ਸ਼੍ਰੀ ਹਰਿਮੰਦਿਰ ਸਾਹਿਬ ਦੇ ਸੁੰਦਰੀਕਰਨ ਦੀ ਯੋਜਨਾ 1985 ‘ਚ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਬਣਾਈ ਸੀ -ਅਮਰਜੀਤ ਟਿੱਕਾ

ਸ਼੍ਰੀ ਹਰਿਮੰਦਿਰ ਸਾਹਿਬ ਦੇ ਸੁੰਦਰੀਕਰਨ ਦੀ ਯੋਜਨਾ 1985 ‘ਚ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਬਣਾਈ ਸੀ -ਅਮਰਜੀਤ ਟਿੱਕਾ

ਲੁਧਿਆਣਾ (ਪ੍ਰੀਤੀ ਸ਼ਰਮਾ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਟਿੱਕਾ ਨੇ ਦਾਵਾ ਕੀਤਾ ਹੈ ਕਿ ਸ਼੍ਰੀ ਹਰਿਮੰਦਿਰ ਸਾਹਿਬ ਦੇ ਸੁੰਦਰੀਕਰਨ ਦੀ ਯੋਜਨਾ 1985 ‘ਚ ਉਸ ਸਮੇਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਬਣਾਈ ਸੀ। ਸ਼੍ਰੀ ਰਾਜੀਵ ਗਾਂਧੀ ਦੀ ਸਰਕਾਰ ਨੇ ਇਸ ਯੋਜਨਾ ਦਾ ਨਾਮ ਸ਼੍ਰੀ ਹਰਿਮੰਦਿਰ ਸਾਹਿਬ ਗਲਿਆਰਾ ਯੋਜਨਾ ਰੱਖਿਆ ਸੀ। ਇਸ ਯੋਜਨਾ ਨੂੰ ਪੂਰਨ ਕਰਨ ਲਈ 100 ਕਰੋੜ ਰੁਪਏ ਉਸ ਸਮੇਂ ਰਿਲੀਜ਼ ਕੀਤੇ ਗਏ ਸੀ। ਸ਼੍ਰੀ ਰਾਜੀਵ ਗਾਂਧੀ ਨੇ ਸ਼੍ਰੀ ਹਰਿਮੰਦਿਰ ਸਾਹਿਬ ਗਲਿਆਰਾ ਯੋਜਨਾ ਨੂੰ ਨਿਰਧਾਰਿਤ ਸਮੇਂ ਤੇ ਪੂਰਾ ਕਰਨ ਸੰਬੰਧੀ ਅੰਤਰਰਾਸ਼ਟਰੀ ਪੱਧਰ ਤੇ ਆਰਕੀਟੈਕਟਾਂ ਦੀਆਂ ਸੇਵਾਵਾਂ ਲਈਆਂ ਸਨ। ਪਰ ਉਸ ਸਮੇਂ ਦੀ ਪੰਜਾਬ ਦੀ ਅਕਾਲੀ ਸਰਕਾਰ ਨੇ ਇਸ ਯੋਜਨਾ ਖਿਲਾਫ ਮੋਰਚਾ ਲਗਾਇਆ ਅਤੇ ਗਲਿਆਰਾ ਯੋਜਨਾ ਦਾ ਬਹਿਸ਼ਕਾਰ ਕੀਤਾ।ਕੇਂਦਰ ਵੱਲੋਂ ਜਾਰੀ ਕੀਤੀ ਗਈ 100 ਕਰੋੜ ਦੀ ਰਾਸ਼ੀ ਲੈਣ ਦੇ ਬਾਵਜੂਦ ਯੋਜਨਾ ਤੇ ਕੰਮ ਨਹੀਂ ਕੀਤਾ, ਅੱਜ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਜਾਰੀ ਕੀਤੀ ਗਈ ਉਸੇ ਰਾਸ਼ੀ ਤੋਂ ਹੀ ਉਕਤ ਯੋਜਨਾ ਨੂੰ ਪੂਰਾ ਕਰ ਕੇ ਅਕਾਲੀਆਂ ਨੇ ਆਪਣੇ ਸਿਰ ਵਾਹ-ਵਾਹੀ ਦਾ ਸਿਹਰਾ ਬੰਨ ਲਿਆ। ਟਿੱਕਾ ਨੇ ਅਕਾਲੀ ਭਾਜਪਾ ਸਰਕਾਰ ਤੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਦੇਸ਼ ਅਤੇ ਦੁਨੀਆ ਨੂੰ ਗੁੰਮਰਾਹ ਕਰਨ ਦੇ ਨਾਲ ਹੀ ਝੂਠ ਵੀ ਬੋਲ ਰਹੇ ਹਨ।