ਸਾਂਝ ਕੇਂਦਰ ਮਲੋਟ ਵੱਲੋਂ ਟਰੈਕਟਰ-ਟਰਾਲੀਆਂ ਤੇ ਰਿਫ਼ਲੈਕਟਰ ਲਾਏ

ss1

ਸਾਂਝ ਕੇਂਦਰ ਮਲੋਟ ਵੱਲੋਂ ਟਰੈਕਟਰ-ਟਰਾਲੀਆਂ ਤੇ ਰਿਫ਼ਲੈਕਟਰ ਲਾਏ

18-7 (4)
ਮਲੋਟ, 18 ਮਈ (ਆਰਤੀ ਕਮਲ) – ਸੜਕ ਹਾਦਸਿਆਂ ਤੇ ਠੱਲ ਪਾਉਣ ਲਈ ਟ੍ਰੈਫ਼ਿਕ ਪੁਲਿਸ ਵੱਲੋਂ ਜਨ ਸ਼ਕਤੀ ਸਪੋਰਟਸ ਐਂਡ ਵੈਲਫ਼ੇਅਰ ਕੱਲਬ ਅਤੇ ਸਾਂਝ ਕੇਂਦਰ ਮਲੋਟ ਦੇ ਵਿਸ਼ੇਸ਼ ਸਹਿਯੋਗ ਨਾਲ ਕੌਮੀ ਸ਼ਾਹ ਮਾਰਗ ਤੇ ਟਰੈਕਟਰ-ਟਰਾਲੀਆਂ ਤੇ ਰਿਫ਼ਲੈਕਟਰ ਲਾਏ। ਸਥਾਨਕ ਦਾਨੇਵਾਲਾ ਚੌਂਕ ਤੋਂ ਟ੍ਰੈਫ਼ਿਕ ਇੰਚਾਰਜ਼ ਏ.ਐਸ.ਆਈ ਵਿਸ਼ਨ ਲਾਲ ਅਤੇ ਸਾਂਝ ਕੇਂਦਰ ਦੇ ਇੰਚਾਰਜ਼ ਏ.ਐਸ.ਆਈ ਗੁਰਮੀਤ ਸਿੰਘ ਵੱਲੋਂ ਰਿਫ਼ਲੈਕਟਰ ਲਾਉਣ ਦੀ ਕੀਤੀ ਗਈ ਸ਼ੁਰੂਆਤ ਦੌਰਾਨ ਦੁਰਘਟਨਾਵਾਂ ਤੋਂ ਬਚਣ ਲਈ 400 ਰਿਫ਼ਲੈਕਟਰ ਟਰੈਕਟਰ-ਟਰਾਲੀਆਂ ਨੂੰ ਰੋਕ-ਰੋਕ ਕੇ ਲਗਾਏ ਗਏ। ਇਸ ਦੌਰਾਨ ਕਲੱਬ ਦੇ ਪ੍ਰਾਨ ਅਮਰੀਕ ਸਿੰਘ ਕਲਸੀ, ਜਨਰਲ ਸਕੱਤਰ ਸੁਰਜੀਤ ਸਿੰਘ, ਬਲਵਿੰਦਰ ਸਿੰਘ, ਐਚ.ਸੀ ਹਰਜਿੰਦਰ ਸਿੰਘ, ਐਚ.ਸੀ ਭਗਵੰਤ ਸਿੰਘ, ਐਚ.ਸੀ ਗੁਰਮੀਤ ਸਿੰਘ, ਐਚ.ਸੀ ਸੁਖਜਿੰਦਰ ਸਿੰਘ, ਐਚ.ਸੀ ਅਮਨਦੀਪ ਸਿੰਘ ਸਮੇਤ ਟ੍ਰੈਫ਼ਿਕ ਕਰਮਚਾਰੀਆਂ ਦਾ ਵਿਸ਼ੇਸ਼ ਸਹਿਯੋਗ ਰਿਹਾ।

ਇਸ ਮੌਕੇ ਟ੍ਰੈਫ਼ਿਕ ਇੰਚਾਰਜ ਵਿਸ਼ਨ ਲਾਲ ਨੇ ਟ੍ਰੈਫ਼ਿਕ ਨਿਯਮਾਂ ਬਾਰੇ ਦੱਸਿਆ ਕਿ ਨਿੱਤ ਦਿਨ ਵੱਧ ਰਹੇ ਹਾਦਸੇ ਚਿੰਤਾ ਦਾ ਵਿਸ਼ਾ ਹਨ ਅਤੇ ਉਨਾਂ ਕਿਹਾ ਕਿ ਰਿਫ਼ਲੈਕਟਰ ਲਾਉਣ ਦਾ ਮਤਲਬ ਹੈ ਕਿ ਰਾਤ ਸਮੇਂ ਅੱਗੇ ਜਾ ਰਹੇ ਵਹੀਕਲ ਦਾ ਦੂਰੋਂ ਪਤਾ ਲੱਗ ਜਾਵੇ। ਉਨਾਂ ਵਾਹਨ ਚਾਲਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਰਾਤ ਸਮੇਂ ਡਿਪਰ ਦੀ ਵਰਤੋਂ ਕਰਨ ਤਾਂ ਜੋ ਸੜਕ ਹਾਦਸਿਆਂ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਏ.ਐਸ.ਆਈ ਗੁਰਮੀਤ ਸਿੰਘ ਨੇ ਵੀ ਟਰੈਕਟਰ-ਟਰਾਲੀ ਚਾਲਕਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਆਪਣੇ ਵਾਹਨਾਂ ਦੀ ਸਹੀ ਸਪੀਡ ਰੱਖਣ ਅਤੇ ਟ੍ਰੈਫ਼ਿਕ ਨਿਯਮਾਂ ਦੀ ਪਾਲਨਾ ਕਰਨ ਤਾਂ ਜੋ ਹੋਣ ਵਾਲੀਆ ਅਣਸੁਖਾਵੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਇਸ ਮੌਕੇ ਏ.ਐਸ.ਆਈ ਵਿਸ਼ਨ ਲਾਲ ਨੇ ਕਲੱਬ ਅਤੇ ਸਾਂਝ ਕੇਂਦਰ ਦੇ ਇਸ ਸਹਿਯੋਗ ਲਈ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *