ਸਾਂਈ ਟੈਕਨੀਕਲ ਸਿਖਲਾਈ ਸੰਸਥਾ ਵਿਚ 6 ਹਫਤਿਆਂ ਦੇ ਕੋਰਸ ਦੀ ਸ਼ੁਰੂਆਤ

ss1

ਸਾਂਈ ਟੈਕਨੀਕਲ ਸਿਖਲਾਈ ਸੰਸਥਾ ਵਿਚ 6 ਹਫਤਿਆਂ ਦੇ ਕੋਰਸ ਦੀ ਸ਼ੁਰੂਆਤ
ਲੌੜਵੰਦ ਔਰਤਾਂ ਨੂੰ ਵੱਖੋ-ਵੱਖਰੇ ਕੋਰਸ ਕਰਵਾ ਬਣਾਇਆ ਆਤਮ ਨਿਰਭਰ-ਵਰਮਾ

11-31 (5)
ਰਾਜਪੁਰਾ- (ਧਰਮਵੀਰ ਨਾਗਪਾਲ) ਸਦਰ ਥਾਣਾ ਰੋਡ ਤੇ ਸੱਥਿਤ ਸਾਂਈ ਟੈਕਨੀਕਲ ਸਿਖਲਾਈ ਸੰਸਥਾ ਪ੍ਰਿੰਸਿਪਲ ਅਤੁਲ ਵਰਮਾ ਅਤੇ ਪ੍ਰਧਾਨ ਵਿਪਨ ਵਰਮਾ ਦੀ ਅਗਵਾਈ ਵਿਚ ਭਾਰਤ ਸਰਕਾਰ ਦੇ ਉਦਯੋਗ ਮੰਤਰਾਲੇ ਦੀ ਮਾਈਕਰੋ ਸਮਾਲ ਅਤੇ ਮੀਡੀਅਮ ਇੰਟਰਪ੍ਰਾਈਜ਼ਜ਼ ਵੱਲੋਂ ਸ਼ੁਰੂ ਕੀਤੀ ਸਕਿੱਲ ਵਿਕਾਸ ਸਕੀਮ ਦੇ ਤਹਿਤ ਲੋੜਵੰਦ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ 6 ਹਫਤਿਆਂ ਦਾ ਕੋਰਸ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਬੰਧਿਤ ਵਿਭਾਗ ਦੇ ਅਧਿਕਾਰੀ ਅੰਕੁਰ ਪਾਠਕ ਅਤੇ ਮਨੋਜ ਸ਼ਰਮਾ ਨੇ ਔਰਤਾਂ ਨੂੰ ਆਤਮ ਨਿਰਭਰ ਹੋਣ ਲਈ ਸਵੈ ਰੁਜਗਾਰ ਸਥਾਪਤ ਕਰਨ ਸਬੰਧੀ ਦੱਸਿਆ ਅਤੇ ਕਿਹਾ ਕਿ ਇਸ ਸਕੀਮ ਤਹਿਤ 6 ਹਫਤਿਆਂ ਦਾ ਕੋਰਸ ਕਰਨ ਤੋਂ ਬਾਅਦ ਉਹਨਾਂ ਕੁੜੀਆਂ ਤੇ ਔਰਤਾਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ। ਜੇਕਰ ਕੋਈ ਔਰਤ ਆਪਣਾ ਰੁਜ਼ਗਾਰ ਸਥਾਪਿਤ ਕਰਨਾ ਚਾਹੁੰਦੀ ਤਾਂ ਉਸ ਨੂੰ 15 ਤੋਂ 35 ਫੀਸਦੀ ਤਕ ਦੀ ਸਬਸਿਡੀ ਸਣੇ 5 ਲੱਖ ਤੋਂ 25 ਲੱਖ ਤਕ ਦਾ ਕਰਜਾ ਵੀ ਵਿਭਾਗ ਤੋਂ ਦੁਆਇਆ ਜਾਵੇਗਾ। ਡਾਇਰੈਕਟਰ ਵਿਪਨ ਵਰਮਾ ਨੇ ਦੱਸਿਆ ਕਿ ਸੰਸਥਾ ਨੇ ਹੁਣ ਤਕ 3500 ਲੋੜਵੰਦਾਂ ਲੜਕੀਆਂ ਅਤੇ ਔਰਤਾਂ ਨੂੰ ਵੱਖੋ ਵੱਖਰੇ ਕੋਰਸ ਕਰਵਾ ਕੇ ਆਤਮ ਨਿਰਭਰ ਬਣਾਇਆ ਹੈ ਜੋ ਅੱਜ ਆਪਣਾ ਕੰਮ ਕਰਕੇ ਆਪਣਾ ਪਰਿਵਾਰ ਪਾਲ ਰਹੇ ਹਨ। ਇਸ ਮੋਕੇ ਸਾਬਕਾ ਸਰਪੰਚ ਗੁਰਤੇਜ ਸਿੰਘ ਨੈਣਾਂ, ਸਮਾਜ ਸੇਵੀ ਸ਼ਰਮਾਂ, ਮਨਪ੍ਰੀਤ ਕੋਰ, ਗੁਰਜੀਤ ਸਿੰਘ ਤੇ ਸੰਸਥਾਂ ਦੇ ਸਮੂਹ ਸਟਾਫ ਮੈਂਬਰ ਹਾਜਰ ਸਨ।

Share Button

Leave a Reply

Your email address will not be published. Required fields are marked *