ਟਿੱਕਾ ਨੇ ਕਿਹਾ ਕਿ ਡਾ.ਮਨਮੋਹਨ ਸਿੰਘ ਦੀ ਯੂ.ਪੀ.ਏ. -1 ਸਰਕਾਰ ਨੇ ਸ਼੍ਰੀ ਅੰਮ੍ਰਿਤਸਰ ਦੇ ਸੁੰਦਰੀਕਰਨ ਦੇ ਲਈ 100 ਕਰੋੜ ਜਾਰੀ ਕੀਤੇ ਅਤੇ ਜੀ.ਟੀ. ਰੋਡ ਤੋਂ ਲੈ ਕੇ ਸ਼੍ਰੀ ਹਰਿਮੰਦਿਰ ਸਾਹਿਬ ਤੱਕ ਐਲੀਵੇਟਿਡ ਰੋਡ ਦਾ ਕਾਰਜ ਸ਼ੁਰੂ ਕਰਵਾਇਆ। ਟਿੱਕਾ ਨੇ ਦੱਸਿਆਂ ਕਿ ਤਖਤ ਸ਼੍ਰੀ ਹਜੂਰ ਸਾਹਿਬ ਦੇ ਸੁੰਦਰੀਕਰਨ ਪ੍ਰੋਜੈਕਟ ਤੇ ਡਾ.ਮਨਮੋਹਨ ਸਿੰਘ ਦੀ ਯੂ.ਪੀ.ਏ. ਸਰਕਾਰ ਨੇ 500 ਕਰੋੜ ਰੁਪਏ ਖਰਚ ਕੀਤੇ। ਸ਼੍ਰੀ ਆਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ ਦੇ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਲਈ ਡਾ. ਮਨਮੋਹਨ ਸਿੰਘ ਦਾ ਅਹਿੰਮ ਯੋਗਦਾਨ ਰਿਹਾ। ਸ਼੍ਰੀ ਟਿੱਕਾ ਨੇ ਅਕਾਲੀ ਭਾਜਪਾ ਸਰਕਾਰ ਤੇ ਦੋਸ਼ ਲਗਾਇਆ ਕਿ ਅੱਜ ਪੰਜਾਬ ‘ਚ ਵਿਧਾਨ ਸਭਾ ਚੌਣਾਂ ਨੇੜੇ ਆਉਣ ਨਾਲ ਇਸ ਮੁੱਦੇ ਤੇ ਸੱਤਾਧਾਰੀ ਪੰਜਾਬ ਸਰਕਾਰ ਆਪਣੀ ਲੀਡਰਗਿਰੀ ਚਮਕਾਉਣ ਦੇ ਲਈ ਝੂਠ ਦਾ ਸਹਾਰਾ ਲੈ ਰਹੀ ਹੈ। ਅਕਾਲੀ ਦੇਸ਼ ਅਤੇ ਦੁਨੀਆ ਨੂੰ ਦੱਸਣ ਕਿ ਨਰਿੰਦਰ ਮੋਦੀ ਸਰਕਾਰ ਨੇ ਸਿੱਖਾਂ ਦੇ ਗੁਰੂਧਾਮਾਂ ਦੇ ਲਈ ਹੁਣ ਤੱਕ ਕੀ ਯੋਗਦਾਨ ਪਾਇਆ ਹੈ। ਟਿੱਕਾ ਨੇ ਦਾਵਾ ਕੀਤਾ ਕਿ ਆਉਣ ਵਾਲੀਆਂ ਚੌਣਾਂ ਅੰਦਰ ਪੰਜਾਬ ਦੇ ਲੋਕ ਅਕਾਲੀਆਂ ਦੇ ਝੂਠ ਦੀਆਂ ਨੀਤੀਆਂ ਨੂੰ ਬੇਨਕਾਬ ਕਰ ਦੇਣਗੇ ਅਤੇ ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਕਾਂਗਰਸ ਦੀ ਸਰਕਾਰ ਬਨਾਉਣਗੇ।

Share Button

Leave a Reply

Your email address will not be published. Required fields are marked *

%d bloggers like this: