ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿੱਤ ਗੁਰੂਦੁਆਰਾ ਸ਼ਹੀਦ ਗੰਜ ਸਲੀਣਾ ਵਿਖੇ ਸਮਾਗਮ

ss1

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿੱਤ ਗੁਰੂਦੁਆਰਾ ਸ਼ਹੀਦ ਗੰਜ ਸਲੀਣਾ ਵਿਖੇ ਸਮਾਗਮ
ਵਨੀਤ ਚੋਪੜਾ ਦਾ ਕੀਤਾ ਵਿਸ਼ੇਸ਼ ਸਨਮਾਨ

fdk-4ਫਰੀਦਕੋਟ,26 ਨਵੰਬਰ ( ਜਗਦੀਸ਼ ਬਾਂਬਾ ) ਸਰਬੰਸਦਾਨੀ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰੂਦੁਆਰਾ ਸ਼ਹੀਦ ਗੰਜ ਸਲੀਣਾ ਵਿਖੇ ਪਰਮਹੰਸ ਸੰਤ ਗੁਰਜੰਟ ਸਿੰਘ ਜੀ ਦੀ ਯੋਗ ਅਗਵਾਈ ਹੇਠ ਸਮਾਗਮ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ,ਜਿਸ ਵਿਚ 11 ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ,ਉਪਰੰਤ ਖੁੱਲੇ ਪੰਡਾਲ ਵਿਚ ਦੀਵਾਨ ਸਜਾਏ ਗਏ। ਦੀਵਾਨਾਂ ਵਿਚ ਸੰਤਾਂ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਪੂਰੇ ਸੰਸਾਰ ਵਿਚ ਸਰਬੰਸਦਾਨੀ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰੰਘ ਜੀ ਦਾ 350 ਸਾਲਾ ਪ੍ਰਕਾਸ਼ ਉਤਸਵ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ,ਸਾਨੂੰ ਗੁਰੂ ਜੀ ਦੇ ਜੀਵਨ ਤੋ ਪ੍ਰੇਰਣਾ ਲੈ ਕੇ ਗੁਰੂ ਦੇ ਲੜ ਲੱਗ ਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ,ਉਹਨਾਂ ਕਿਹਾ ਕਿ ਦੱਸਵੇਂ ਪਾਤਸ਼ਾਹ ਨੇ ਸਾਨੂੰ ਆਪਣੇ ਧਰਮ ਅਤੇ ਹੱਕਾਂ ਦੀ ਖਾਤਿਰ ਜੂਝਣ ਦੀ ਪ੍ਰੇਰਣਾ ਦਿੱਤੀ ਹੈ,ਉਨਾਂ ਨੇ ਆਪਣੇ ਪਿਤਾ ਜੀ ਦੀ,ਮਾਤਾ ਜੀ ਦੀ ਅਤੇ ਆਪਣੇ ਪੁੱਤਰਾਂ ਦੀ ਕੁਰਬਾਨੀ ਦੇ ਕੇ ਸਰਬੰਸਦਾਨੀ ਕਹਾਇਆ। ਸੰਤਾਂ ਨੇ ਕਿਹਾ ਕਿ ਸਾਨੂੰ ਆਪਣਾ ਜੀਵਨ ਗੁਰੂ ਗੋਬਿੰਦ ਸਿੰਘ ਜੀ ਦੇ ਆਦਰਸ਼ਾ ਨੂੰ ਸਮੱਰਪਿਤ ਕਰ ਦੇਣਾ ਚਾਹੀਦਾ ਹੈ। ਇਸ ਮੌਕੇ ਤੇ ਸੰਤਾਂ ਦੇ ਗੜਵਈ ਗਿਆਨੀ ਅਵਤਾਰ ਸਿੰਘ ਖੋਸਾ ਨੇ ਕਿਹਾ ਕਿ ਦੱਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ,ਇਸ ਕਰਕੇ ਸਾਨੂੰ ਹੋਰ ਕਿਸੇ ਪਾਸੇ ਟੇਕ ਨਹੀ ਰੱਖਣੀ ਚਾਹੀਦੀ। ਉਨਾਂ ਨੇ ਗੁਰੂ ਸਾਹਿਬ ਦੀ ਮਹਿਮਾਂ ਵਿਚ ਸੰਗਤਾਂ ਨਾਲ ਰਲ ਕੇ ਸ਼ਬਦ ਗਾਇਣ ਕੀਤੇ। ਇਸ ਮੋਕੇ ਤੇ ਮੋਗਾ ਨਗਰ ਨਿਗਮ ਦੇ ਕੌਸਲਰ ਵਨੀਤ ਚੋਪੜਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਕਿਉਕਿ ਉਹ ਲੋਕ ਭਲਾਈ ਦੇ ਕਾਰਜ ਨਿਰਸਵਾਰਥ ਹੋ ਕੇ ਕਰਦੇ ਹਨ। ਇਸ ਮੌਕੇ ਤੇ ਹੈਲਥ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਮੱਖਣ ਸਿੰਘ ਬਰਾੜ,ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਅਗਜੈਕਟਿਵ ਮੈਂਬਰ ਗੁਰਮੇਲ ਸਿੰਘ ਸੰਗਤਪੁਰਾ,ਜੱਥੇਦਾਰ ਜਗਜੀਤ ਸਿੰਘ ਖਾਈ,ਜਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਤੀਰਥ ਸਿੰਘ ਮਾਹਲਾ,ਜੱਥੇਦਾਰ ਜਗਰੂਪ ਸਿੰਘ ਖਾਲਸਾ,ਸਾਬਕਾ ਮੰਤਰੀ ਹਰੀ ਸਿੰਘ ਜੀਰਾ,ਜੋਗਿੰਦਰ ਸਿੰਘ ਐਮ.ਐਲ.ਏ ਫਿਰੋਜਪੁਰ ਦਿਹਾਤੀ,ਖੁਣਮੁੱਖ ਭਾਰਤੀ ਚੇਅਰਮੈਨ ਪੈਨਕੋਫੈੱਡ ਪੰਜਾਬ,ਐਸ.ਆਰ ਕਲੇਰ ਐਮ.ਐਲ.ਏ ਜਗਰਾੳ,ਗੁਰਪ੍ਰੀਤ ਸਿੰਘ ਗਿੰਨੂ,ਗੁਰਜੰਟ ਸਿੰਘ ਰਾਮੂਵਾਲੀਆਂ,ਸ਼੍ਰੋਮਣੀ ਕਮੇਟੀ ਮੇੈਂਬਰ ਗੁਰਲਾਭ ਸਿੰਘ ਝੰਡੇਆਣਾ,ਸ਼੍ਰੋਮਣੀ ਕਮੇਟੀ ਦੇ ਐਗਜੈਕਟਿਵ ਮੈਂਬਰ ਸਤਪਾਲ ਸਿੰਘ ਤਲਵੰਡੀ ਭਾਈ,ਆਰ.ਆਰ.ਬਾਂਸਲ,ਟੋਨੀ ਗਿੱਲ,ਮਾਸਟਰ ਬਲਦੇਵ ਸਿੰਘ,ਸੁਖਜੀਤ ਸਿੰਘ ਤੁੰਬੜਭੰਨ,ਨਵਦੀਪ ਸਿੰਘ ਦੁਨੇਕੇ,ਗੁਰਲਾਲ ਸਿੰਘ ਨਾਥੇਵਾਲਾ,ਗੁਰਤੇਜ ਸਿੰਘ ਭਲੂਰ,ਕਮਲਜੀਤ ਸਿੰਘ ਡੇਮਰੂਕਲਾਂ ਆਦਿ ਤੋ ਇਲਾਵਾ ਭਾਰੀ ਗਿਣਤੀ ਵਿਚ ਸੰਗਤਾਂ ਹਾਜਰ ਸਨ।

Share Button

Leave a Reply

Your email address will not be published. Required fields are marked *