ਸ਼੍ਰੋਮਣੀ ਅਕਾਲੀ ਦਲ ਕੋਂਸਲਰ ਸੋਖੀ ਦੇ ਖਿਲਾਫ ਇਕਜੁੱਟ ਹੋਇਆ ਮੀਡੀਆ

ss1

ਸ਼੍ਰੋਮਣੀ ਅਕਾਲੀ ਦਲ ਕੋਂਸਲਰ ਸੋਖੀ ਦੇ ਖਿਲਾਫ ਇਕਜੁੱਟ ਹੋਇਆ ਮੀਡੀਆ

IMG-20160705-WA0014 IMG-20160705-WA0015
ਲੁਧਿਆਣਾ-(ਜਸਵੀਰ ਕਲੋਤਰਾ/ਕਮਲਜੀਤ)ਨਬਾਲਿਕ ਲੜਕੀ ਦੇ ਨਾਲ ਸਮੂਹਿਕ ਬਲਾਤਕਾਰ ਕਰਨ ਵਾਲੇ ਆਰੋਪੀਆ ਦਾ ਸਮਰਥਨ ਕਰਨ ਵਾਲੇ ਕੋਂਸਲਰ ਜਗਵੀਰ ਸਿੰਘ ਸੋਖੀ ਦੇ ਖਿਲਾਫ ਸ਼ਹਿਰ ਦਾ ਸਾਰਾ ਮੀਡੀਆ ਇਕਜੁੱਟ ਹੋ ਗਿਆ।ਮੰਗਲਵਾਰ ਦੋਪਿਹਰ ਬਾਅਦ ਤਿੰਨ ਵਜੇ ਸਰਕਿਟ ਹਾਊਸ ਵਿੱਚ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ।ਜਿਸ ਵਿੱਚ ਪੱਤਰਕਾਰ ਜਗਤ ਨਾਲ ਜੁੜੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਲੋਕ ਸ਼ਾਮਿਲ ਹੋਏ।ਦੈਨਿਕ ਜਾਗਰਣ ਦੇ ਸੀਨੀਅਰ ਮੁੱਖ ਪੱਤਰਕਾਰ ਨੂੰ ਧਮਕੀਆਂ ਦੇਣ ਅਤੇ ਆਰੋਪੀਆ ਹੱਥੋਂ ਪੁਲਿਸ ਨੂੰ ਉਹਨਾਂ ਖਿਲਾਫ ਸ਼ਿਕਾਇਤ ਦੇਣ ਦੇ ਵਿਰੋਧ ਵਿੱਚ ਮੀਡੀਆ ਨੇ ਕੋਂਸਲਰ ਦੀਆਂ ਖਬਰਾਂ ਦਾ ਸੰਯੁਕਤ ਰੂਪ ਨਾਲ ਬਾਈਕਾਟ ਕਰਕੇ ਆਪਣੀ ਏਕਜੁਟਤਾ ਦਾ ਸਬੂਤ ਦਿੱਤਾ।

