Tue. Sep 24th, 2019

ਸਾਂਝੇ ਪੰਜਾਬ ਦੇ 7 ਦਰਿਆਵਾਂ ਨੂੰ ਸਿੱਜਦਾ ਕਰਦੀ ਸਤਿੰਦਰ ਸਰਤਾਜ ਦੀ ਨਵੀਂ ਐਲਬਮ 21 ਜੂਨ ਨੂੰ ਹੋਵੇਗੀ ਰਲੀਜ਼

ਸਾਂਝੇ ਪੰਜਾਬ ਦੇ 7 ਦਰਿਆਵਾਂ ਨੂੰ ਸਿੱਜਦਾ ਕਰਦੀ ਸਤਿੰਦਰ ਸਰਤਾਜ ਦੀ ਨਵੀਂ ਐਲਬਮ 21 ਜੂਨ ਨੂੰ ਹੋਵੇਗੀ ਰਲੀਜ਼

ਸਤਿੰਦਰ ਸਰਤਾਜ ਉਨ੍ਹਾਂ ਗਾਇਕਾਂ ‘ਚੋਂ ਇਕ ਹਨ ਜੋ ਹਮੇਸ਼ਾ ਪੰਜਾਬੀ ਮਾਂ ਬੋਲੀ, ਪੰਜਾਬੀ ਸੰਗੀਤ ਜਗਤ ਤੇ ਪੰਜਾਬੀ ਸਰੋਤਿਆਂ ਦੀ ਝੋਲੀ ਬਾਕਮਾਲ ਗੀਤ ਪਾਉਂਦੇ ਹਨ। ਸਰਤਾਜ ਦੇ ਗਾਣੇ ਹਮੇਸ਼ਾ ਹੀ ਰੂਹ ਨੂੰ ਸਕੂਨ ਦਿੰਦੇ ਹਨ। ਇਸ ਹੀ ਰਾਹ ਤੇ ਅੱਗੇ ਚਲਦਿਆਂ ‘ਵਿਸ਼ਵ ਸੰਗੀਤ ਦਿਵਸ’ (21 ਜੂਨ) ਨੂੰ ਸਤਿੰਦਰ ਸਰਤਾਜ ਆਪਣੀ ਨਵੀਂ ਐਲਬਮ ”ਸੱਤ ਦਰਿਆ” ਲੈ ਕੇ ਆ ਰਹੇ ਹਨ, ਜੋ ਕਿ ਸਾਂਝੇ ਪੰਜਾਬ ਦੇ 7 ਦਰਿਆਵਾਂ ਨੂੰ ਸਿਜਦਾ ਹੈ।
ਸਤਿੰਦਰ ਸਰਤਾਜ ਦੀ ਇਸ ਐਲਬਮ ਦੀ ਵੱਡੀ ਖਾਸੀਅਤ ਇਹ ਹੈ ਕਿ ਇਸ ਦੇ ਗੀਤਾਂ ਦੇ ਨਾਂ ਵੱਖ-ਵੱਖ ਦਰਿਆਵਾਂ ‘ਤੇ ਆਧਾਰਿਤ ਹਨ। ਇਸ ਐਲਬਮ ਦਾ ਪਹਿਲਾ ਗੀਤ ‘ਗੁਰਮੁਖੀ ਦਾ ਬੇਟਾ’ (ਸਤਲੁਜ), ਦੂਜਾ ਗੀਤ ‘ਪਿਆਰ ਦੇ ਮਰੀਜ਼’ (ਚੈਨਾਬ), ਤੀਜਾ ਗੀਤ ‘ਤਵੱਜੋ’ (ਸਿੰਧ), ਚੌਥਾ ਗੀਤ ‘ਹਮਾਇਤ’ (ਬਿਆਸ), ਪੰਜਵਾਂ ਗੀਤ ‘ਬਾਕੀ ਜਿਵੇਂ ਕਹੋਗੇ’ (ਜਿਹਲਮ), ਛੇਵਾਂ ਗੀਤ ‘ਦਹਿਲੀਜ਼’ (ਘੱਗਰ) ਤੇ ਸੱਤਵਾਂ ਗੀਤ ‘ਮਤਵਾਲੀਏ’ (ਰਾਵੀ) ਹੋਵੇਗਾ।
ਸਤਿੰਦਰ ਸਰਤਾਜ ਦੀ ਮਿੱਠੀ ਆਵਾਜ਼ ਤੇ ਸਾਫ-ਸੁਥਰੇ ਗੀਤ ਹਮੇਸ਼ਾ ਹੀ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਕਾਇਲ ਕਰਦੇ ਹਨ। ਇਸ ਵਾਰ ਵੀ ਸਰਤਾਜ ਕੁਝ ਵੱਖਰਾ ਕਰਨ ਜਾ ਰਹੇ ਹਨ। ‘ਦਰਿਆਈ ਤਰਜ਼ਾਂ’ ਐਲਬਮ ਦਾ ਸੰਗੀਤ ਬੀਟ ਮਨਿਸਟਰ ਨੇ ਤਿਆਰ ਕੀਤਾ ਹੈ। ‘ਸਾਗਾ ਮਿਊਜ਼ਿਕ’ ਵਲੋਂ ਇਸ ਐਲਬਮ ਨੂੰ 21 ਜੂਨ ਰਿਲੀਜ਼ ਕੀਤਾ ਜਾਵੇਗਾ। ਇਸ ਐਲਬਮ ਦੀ ਡੀਜ਼ੀਟਲ ਮਾਰਕਟਿੰਗ ‘ਯੂਨੀਸੀਸ਼ ਇਨਫੋਸਲਯੂਸ਼ਨਸ਼’ ਹੱਥ ਹੈ।
ਸਤਿੰਦਰ ਸਰਤਾਜ ਦੇ ਗੀਤਾਂ ਦਾ ਸੁਣਨ ਵਾਲਿਆਂ ਨੂੰ ਹਮੇਸ਼ਾ ਹੀ ਬੇਸਬਰੀ ਨਾਲ਼ ਉਡੀਕ ਰਹਿੰਦੀ ਹੈ ਅਤੇ ਉਮੀਦ ਹੈ ਕਿ ਅਜੋਕੇ ਸੋ਼ਰ ਸ਼ਰਾਬੇ ਤੋਂ ਦੂਰ ਸਰਤਾਜ ਦੀ ਇਹ ਐਲਬਮ ਵੀ ਰੂਹ ਨੂੰ ਸਕੂਨ ਦੇਵੇਗੀ ਤੇ ਨਵਾਂ ਮੀਲ ਪੱਥਰ ਬਣੇਗੀ।

ਪਰਮਪ੍ਰੀਤ ਸਿੰਘ ਪ੍ਰਿੰਸ
7589248984

Leave a Reply

Your email address will not be published. Required fields are marked *

%d bloggers like this: