੁਬਾਰਾ ਪਿੱਛੇ ਕਿਉ ਚਲਾ ਗਿਆ ਸ਼ਾਇਦ ਉਹ ਦੁੱਧ ਹੀ ਲੈਣ ਗਿਆ ਹੋਵੇ ਉਸ ਕੋਲ ਇਕ ਹੀ ਦੁੱਧ ਦੀ ਥੈਲੀ ਹੋਣੀ । ਅੱਜ ਮੈਨੂੰ ਦਿਲੋਂ ਪਹਿਲੀ ਵਾਰ ਮਹਿਸੂਸ ਹੋਇਆ ਪੜ-ਲਿਖ ਜਾਣ ਨਾਲੋਂ ਤਾਂ ਅਨਪੜ੍ਹ ਅਤੇ ਗਰੀਬ ਹੋਣਾ ਹੀ ਚੰਗਾ ਹੈ।

ਸੁਰਿੰਦਰ ਸਿੰਘ
ਮੋ :7814049060

Share Button

Leave a Reply

Your email address will not be published. Required fields are marked *