ਮੀਟਿੰਗ ਵਿੱਚ ਤੈਅ ਕੀਤਾ ਗਿਆ ਕਿ ਕੋਈ ਵੀ ਅਖਬਾਰ ਜਾਂ ਨਿਊਜ਼ ਚੈਨਲ ਉਕਤ ਕੋਂਸਲਰ ਦੀ ਖਬਰ ਨਹੀਂ ਲਗਾਏਗਾ।ਜਿਸ ਪ੍ਰੋਗਰਾਮ ਵਿੱਚ ਵੀ ਉਹ ਜਾਏਗਾ ਉਸ ਜਗਾ ਦੀ ਕਵਰੇਜ ਨਹੀਂ ਕੀਤੀ ਜਾਵੇਗੀ।ਉਸਦੇ ਖਿਲਾਫ ਡਿਪਟੀ ਸੀਐੱਮ ਸੁਖਵੀਰ ਬਾਦਲ ਨੂੰ ਸ਼ਿਕਾਇਤ ਭੇਜੀਂ ਜਾਵੇਗੀ।ਜਿਸ ਵਿੱਚ ਉਹਨਾਂ ਨੂੰ ਦੱਸਿਆ ਜਾਵੇਗਾ ਕਿ ਕਿਸ ਤਰੀਕੇ ਨਾਲ ਉਹ ਆਰੋਪੀਆ ਨੂੰ ਖੁਲੇਆਮ ਸਮਰਥਨ ਦੇ ਰਿਹਾ ਹੈ।ਉਸ ਦੀਆਂ ਗਤੀਵਿਧੀਆਂ ਨੂੰ ਉਜਾਗਰ ਕਰਨ ਵਾਲੇ ਅਖਬਾਰਾਂ ਦੇ ਪ੍ਰਤੀਨਿਧੀਆਂ ਉੱਤੇ ਦਬਾਅ ਬਣਾਉਣ ਲਈ ਪੁਲਿਸ ਕੋਲ ਉਹਨਾ ਦੇ ਖਿਲਾਫ ਝੂਠੀਆਂ ਸ਼ਿਕਾਇਤਾ ਦਰਜ ਕਰਵਾ ਰਿਹਾ ਹੈ।ਉਸਦੇ ਖਿਲਾਫ ਉੱਚ ਅਧਿਕਾਰੀ ਕੋਲੋਂ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਗਈ ਹੈ।ਸਰਕਿਟ ਹਾਊਸ ਦੀ ਮੀਟਿੰਗ ਤੋਂ ਬਾਅਦ ਸ਼ਾਮ ਪੰਜ ਵਜੇ ਸਾਰੇ ਪੱਤਰਕਾਰ ਪੁਲਿਸ ਹੈੱਡਕਵਾਟਰ ਸ਼ਥਿਤ ਸਿੰਗਲ ਵਿੰਡੋ ਵਿੱਚ ਜਮਾ ਹੋਏ।ਉੱਥੇ ਹੀ ਕਮਿਸ਼ਨਰ ਪੁਲਿਸ ਜੇਐੱਸ ਔਲਖ ਅਤੇ ਡੀਸੀਪੀ ਧਰੁਵਣ ਨਿੰਬਲੇ ਨੂੰ ਬੁਲਾਇਆ ਗਿਆ।ਉਹਨਾਂ ਨੂੰ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਅਤੇ ਆਰੋਪੀਆ ਨੂੰ ਪਹਿਲ ਦੇ ਆਧਾਰ ਤੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਅਤੇ ਬਲਾਤਕਾਰ ਆਰੋਪੀਆ ਵੱਲੋਂ ਦੈਨਿਕ ਜਾਗਰਣ ਦੇ ਸੀਨੀਅਰ ਮੁਖ ਪੱਤਰਕਾਰ ਸਮੇਤ ਹੋਰ ਲੋਕਾਂ ਖਿਲਾਫ ਦਿੱਤੀ ਸ਼ਿਕਾਇਤ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਜੇਐੱਸ ਔਲਖ ਨੇ ਪਹਿਲ ਦੇ ਆਧਾਰ ਤੇ ਦੋਨਾਂ ਮੰਗਾਂ ਨੂੰ ਪੂਰਾ ਕਰਣ ਦਾ ਵਾਅਦਾ ਕੀਤਾ।ਇਸ ਮੋਕੇ ਅਰਵਿੰਦ ਸ਼੍ਰੀਵਾਸਤਵ,ਵੇਵਸਬਤ ਵੈਂਕੇਟ,ਮੁਨੀਸ਼,ਮੋਹਿਤ ਖੰਨਾ,ਕੁਲਵੰਤ ਸਿੰਘ,ਪਰਮੇਸ਼ਵਰ ਸਿੰਘ,ਰਾਜੀਵ ਸ਼ਰਮਾ,ਦਵਿੰਦਰ ਡੀਕੇ,ਗੋਤਮ ਜਲੰਧਰੀ,ਅਰੁਨ ਸਰੀਨ,ਵਿਨੇ ਦੁਆ,ਮੋਹਿਤ ਬਹਿਲ,ਵਰਿੰਦਰ,ਦੀਪਕ ਪੁਰੀ,ਸੰਜੀਵ ਮੋਹਿਨੀ,ਅਛਵਨੀ,ਅਮਰੀਕ,ਰਾਜੇਸ਼,ਵਿਪਨ ਜੰਡ,ਰਾਜ ਗਲਹੋਤ,ਗਗਨ ਅਰੋੜਾ,ਦਵਿੰਦਰ ਸਿੰਘ,ਜਸਵੀਰ ਕਲੋਤਰਾ,ਕਮਲਜੀਤ,ਦੀਪਕ,ਰਾਜਨ ਕੈਂਥ,ਸੰਜੀਵ ਟੋਨੀ,ਰਾਜੇਸ਼ ਸ਼ਰਮਾ,ਤਪਿਨ,ਗਗਨਦੀਪ,ਕੁਲਜਿੰਦਰ,ਸੁਨੀਲ ਜੈਨ,ਸੋਰਵ ਅਰੋੜਾ,ਹਰਜੀਤ,ਰਾਹੁਲ,ਹਰਜੋਤ ਅਰੋੜਾ ਅਤੇ ਬਿੱਟੂ ਔਬਰਾਏ ਸਮੇਤ ਸੈਂਕੜੇ ਪੱਤਰਕਾਰ ਮੋਜੂਦ ਸਨ।

Share Button

Leave a Reply

Your email address will not be published. Required fields are marked *