ਸਾਂਝ  

ਸਾਂਝ

ਤੇਰੇ ਸ਼ਹਿਰ ਨਾਲ ਹਲੇ ਸਾਂਝ ਕੁਝ ਬਾਕੀ ਏ , ਇਸੇ ਲਈ ਤੇਰੇ ਸ਼ਹਿਰ ਆ ਜਾਨੇ ਆਂ|
ਜਿਸ ਚੌਰਾਹੇ ਤੇ ਤੂੰ ਆਖਰੀ ਵਾਰ ਵਿਛੜਿਆਂ ਸੀ ,ਓਥੇ ਖੜਕੇ ਦੋ ਪਲ ਮੁਸਕਰਾ ਜਾਨੇ ਆਂ|
ਤੂੰ ਤੇ ਬੇਗਾਨਾ ਹੋਗਿਆ ਏਂ ਹੁਣ ਇੱਥੇ ਵੱਸਦਾ ਨਹੀਂ , ਪਰ  ਤੇਰੇ ਬੂਹੇ ਤੇ ਲੱਗੇ ਜਿੰਦਰੇ ਨੂੰ ਕਦੇ ਭੁਲੇਖੇ ਨਾਲ ਖੜਕਾ ਜਾਨੇ ਆਂ |
ਤੇਰੇ ਬੂਹੇ ਵਿਚਲੀ ਉਹ ਫੁੱਲਾਂ ਦੀ ਵੇਲ ਜੋ ਸੁੱਕ ਗਈ ਏ ਤੇਰੇ ਜਾਣ ਤੋਂ  ਬਾਅਦ  ,ਉਸ ਕਰਮਾ ਮਾਰੀ  ￰ਨੂੰ ਹੰਝੂਆਂ ਦਾ ਪਾਣੀ  ਪਾ ਜਾਨੇ ਆਂ|
ਤੇਰੇ ਜਾਣ ਤੋਂ ਬਾਅਦ ਉਦਾਸ ਜਹੀਆਂ ਹੋਗੀਆਂ ਤੇਰੇ ਘਰ  ਦੀਆਂ ਕੰਧਾਂ ਨੂੰ ,ਨੀਂ ਅਸੀਂ ਦਿਲ ਦਾ ਹਾਲ ਸੁਣਾ ਜਾਨੇ ਆਂ |
ਹੱਥ ਵਿੱਚ ਫੜ ਕੇ ਤੇਰੀ  ਬੇਜ਼ੁਬਾਨ  ਤਸਵੀਰ ਨੂੰ,
ਇੱਕ ਹਾਉਕਾ ਠੰਡਾ ਭਰਕੇ ਤੇ ਇੱਕ ਖਾਰਾ ਹੰਝੂ ਵਹਾ ਜਾਨੇ ਆਂ|
ਬਹੁਤ  ਯਾਦਾਂ ਜੁੜੀਆਂ ਨੇ ਤੇਰੇ ਸ਼ਹਿਰ ਦੀਆਂ ਗਲੀਆਂ  ਨਾਲ ਮੇਰੀਆਂ ,ਇਹ ਤੇਰਾ ਹੀ ਵਹਿਮ ਆ ਕੇ ਓਥੇ ਅਸੀਂ  ਬੇ-ਵਜਾਹ ਜਾਨੇ ਆਂ|
ਤੇਰੇ ਸ਼ਹਿਰ ਨਾਲ ਹਲੇ ਸਾਂਝ  ਕੁਝ  ਬਾਕੀ  ਏ  ਇਸੇ  ਲਈ  ਤੇਰੇ ਸ਼ਹਿਰ  ਆ ਜਾਨੇ ਆਂ|
ਬੇਅੰਤ ਬਰੀਵਾਲਾ  
+60182303926
Share Button

Leave a Reply

Your email address will not be published. Required fields are marked *

%d bloggers like this: